ਜਿੱਤਿਆ ਦਿਲ! VHT 'ਚ ਵਿਰਾਟ ਦਾ ਵਿਕਟ ਲੈਣ ਵਾਲੇ ਨੂੰ 'ਕਿੰਗ ਕੋਹਲੀ' ਨੇ ਦਿੱਤਾ ਕਦੀ ਨਾ ਭੁੱਲਣ ਵਾਲਾ 'ਖਾਸ ਤੋਹਫਾ'

Saturday, Dec 27, 2025 - 04:26 PM (IST)

ਜਿੱਤਿਆ ਦਿਲ! VHT 'ਚ ਵਿਰਾਟ ਦਾ ਵਿਕਟ ਲੈਣ ਵਾਲੇ ਨੂੰ 'ਕਿੰਗ ਕੋਹਲੀ' ਨੇ ਦਿੱਤਾ ਕਦੀ ਨਾ ਭੁੱਲਣ ਵਾਲਾ 'ਖਾਸ ਤੋਹਫਾ'

ਨਵੀਂ ਦਿੱਲੀ: ਇੱਕ ਦਹਾਕੇ ਤੋਂ ਵੀ ਲੰਬੇ ਸਮੇਂ ਬਾਅਦ ਘਰੇਲੂ ਕ੍ਰਿਕਟ (ਵਿਜੇ ਹਜ਼ਾਰੇ ਟਰਾਫੀ) ਵਿੱਚ ਵਾਪਸੀ ਕਰਨ ਵਾਲੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਨਾਲ-ਨਾਲ ਆਪਣੀ 'ਦਰਿਆਦਿਲੀ' ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਦਿੱਲੀ ਅਤੇ ਗੁਜਰਾਤ ਵਿਚਕਾਰ ਖੇਡੇ ਗਏ ਮੈਚ ਦੌਰਾਨ ਕੋਹਲੀ ਨੇ ਉਸ ਖਿਡਾਰੀ ਨੂੰ ਇੱਕ ਅਨਮੋਲ ਤੋਹਫ਼ਾ ਦਿੱਤਾ, ਜਿਸ ਨੇ ਉਨ੍ਹਾਂ ਨੂੰ ਆਊਟ ਕੀਤਾ ਸੀ।

ਵਿਸ਼ਾਲ ਜਾਇਸਵਾਲ ਲਈ ਯਾਦਗਾਰ ਪਲ 
ਗੁਜਰਾਤ ਦੇ 27 ਸਾਲਾ ਖੱਬੇ ਹੱਥ ਦੇ ਸਪਿਨਰ ਵਿਸ਼ਾਲ ਜਾਇਸਵਾਲ ਲਈ ਇਹ ਮੈਚ ਕਿਸੇ ਸੁਪਨੇ ਦੇ ਸੱਚ ਹੋਣ ਵਾਂਗ ਸੀ। ਮੈਚ ਦੌਰਾਨ ਵਿਸ਼ਾਲ ਦੀ ਇੱਕ ਸ਼ਾਨਦਾਰ ਘੁੰਮਦੀ ਗੇਂਦ 'ਤੇ ਵਿਰਾਟ ਕੋਹਲੀ ਸਟੰਪ ਆਊਟ ਹੋ ਗਏ। ਕੋਹਲੀ ਨੇ 61 ਗੇਂਦਾਂ ਵਿੱਚ 77 ਦੌੜਾਂ ਦੀ ਤੇਜ਼ ਪਾਰੀ ਖੇਡੀ ਸੀ। ਵਿਸ਼ਾਲ ਲਈ ਕੋਹਲੀ ਵਰਗੇ ਸਟਾਰ ਦਾ ਵਿਕਟ ਲੈਣਾ ਇੱਕ ਅਜਿਹਾ ਪਲ ਸੀ, ਜਿਸ ਨੂੰ ਉਹ ਉਮਰ ਭਰ ਯਾਦ ਰੱਖਣਗੇ।

