ਆਸਟਰੇਲੀਆ ’ਚ ਦਿਨ-ਰਾਤ ਦੇ ਟੈਸਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ : ਮੰਧਾਨਾ

Thursday, May 27, 2021 - 05:59 PM (IST)

ਆਸਟਰੇਲੀਆ ’ਚ ਦਿਨ-ਰਾਤ ਦੇ ਟੈਸਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ : ਮੰਧਾਨਾ

ਸਪੋਰਟਸ ਡੈਸਕ : ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਦੀ ਵੀ ਸੋਚਿਆ ਨਹੀਂ ਸੀ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਕਿਸੇ ਦਿਨ, ਦਿਨ-ਰਾਤ ਟੈਸਟ ਮੈਚ ਖੇਡਣ ਦਾ ਮੌਕਾ ਮਿਲੇਗਾ। ਭਾਰਤੀ ਮਹਿਲਾ ਟੀਮ ਆਸਟਰੇਲੀਆ ਦੇ ਆਗਾਮੀ ਦੌਰੇ ’ਤੇ 30 ਸਤੰਬਰ ਤੋਂ 3 ਅਕਤੂਬਰ ਤਕ ਪਰਥ ਦੇ ਵਾਕਾ ਮੈਦਾਨ ’ਤੇ ਦਿਨ-ਰਾਤ ਦਾ ਟੈਸਟ ਮੈਚ ਖੇਡੇਗੀ। ਇਸ ਦੌਰ ’ਤੇ ਟੀਮ ਨੇ ਸੀਮਤ ਓਵਰਾਂ ਦੀ ਸੀਰੀਜ਼ ਵੀ ਖੇਡਣੀ ਹੈ। ਮੰਧਾਨਾ ਨੇ ਕਿਹਾ ਕਿ ਸੱਚ ਕਹਾਂ ਤਾਂ ਜਦੋਂ ਮੈਂ ਪੁਰਸ਼ਾਂ ਦੇ ਦਿਨ-ਰਾਤ ਟੈਸਟ ਦੇਖਦੀ ਸੀ ਤਾਂ ਮੈਂ ਅਸਲ ਵਿਚ ਕਦੀ ਸੋਚਿਆ ਨਹੀਂ ਸੀ ਕਿ ਇਸ ਪਲ ਦਾ ਅਹਿਸਾਸ ਕਰ ਸਕਾਂਗੀ। ਇਸ ਸਮੇਂ ‘ਮੈਂ’ ਕਹਿਣਾ ਗਲਤ ਹੋਵੇਗਾ, ਮੈਂ ਸੋਚਿਆ ਨਹੀਂ ਸੀ ਕਿ ਭਾਰਤੀ ਮਹਿਲਾ ਟੀਮ ਇਸ ਦਾ ਅਹਿਸਾਸ ਕਰ ਸਕੇਗੀ। ਉਨ੍ਹਾਂ ਕਿਹਾ ਕਿ ਜਦੋਂ ਇਸ ਦਾ ਐਲਾਨ ਹੋਇਆ ਤਾਂ ਮੈਨੂੰ ਕਾਫ਼ੀ ਖੁਸ਼ੀ ਹੋਈ। ਗੁਲਾਬੀ ਗੇਂਦ ਦਾ ਇਹ ਮੁਕਾਬਲਾ 2006 ਤੋਂ ਬਾਅਦ ਆਸਟਰੇਲੀਆ ਖਿਲਾਫ ਭਾਰਤੀ ਮਹਿਲਾ ਟੀਮ ਪਹਿਲੀ ਵਾਰ ਚਾਰ ਇਕ ਦਿਨਾ ਮਹਿਲਾ ਟੈਸਟ ਮੈਚ ਖੇਡੇਗੀ। ਇਹ ਇਸ ਸਾਲ ਉਨ੍ਹਾਂ ਦਾ ਦੂਸਰਾ ਟੈਸਟ ਮੈਚ ਹੋਵੇਗਾ। ਟੀਮ ਨੇ ਇਸ ਤੋਂ ਪਹਿਲਾਂ ਜੂਨ ’ਚ ਇੰਗਲੈਂਡ ਖਿਲਾਫ ਬ੍ਰਿਸਟਲ ’ਚ ਇਕ ਟੈਸਟ ਖੇਡਣਾ ਹੈ।

