ਵਰਲਡ ਟੈਸਟ ਚੈਂਪੀਅਨਸ਼ਿਪ ''ਚ ਭਾਰਤ ਦਾ ਦੌਰਾ ਸਭ ਤੋਂ ਮੁਸ਼ਕਲ ਹੋਵੇਗਾ : ਫਾਫ ਡੁ ਪਲੇਸਿਸ

Tuesday, Jul 30, 2019 - 12:03 PM (IST)

ਵਰਲਡ ਟੈਸਟ ਚੈਂਪੀਅਨਸ਼ਿਪ ''ਚ ਭਾਰਤ ਦਾ ਦੌਰਾ ਸਭ ਤੋਂ ਮੁਸ਼ਕਲ ਹੋਵੇਗਾ : ਫਾਫ ਡੁ ਪਲੇਸਿਸ

ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਕੌਂਸਲ ਭਾਵ ਆਈ.ਸੀ.ਸੀ. ਨੇ ਕੱਲ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ। ਇਸ ਦੌਰਾਨ ਦੱਖਣੀ ਅਫਰੀਕਾ ਇਸ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਦੌਰੇ ਦੀ ਸ਼ੁਰੂਆਤ ਭਾਰਤ ਖਿਲਾਫ ਕਰੇਗਾ। ਇਸ ਨੂੰ ਦੇਖਦੇ ਹੋਏ ਹੁਣ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਨੇ ਇਕ ਬਿਆਨ ਦਿੱਤਾ ਹੈ। 
PunjabKesari
ਡੁਪਲੇਸਿਸ ਨੇ ਪੱਤਰਕਾਰਾਂ ਨੂੰ ਕਿਹਾ, ''ਕੋਈ ਵੀ ਟੀਮ ਆਪਣੇ ਕੈਲੰਡਰ ਸਾਲ 'ਚ ਇਹੋ ਕਹੇਗੀ ਕਿ ਭਾਰਤ ਦਾ ਦੌਰਾ ਕਿਸੇ ਵੀ ਟੀਮ ਲਈ ਸਭ ਤੋਂ ਮੁਸ਼ਕਲ ਦੌਰਾ ਹੁੰਦਾ ਹੈ। ਸਾਡੇ ਲਈ ਭਾਰਤ ਖਿਲਾਫ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਨਾ ਕਾਫੀ ਮੁਸ਼ਕਲ ਹੋਵੇਗਾ।''ਉਨ੍ਹਾਂ ਕਿਹਾ ਜੇਕਰ ਤੁਸੀਂ ਟੈਸਟ ਕ੍ਰਿਕਟ ਖੇਡਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸਰਵਸ੍ਰੇਸ਼ਠ ਟੂਰਨਾਮੈਂਟ ਹੈ। ਜ਼ਿਕਰਯੋਗ ਹੈ ਭਾਰਤ ਆਈ ਸੀ ਸੀ ਟੈਸਟ ਰੈਂਕਿੰਗ 'ਚ ਫਿਲਹਾਲ ਨੰਬਰ 1 'ਤੇ ਹੈ। ਇਸ ਤੋਂ ਬਾਅਦ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਹਨ। ਆਈ.ਸੀ.ਸੀ. ਨੇ ਕੱਲ ਟੈਸਟ ਚੈਂਪੀਅਨਸ਼ਿਪ ਦਾ ਐਲਾਨ ਕੀਤਾ ਹੈ ਜਿਸ 'ਚ 9 ਟੀਮਾਂ ਹਿੱਸਾ ਲੈਣਗੀਆਂ। ਇਸ ਦੌਰਾਨ 27 ਸੀਰੀਜ਼ ਅਤੇ 72 ਮੈਚ ਖੇਡੇ ਜਾਣਗੇ। ਜੋ 2 ਟੀਮਾਂ ਚੋਟੀ 'ਤੇ ਪਹੁੰਚਣਗੀਆਂ, ਉਨ੍ਹਾਂ ਵਿਚਾਲੇ ਜੂਨ 2021 'ਚ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।


author

Tarsem Singh

Content Editor

Related News