ਕੋਹਲੀ ਦਾ ਖ਼ਾਸ ਤੋਹਫ਼ਾ
ਮੈਚ ਖ਼ਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਖੇਡ ਭਾਵਨਾ ਦੀ ਮਿਸਾਲ ਪੇਸ਼ ਕਰਦਿਆਂ ਵਿਸ਼ਾਲ ਜਾਇਸਵਾਲ ਨਾਲ ਮੁਲਾਕਾਤ ਕੀਤੀ। ਕੋਹਲੀ ਨੇ ਵਿਸ਼ਾਲ ਨੂੰ ਕੁਝ ਖਾਸ ਤੋਹਫੇ ਦਿੱਤੇ ਜਿਨ੍ਹਾਂ 'ਚ ਸਾਈਨ ਕੀਤੀ ਹੋਈ ਉਹ ਗੇਂਦ ਵੀ ਸੀ ਜਿਸ ਗੇਂਦ ਨਾਲ ਵਿਸ਼ਾਲ ਨੇ ਕੋਹਲੀ ਦਾ ਵਿਕਟ ਲਿਆ ਸੀ, ਵਿਰਾਟ ਨੇ ਉਸ 'ਤੇ ਆਪਣੇ ਹਸਤਾਖਰ (Sign) ਕਰਕੇ ਉਸ ਨੂੰ ਯਾਦਗਾਰ ਵਜੋਂ ਵਿਸ਼ਾਲ ਨੂੰ ਸੌਂਪ ਦਿੱਤਾ। ਇਸ ਤੋਂ ਇਲਾਵਾ ਕੋਹਲੀ ਨੇ ਵਿਸ਼ਾਲ ਨਾਲ ਫੋਟੋ ਵੀ ਖਿਚਵਾਈ, ਜਿਸ ਨੂੰ ਵਿਸ਼ਾਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ।

 

 
 
 
 
 
 
 
 
 
 
 
 
 
 
 
 

A post shared by VISHAL JAYSWAL (@vishal__official07)

ਵਿਸ਼ਾਲ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਟੀਵੀ 'ਤੇ ਉਨ੍ਹਾਂ ਨੂੰ ਖੇਡਦੇ ਦੇਖਣ ਤੋਂ ਲੈ ਕੇ ਉਨ੍ਹਾਂ ਨਾਲ ਮੈਦਾਨ ਸਾਂਝਾ ਕਰਨ ਅਤੇ ਉਨ੍ਹਾਂ ਦਾ ਵਿਕਟ ਲੈਣ ਤੱਕ ਦਾ ਸਫ਼ਰ ਕਦੇ ਸੋਚਿਆ ਨਹੀਂ ਸੀ"।

 

 
 
 
 
 
 
 
 
 
 
 
 
 
 
 
 

A post shared by VISHAL JAYSWAL (@vishal__official07)

ਮੈਚ ਦਾ ਹਾਲ 
ਵਿਸ਼ਾਲ ਜਾਇਸਵਾਲ ਨੇ ਮੈਚ ਵਿੱਚ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਅਤੇ 10 ਓਵਰਾਂ ਵਿੱਚ 42 ਦੌੜਾਂ ਦੇ ਕੇ ਕੋਹਲੀ ਸਮੇਤ 4 ਅਹਿਮ ਵਿਕਟਾਂ ਲਈਆਂ। ਹਾਲਾਂਕਿ, ਇਹ ਰੋਮਾਂਚਕ ਮੈਚ ਦਿੱਲੀ ਨੇ 7 ਦੌੜਾਂ ਨਾਲ ਜਿੱਤ ਲਿਆ। ਦਿੱਲੀ ਨੇ 254 ਦੌੜਾਂ ਬਣਾਈਆਂ ਸਨ, ਜਦਕਿ ਗੁਜਰਾਤ ਦੀ ਟੀਮ 247 ਦੌੜਾਂ ਹੀ ਬਣਾ ਸਕੀ। 

ਵਿਰਾਟ ਦੀ ਸ਼ਾਨਦਾਰ ਫਾਰਮ
ਵਿਰਾਟ ਕੋਹਲੀ ਇਸ ਸਮੇਂ ਜ਼ਬਰਦਸਤ ਫਾਰਮ ਵਿੱਚ ਹਨ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਖ਼ਿਲਾਫ਼ 131 ਦੌੜਾਂ ਅਤੇ ਹੁਣ ਗੁਜਰਾਤ ਖ਼ਿਲਾਫ਼ 77 ਦੌੜਾਂ ਬਣਾਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਤੋਂ ਪਹਿਲਾਂ ਉਹ ਇੱਕ ਹੋਰ ਮੈਚ ਖੇਡ ਸਕਦੇ ਹਨ।
 


author

Tarsem Singh

Content Editor

Related News