ਭਾਰਤ ਦੇ ਖਿਲਾਫ T20 ਸੀਰੀਜ਼ ''ਚੋਂ ਡੂ ਪਲੇਸਿਸ ਬਾਹਰ, ਡੀ ਕਾਕ ਦੇ ਹੱਥ ਟੀਮ ਦੀ ਕਮਾਨ

08/14/2019 11:26:28 AM

ਸਪੋਰਸਟ ਡੈਸਕ— ਭਾਰਤ ਦੇ ਖਿਲਾਫ ਖੇਡੀ ਜਾਣ ਵਾਲੀ ਟੀ-20 ਇੰਟਰਨੈਸ਼ਨਲ ਸੀਰੀਜ਼ ਲਈ ਦੱਖਣੀ ਅਫਰੀਕਾ ਨੇ ਕਵਿੰਟਨ ਡੀ ਕਾਕ ਨੂੰ ਟੀਮ ਦਾ ਕਪਤਾਨ ਬਣਾਇਆ ਹੈ। ਫਾਫ ਡੂ ਪਲੇਸਿਸ ਟੀ20 ਟੀਮ 'ਚ ਸ਼ਾਮਿਲ ਨਹੀਂ ਹਨ ਹਾਲਾਂਕਿ ਇਸ ਤੋਂ ਬਾਅਦ ਹੋਣ ਵਾਲੀ ਟੈਸਟ ਸੀਰੀਜ਼ ਲਈ ਉਨ੍ਹਾਂ ਨੂੰ ਕਪਤਾਨ ਬਣਾਇਆ ਗਿਆ ਹੈ। ਰਾਸੀ ਵੇਨ ਡਰ ਡੂਸਾਨ ਨੂੰ ਟੀ20 ਇੰਟਰਨੈਸ਼ਨਲ ਟੀਮ ਦਾ ਤੇ ਤੇਂਬਾ ਬਾਵੁਮਾ ਨੂੰ ਟੈਸਟ ਟੀਮ ਦਾ ਉਪਕਪਤਾਨ ਬਣਾਇਆ ਗਿਆ ਹੈ।PunjabKesari ਕ੍ਰਿਕਟ ਦੱਖਣੀ ਅਫਰੀਕਾ ਨੇ ਕਿਹਾ ਕਿ ਐਡਿਨ ਮਾਰਕਰਮ, ਥਿਊਨਿਸ ਡੀ ਬਰੂਨ ਤੇ ਲੂੰਗੀ ਗਿਡੀ ਦੇ ਨਾਂ 'ਤੇ ਟੀ20 ਇੰਟਰਨੈਸ਼ਨਲ ਸੀਰੀਜ਼ ਨੂੰ ਲੈ ਕੇ ਚਰਚਾ ਨਹੀਂ ਹੋਈ ਤਾਂ ਕਿ ਉਹ ਟੈਸਟ ਸੀਰੀਜ਼ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਣ। ਇਹ ਦੋਨੋਂ ਦੱਖਣੀ ਅਫਰੀਕਾ ਏ ਵਲੋਂ ਭਾਰਤ ਏ ਦੇ ਖਿਲਾਫ ਚਾਰ ਦਿਨਾਂ ਦੇ ਮੈਚ 'ਚ ਹਿੱਸਾ ਲੈਣਗੇ। ਪਹਿਲਾ ਟੀ20 ਇੰਟਰਨੈਸ਼ਨਲ 15 ਸਤੰਬਰ ਤੋਂ ਧਰਮਸ਼ਾਲਾ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 2 ਅਕਤੂਬਰ ਤੋਂ ਵਿਸ਼ਾਖਾਪਟਨਮ 'ਚ ਟੈਸਟ ਸੀਰੀਜ਼ ਦੀ ਸ਼ੁਰੂਆਤ ਹੋਵੇਗੀ। 

ਦੱਖਣੀ ਅਫਰੀਕਾ ਦੀ ਟੀ20 ਇੰਟਰਨੈਸ਼ਨਲ ਟੀਮ 
ਕਵਿੰਟਨ ਡੀ ਕਾਕ  (ਕਪਤਾਨ), ਰਾਸੀ ਵੇਨ ਡਰ ਡੂਸਾਨ (ਉਪ-ਕਪਤਾਨ), ਤੇਂਬਾ ਬਾਵੁਮਾ, ਜੂਨੀਅਰ ਡਾਲਾ, ਜਾਨ ਫਾਚਿਊਰਨ, ਬੂਰਨ ਹੇਂਡਰਿਕਸ, ਡੇਵਿਡ ਮਿਲਰ, ਐਨਰਿਚ ਨੋਰਤਜੇ, ਏਂਡਿਲ ਫੇਹਲੁਕਵਾਓ, ਡਵੇਨ ਪ੍ਰਿਟੋਰੀਅਸ, ਕਾਗਿਸੋ ਰਬਾਡਾ, ਤਬਰੇਜ ਸ਼ਮਸੀ, ਜਾਨ-ਜਾਨ ਸਮਟਸ
 

ਦੱਖਣੀ ਅਫਰੀਕਾ ਦੀ ਟੈਸਟ ਟੀਮ 
ਫਾਫ ਡੂ ਪਲੇਸਿਸ (ਕਪਤਾਨ), ਤੇਂਬਾ ਬਾਵੁਮਾ, ਥੇਉਨਿਸ ਡੇ ਬਰੂਇਨ, ਕਵਿੰਟਨ ਡੀ ਕਾਕ, ਡੀਨ ਐਲਗਰ, ਜੁਬਾਇਰ ਹਮਜਾ, ਕੇਸ਼ਵ ਮਹਾਰਾਜ, ਐਡਿਨ ਮਾਰਕਰਮ, ਸੇਨੁਰਨ ਮੁਥੁਸਵਾਮੀ, ਲੁੰਗੀ ਨਗਿਡੀ, ਐਨਰਿਚ ਨੋਰਤਜੇ, ਵਰਨੇਨ ਫਿਲੇਂਡਰ, ਜੇਨ ਪੀਡਟ, ਕਾਗਿਸੋ ਰਬਾਡਾ, ਰੂਡੀ ਸੇਕੰਡ।

 


Related News