ਆਸਟਰੇਲੀਆ 'ਚ ਡੁੱਬੀ ਨਾਬਾਲਗ ਲੜਕੀ ਦੇ ਪਰਿਵਾਰ ਨੇ 35 ਕਰੋੜ ਦਾ ਮੁਆਵਜ਼ਾ ਮੰਗਿਆ
Thursday, Nov 01, 2018 - 09:45 AM (IST)

ਆਸਟਰੇਲੀਆ : ਆਸਟਰੇਲੀਆ ਦੌਰੇ 'ਤੇ ਪਿਛਲੇ ਸਾਲ ਡੁੱਬਣ ਵਾਲੀ 15 ਸਾਲ ਦੀ ਫੁੱਟਬਾਲਰ ਦੇ ਪਰਿਵਾਰ ਨੇ ਦਿੱਲੀ ਹਾਈਕੋਰਟ ਦੀ ਸ਼ਰਨ ਵਿਚ ਜਾ ਕੇ ਅਧਿਕਾਰੀਆਂ ਕੋਲੋਂ 35 ਕੋਰੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਉਨ੍ਹਾਂ ਖਿਲਾਫ ਜਾਂਚ ਦੀ ਵੀ ਮੰਗ ਕੀਤੀ ਹੈ। ਜਸਟਿਸ ਵਿਭੁ ਬਾਖਰੂ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ, ਭਾਰਤੀ ਸਕੂਲ ਖੇਡ ਮਹਾਸੰਘ ਅਤੇ ਸੂਬਾਈ ਸਰਵੋਦਯਾ ਕੰਨਿਆ ਵਿਦਿਆਲਾ ਕੋਲੋਂ ਜਵਾਬ ਮੰਗਿਆ ਹੈ, ਜਿਥੇ ਉਹ ਪੜ੍ਹਦੀ ਸੀ। ਨਿਤਿਸ਼ਾ ਨੇਗੀ ਇਕ ਅੰਤਰਰਾਸ਼ਟਰੀ ਖੇਡ ਟੂਰਨਾਮੈਂਟ ਵਿਚ ਹਿੱਸਾ ਲੈਣ ਆਸਟਰੇਲੀਆ ਗਈ ਸੀ। ਪਿਛਲੇ ਸਾਲ ਦਸੰਬਰ ਨੂੰ ਬੀਚ 'ਤੇ ਡੁੱਬਣ ਨਾਲ ਉਸ ਦੀ ਮੌਤ ਹੋ ਗਈ ਸੀ।