ਕਾਬੁਲ ਸਟੇਡੀਅਮ ''ਚ LIVE ਟੀ20 ਮੈਚ ਦੇ ਦੌਰਾਨ ਧਮਾਕਾ, ਵਾਲ-ਵਾਲ ਬਚੇ ਖਿਡਾਰੀ

Saturday, Jul 30, 2022 - 05:07 PM (IST)

ਕਾਬੁਲ ਸਟੇਡੀਅਮ ''ਚ LIVE ਟੀ20 ਮੈਚ ਦੇ ਦੌਰਾਨ ਧਮਾਕਾ, ਵਾਲ-ਵਾਲ ਬਚੇ ਖਿਡਾਰੀ

ਸਪੋਰਟਸ ਡੈਸਕ- ਅਫਗਾਨਿਸਤਾਨ ਦੇ ਕਾਬੁਲ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਮੈਚ ਦੌਰਾਨ ਬੰਬ ਧਮਾਕਾ ਹੋਇਆ। ਇਹ ਧਮਾਕਾ ਸ਼ਾਪਗਿਜ਼ਾ ਟੀ-20 ਲੀਗ ਦੌਰਾਨ ਹੋਇਆ। ਧਮਾਕੇ ਤੋਂ ਤੁਰੰਤ ਬਾਅਦ ਸਾਰੇ ਖਿਡਾਰੀਆਂ ਨੂੰ ਬੰਕਰ ਵਿੱਚ ਲਿਜਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵਿਅਕਤੀ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਆਇਆ ਸੀ। ਸਟੇਡੀਅਮ 'ਚ ਦਾਖਲ ਹੁੰਦੇ ਹੀ ਧਮਾਕਾ ਹੋਇਆ। ਜਿਸ ਤੋਂ ਬਾਅਦ ਸਟੇਡੀਅਮ 'ਚ ਹਫੜਾ-ਦਫੜੀ ਮਚ ਗਈ।

ਇਹ ਵੀ ਪੜ੍ਹੋ : ਕਾਮਨਵੈਲਥ ਗੇਮਜ਼ ’ਚ ਭਾਰਤ ਦਾ ਖੁੱਲ੍ਹਿਆ ਖ਼ਾਤਾ, ਸੰਕੇਤ ਸਰਗਰ ਨੇ ਦਿਵਾਇਆ ਪਹਿਲਾ ਸਿਲਵਰ ਮੈਡਲ

ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਕਾਰਜਕਾਰੀ ਅਧਿਕਾਰੀ ਨਸੀਬ ਖਾਨ ਜ਼ਰਦਾਨ ਨੇ ਅੰਤਰਰਾਸ਼ਟਰੀ ਕ੍ਰਿਕਟ ਮੈਦਾਨ 'ਤੇ ਧਮਾਕੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ 'ਚ ਚਾਰ ਲੋਕ ਜ਼ਖਮੀ ਹੋ ਗਏ। ਜਾਰਡਨ ਨੇ ਕਿਹਾ ਕਿ ਖਿਡਾਰੀਆਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਮੈਚ ਨੂੰ ਇਕ ਘੰਟੇ ਲਈ ਰੋਕਣਾ ਪਿਆ, ਹਾਲਾਂਕਿ ਪੁਲਸ ਤੋਂ ਹਰੀ ਝੰਡੀ ਮਿਲਣ ਦੇ ਬਾਅਦ ਮੁਕਾਬਲਾ ਮੁੜ ਸ਼ੁਰੂ ਹੋਇਆ ਤੇ ਬੰਦ-ਏ-ਅਮੀਰ ਡ੍ਰੈਗੰਸ ਨੇ ਡਕਵਰਥ ਲੁਈਸ ਨਿਯਮ ਦੇ ਤਿਹਤ ਬਦਲੇ ਗਏ 10 ਓਵਰ 'ਚ 94 ਦੌੜਾਂ ਦੇ ਟਾਰਗੇਟ ਨੂੰ 17 ਗੇਂਦ ਬਾਕੀ ਰਹਿੰਦੇ 1 ਵਿਕਟ ਗੁਆ ਕੇ ਹਾਸਲ ਕਰ ਲਿਆ। ਇਸ ਤੋਂ ਪਹਿਲਾਂ, ਪਾਮੀਰ ਜਾਲਮੀ ਟੀਮ ਨੇ 20 ਓਵਰ 'ਚ 5 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏੇ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News