ਫੇਸਬੁੱਕ ਨੇ ISSF ਦਾ ਪੇਜ ਕੀਤਾ ਡਿਲੀਟ, ਨਿਸ਼ਾਨੇਬਾਜ਼ੀ ਸੰਸਥਾ ਨੇ ਮਦਦ ਦੀ ਕੀਤੀ ਅਪੀਲ

Saturday, Nov 07, 2020 - 01:26 AM (IST)

ਫੇਸਬੁੱਕ ਨੇ ISSF ਦਾ ਪੇਜ ਕੀਤਾ ਡਿਲੀਟ, ਨਿਸ਼ਾਨੇਬਾਜ਼ੀ ਸੰਸਥਾ ਨੇ ਮਦਦ ਦੀ ਕੀਤੀ ਅਪੀਲ

ਨਵੀਂ ਦਿੱਲੀ– ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ. ਐੱਸ. ਐੱਸ. ਐੱਫ.) ਨੇ ਕਿਹਾ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਬਿਨਾਂ ਕਿਸੇ ਸੂਚਨਾ ਦੇ ਵਿਸ਼ਵ ਪੱਧਰੀ ਸੰਸਥਾ ਦਾ ਪੇਜ ਹਟਾਏ ਜਾਣ ਨਾਲ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਣ ਆਈ. ਐੱਸ. ਐੱਸ. ਐੱਫ.ਨੇ '#ਅਨਬਲਾਕ_ਆਈ. ਐੱਸ. ਐੱਸ. ਐੱਫ._ਫੇਸਬੁੱਕ' ਮੁਹਿੰਮ ਸ਼ੁਰੂ ਕੀਤੀ ਹੈ ਤੇ ਇੱਥੇ ਫਾਲੋ ਕਰਨ ਦੀ ਮਦਦ ਦੀ ਅਪੀਲ ਕੀਤੀ ਹੈ। ਟਵਿਟਰ ਤੇ ਇੰਸਟਾਗ੍ਰਾਮ ਤੋਂ ਇਲਾਵਾ ਦੁਨੀਆ ਭਰ ਦੇ ਨਿਸ਼ਾਨੇਬਾਜ਼ ਖੇਡ ਦੀ ਸੰਚਾਲਨਾ ਸੰਸਥਾ ਦੀ ਅਪਡੇਟ ਲਈ ਆਈ. ਐੱਸ. ਐੱਸ. ਐੱਫ. ਪੇਜ 'ਤੇ ਨਿਰਭਰ ਰਹਿੰਦੇ ਹਨ। ਇਸ ਪੇਜ ਨੂੰ 14 ਜਨਵਰੀ 2010 ਵਿਚ ਬਣਾਇਆ ਗਿਆ ਸੀ।
ਨਿਸ਼ਾਨੇਬਾਜ਼ੀ ਦੀ ਚੋਟੀ ਸੰਸਥਾ ਨੇ ਇਕ ਬਿਆਨ ਵਿਚ ਕਿਹਾ,''ਕੱਲ ਇਕ ਮੁਸ਼ਕਿਲ ਸਥਿਤੀ ਪੈਦਾ ਹੋਈ ਤੇ ਫੇਸਬੁੱਕ ਨੇ ਬਿਨਾਂ ਕੋਈ ਕਾਰਣ ਦੱਸੇ ਜਾਂ ਚੇਤਾਵਨੀ ਦਿੱਤੇ ਬਿਨਾਂ ਸੋਸ਼ਲ ਨੈੱਟਵਰਕ ਤੋਂ ਆਈ. ਐੱਸ. ਐੱਸ. ਐੱਫ. ਪੇਜ ਡਿਲੀਟ ਕਰ ਦਿੱਤਾ।''


author

Gurdeep Singh

Content Editor

Related News