2020 ''ਚ ਟੀ-20 ਵਿਸ਼ਵ ਕੱਪ ਹੋਣ ਦੀ ਉਮੀਦ ਘੱਟ : ਅਹਿਸਾਨ ਮਨੀ

Friday, Jun 19, 2020 - 02:47 AM (IST)

2020 ''ਚ ਟੀ-20 ਵਿਸ਼ਵ ਕੱਪ ਹੋਣ ਦੀ ਉਮੀਦ ਘੱਟ : ਅਹਿਸਾਨ ਮਨੀ

ਇਸਲਾਮਾਬਾਦ- ਪਾਕਿਸਤਾਨ ਕ੍ਰਿਕਟ ਬੋਰਡ ਪੀ. ਸੀ. ਬੀ. ਦੇ ਪ੍ਰਧਾਨ ਅਹਿਸਾਨ ਮਨੀ ਨੇ ਕਿਹਾ ਹੈ ਕਿ ਇਸ ਸਾਲ ਆਸਟਰੇਲੀਆ 'ਚ ਅਕਤੂਬਰ-ਨਵੰਬਰ 'ਚ ਟੀ-20 ਵਿਸ਼ਵ ਕੱਪ ਦੇ ਆਯੋਜਨ ਦੀ ਸੰਭਾਵਨਾ ਨਜ਼ਰ ਨਹੀਂ ਆਉਂਦਾ। ਇਸ ਮਾਮਲੇ 'ਤੇ ਆਖਰੀ ਫੈਸਲਾ ਜੁਲਾਈ 'ਚ ਆਈ. ਸੀ. ਸੀ. ਬੈਠਕ 'ਚ ਲਿਆ ਜਾਵੇਗਾ। ਅਹਿਸਾਨ ਮਨੀ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ 'ਕੋਵਿਡ-19' ਦੇ ਮੱਦੇਨਜ਼ਰ ਟੀ-20 ਵਿਸ਼ਵ ਕੱਪ ਦੇ ਟਲਣ ਦੀ ਗੱਲ ਕਰਨ ਵਾਲੇ ਆਈ. ਸੀ. ਸੀ. ਦੇ ਦੂਜੇ ਸੀਨੀਅਰ ਮੈਂਬਰ ਬਣ ਗਏ ਹਨ। ਇਸ ਤੋਂ ਪਹਿਲਾਂ ਕ੍ਰਿਕਟ ਆਸਟਰੇਲੀਆ ਦੇ ਪ੍ਰਧਾਨ ਸੀ. ਏ. ਅਰਲ ਐਡਿੰਗਸ ਨੇ ਵਿਸ਼ਵ ਕੱਪ ਦੇ ਆਯੋਜਨ 'ਤੇ ਅਸ਼ੰਕਾ ਜਤਾਈ ਸੀ।
ਅਰਲ ਐਡਿੰਗਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਗਲੋਬਲ ਮਹਾਮਾਰੀ ਦੇ ਇਸ ਦੌਰ 'ਚ ਜਿਸ ਤਰ੍ਹਾਂ ਨਾਲ 16 ਪ੍ਰਤੀਯੋਗਤੀ ਦੇਸ਼ਾਂ 'ਚ ਵਾਇਰਸ ਵੱਧ ਰਿਹਾ ਹੈ ਅਜਿਹੇ 'ਚ ਵਿਸ਼ਵ ਕੱਪ ਦਾ ਆਯੋਜਨ ਕਰਨਾ 'ਬਹਤ ਮੁਸ਼ਕਿਲ' ਤੇ ਨਾਜ਼ਾਇਜ ਹੋਵੇਗਾ। ਮਨੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਆਸਟਰੇਲੀਆ ਤੇ ਨਿਊਜ਼ੀਲੈਂਡ ਨੇ ਕੋਰੋਨਾ 'ਤੇ ਕੰਟਰੋਲ ਭਾਵੇ ਪਾ ਲਿਆ ਹੈ ਪਰ ਉਸਦੀ ਸਰਕਾਰ ਇਸ ਨੂੰ ਲੈ ਕੇ ਬਹੁਤ ਚੌਕਸ ਹੈ ਤੇ ਇਹ ਇਕ ਵੱਡੀ ਚੁਣੌਤੀ ਹੈ। ਮਨੀ ਨੇ ਕਿਹਾ ਕਿ ਮੁਕਾਬਲਾ ਇਕ-ਦੋ ਟੀਮਾਂ ਦੇ ਵਿਚ ਨਹੀਂ ਹੈ। ਇਸ 'ਚ 12-16 ਟੀਮਾਂ ਹਿੱਸਾ ਲੈਣਗੀਆਂ ਤੇ ਸਾਲ 2020 'ਚ ਕੋਈ ਆਈ. ਸੀ. ਸੀ. ਟੂਰਨਾਮੈਂਟ ਆਯੋਜਿਤ ਕਰਵਾਉਣਾ ਬਹੁਤ ਮੁਸ਼ਕਿਲ ਹੈ।


author

Gurdeep Singh

Content Editor

Related News