PunjabKesari

ਮੰਧਾਨਾ ਨੇ ਕਿਹਾ ਕਿ ਮੈਨੂੰ ਆਪਣਾ ਪਹਿਲਾ ਦਿਨ-ਰਾਤ ਇਕ ਦਿਨਾ ਤੇ ਟੀ20 ਮੈਚ ਯਾਦ ਹੈ। ਮੈਂ ਬਹੁਤ ਉਤਸ਼ਾਹਿਤ ਸੀ, ਇਕ ਛੋਟੇ ਬੱਚੇ ਵਾਂਗ। ਮੈਂ ਸੋਚ ਰਹੀ ਸੀ ਵਾਹ, ਅਸੀਂ ਇਕ ਦਿਨ-ਰਾਤ ਦਾ ਮੈਚ ਖੇਡਾਂਗੇ। ਭਾਰਤੀ ਟੀ20 ਟੀਮ ਦੀ ਉਪ-ਕਪਤਾਨ ਨੇ ਕਿਹਾ, ਹੁਣ ਜਦਕਿ ਅਸੀਂ ਇਕ ਦਿਨ-ਰਾਤ ਟੈਸਟ ਮੈਚ ਖੇਡਣ ਜਾ ਰਹੇ ਹਾਂ, ਸਾਨੂੰ ਕਈ ਚੀਜ਼ਾਂ ’ਤੇ ਕੰਮ ਕਰਨਾ ਪਵੇਗਾ ਪਰ ਬਹੁਤ ਉਤਸ਼ਾਹ ਹੈ। ਦਿਨ-ਰਾਤ ਟੈਸਟ ਮੈਚ ਦਾ ਹਿੱਸਾ ਬਣਨ ਬਾਰੇ ’ਚ ਉਤਸ਼ਾਹ ਹੈ। ਉਹ ਵੀ ਆਸਟਰੇਲੀਆ ’ਚ ਆਸਟਰੇਲੀਆ ਖਿਲਾਫ ਖੇਡਣਾ ਹਮੇਸ਼ਾ ਚੁਣੌਤੀਪੂਰਨ ਹੁੰਦਾ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇਹ ਇਕ ਬਿਹਤਰੀਨ ਪਲ ਹੋਣ ਜਾ ਰਿਹਾ ਹੈ। ਮੰਧਾਨਾ ਨੇ ਕਿਹਾ ਕਿ ਉਹ ਗੁਲਾਬੀ ਗੇਂਦ ਨਾਲ ਟੈਸਟ ਨੂੰ ਲੈ ਕੇ ਰੋਮਾਂਚਿਤ ਹੈ ਪਰ ਅਜੇ ਉਸ ਦਾ ਧਿਆਨ 16 ਜੂਨ ਤੋਂ ਇੰਗਲੈਂਡ ਖਿਲਾਫ ਹੋਣ ਵਾਲੇ ਟੈਸਟ ’ਤੇ ਹੈ। ਉਨ੍ਹਾਂ ਕਿਹਾ ਕਿ ਅਜੇ ਉਸ ਬਾਰੇ ਗੱਲ ਕਰਨਾ ਕਾਫ਼ੀ ਜਲਦਬਾਜ਼ੀ ਹੋਵੇਗੀ। ਇਹ ਇਕ ਪ੍ਰਕਿਰਿਆ ਹੈ। ਤੁਹਾਨੂੰ ਇਸ ਲਈ ਤਿਆਰ ਹੋਣਾ ਪਵੇਗਾ। ਗੁਲਾਬੀ ਗੇਂਦ ਨਾਲ ਅਭਿਆਸ ਸ਼ੁਰੂ ਕਰਨਾ ਅਜੇ ਜਲਦਬਾਜ਼ੀ ਹੋਵੇਗੀ ਕਿਉਂਕਿ ਮੈਚ ’ਚ ਤਿੰਨ-ਚਾਰ ਮਹੀਨਿਆਂ ਦਾ ਸਮਾਂ ਬਾਕੀ ਹੈ। ਉਨ੍ਹਾਂ ਕਿਹਾ ਕਿ ਅਜੇ ਸਾਡਾ ਧਿਆਨ ਇੰਗਲੈਂਡ ਖਿਲਾਫ ਡਿਊਕ ਗੇਂਦ ਨਾਲ ਹੋਣ ਵਾਲੇ ਟੈਸਟ ਮੈਚ ’ਤੇ ਹੈ।

PunjabKesari

ਮੰਧਾਨਾ ਨੇ ਹੁਣ ਤਕ ਦੋ ਟੈਸਟ ਮੈਚ ਖੇਡੇ ਹਨ। ਪਹਿਲਾ ਮੈਚ ਅਗਸਤ 2014 ’ਚ ਇੰਗਲੈਂਡ ਦੇ ਖਿਲਾਫ ਤੇ ਦੂਸਰਾ ਮੈਚ ਉਸੇ ਸਾਲ ਮੈਸੂਰ ’ਚ ਦੱਖਣੀ ਅਫਰੀਕਾ ਖਿਲਾਫ। ਭਾਰਤ ਨੇ ਦੋਵੇਂ ਮੈਚ 6 ਵਿਕਟਾਂ ਤੇ 34 ਦੌੜਾਂ ਨਾਲ ਜਿੱਤੇ ਸਨ। ਇੰਗਲੈਂਡ ਖਿਲਾਫ ਆਗਾਮੀ ਟੈਸਟ ਮੈਚ ਮੰਧਾਨ (ਅਤੇ ਭਾਰਤੀ ਟੀਮ) ਲਈ 6 ਸਾਲਾਂ ’ਚ ਪਹਿਲਾ ਮੈਚ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਇੰਗਲੈਂਡ ਖਿਲਾਫ਼ ਪਹਿਲੇ ਟੈਸਟ ਬਾਰੇ ਪਤਾ ਲੱਗਾ ਤਾਂ ਪੂਰੀ ਟੀਮ ਅਸਲ ’ਚ ਉਤਸ਼ਾਹਿਤ ਸੀ। ਉਨ੍ਹਾਂ ਕਿਹਾ ਕਿ ਅਸੀਂ ਸਭ ਇਸ ਦੀ ਉਡੀਕ ਕਰ ਰਹੇ ਸੀ। ਆਖਰੀ ਟੈਸਟ ਮੈਚ, ਜਿਸ ਦਾ ਮੈਂ ਹਿੱਸਾ ਸੀ, ਉਹ 2014 ’ਚ ਖੇਡਿਆ ਗਿਆ ਸੀ। ਅਜਿਹੀ ਹਾਲਤ ’ਚ ਕਾਫ਼ੀ ਲੰਮਾ ਸਮਾਂ ਹੋ ਗਿਆ ਹੈ, ਜਦੋਂ ਅਸੀਂ ਸਫੈਦ ਕੱਪੜਿਆਂ ’ਚ ਮੈਦਾਨ ’ਤੇ ਨਹੀਂ ਉਤਰੇ।


author

Manoj

Content Editor

Related News