ਟੀ-20 ਵਿਸ਼ਵ ਕੱਪ ’ਚ ਨਹੀਂ ਖੇਡ ਸਕੇਗਾ ਜੋ ਬਰਨਸ
Thursday, Dec 18, 2025 - 02:22 PM (IST)
ਰੋਮ- ਇਟਲੀ ਨੂੰ ਪਹਿਲੀ ਵਾਰ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਆਸਟ੍ਰੇਲੀਆ ਦਾ ਸਾਬਕਾ ਬੱਲੇਬਾਜ਼ ਜੋ ਬਰਨਸ ਭਾਰਤ ਤੇ ਸ਼੍ਰੀਲੰਕਾ ਵਿਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੋਣ ਵਾਲੀ ਪ੍ਰਤੀਯੋਗਿਤਾ ਵਿਚ ਨਹੀਂ ਖੇਡ ਸਕੇਗਾ ਕਿਉਂਕਿ ਉਪਲੱਬਧਤਾ ਨਾਲ ਸਬੰਧਤ ਸਮੱਸਿਆ ਉਸਦੇ ਤੇ ਇਟਲੀ ਕ੍ਰਿਕਟ ਸੰਘ ਵਿਚਾਲੇ ਹੋਏ ਕਰਾਰ ਵਿਚ ਅੜਿੱਕਾ ਬਣ ਰਹੀ ਹੈ।
ਸੰਘ ਨੇ 36 ਸਾਲਾ ਬਰਨਸ ਦੀ ਜਗ੍ਹਾ ਵੇਨ ਮੈਡਸੇਨ ਨੂੰ ਕਪਤਾਨ ਨਿਯੁਕਤ ਕੀਤਾ ਹੈ। ਬਰਨਸ ਨੇ 2020 ਵਿਚ ਆਸਟ੍ਰੇਲੀਆ ਲਈ ਆਪਣਾ ਆਖਰੀ ਕੌਮਾਂਤਰੀ ਮੈਚ ਖੇਡਣ ਤੋਂ ਬਾਅਦ ਜ਼ਰੂਰੀ ‘ਕੂਲਿੰਗ ਆਫ’ ਪੀਅਰਡ ਪੂਰਾ ਕਰਨ ਤੋਂ ਬਾਅਦ ਪਿਛਲੇ ਸਾਲ ਇਟਲੀ ਵੱਲੋਂ ਡੈਬਿਊ ਕੀਤਾ ਸੀ। ਉਸ ਨੂੰ ਇਸ ਸਾਲ ਦੇ ਸ਼ੁਰੂ ਵਿਚ ਇਟਲੀ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ। ਉਸ ਦੀ ਕਪਤਾਨੀ ਵਿਚ ਹੀ ਇਟਲੀ ਕੁਆਲੀਫਿਕੇਸ਼ਨ ਟੂਰਨਾਮੈਂਟ ਜਿੱਤਿਆ ਸੀ।
