ਸ਼ੋਏਬ ਤੋਂ ਪਹਿਲਾਂ Bollywood ਦੇ ਇਸ ਅਦਾਕਾਰ ਨੂੰ ਦਿਲ ਦੇ ਬੈਠੀ ਸੀ Sania Mirza!

Thursday, Nov 14, 2024 - 05:19 PM (IST)

ਸ਼ੋਏਬ ਤੋਂ ਪਹਿਲਾਂ Bollywood ਦੇ ਇਸ ਅਦਾਕਾਰ ਨੂੰ ਦਿਲ ਦੇ ਬੈਠੀ ਸੀ Sania Mirza!

ਐਂਟਰਟੇਨਮੈਂਟ ਡੈਸਕ- ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰਦੇ ਤਲਾਕ ਦੀ ਸੋਸ਼ਲ ਮੀਡੀਆ ਉੱਪਰ ਖੂਬ ਚਰਚਾ ਰਹੀ ਹੈ, ਉਦੋਂ ਤੋਂ ਹੀ ਉਹ ਸੋਸ਼ਲ ਮੀਡੀਆ 'ਤੇ ਐਕਟਿਵ ਵੀ ਹੈ। ਤਲਾਕ ਤੋਂ ਬਾਅਦ ਲੋਕ ਸਾਨੀਆ ਮਿਰਜ਼ਾ ਬਾਰੇ ਕਈ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਵਿਚਾਲੇ ਕੁਝ ਅਜਿਹੇ ਖੁਲਾਸੇ ਹੋਏ ਹਨ, ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।
ਦੱਸ ਦੇਈਏ ਕਿ ਸਾਨੀਆ ਮਿਰਜ਼ਾ ਦੇ ਸਾਬਕਾ ਪਤੀ ਸ਼ੋਏਬ ਮਲਿਕ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰ ਲਿਆ ਹੈ। ਸ਼ੋਏਬ ਦੇ ਤੀਜੇ ਵਿਆਹ ਤੋਂ ਬਾਅਦ ਉਹ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੇ ਨਾਲ ਹੀ ਲੋਕ ਉਨ੍ਹਾਂ ਦੀ ਸਾਬਕਾ ਪਤਨੀ ਸਾਨੀਆ ਮਿਰਜ਼ਾ ਦੇ ਸਬੰਧਾਂ ਨੂੰ ਲੈ ਕੇ ਵੀ ਕਾਫੀ ਚਰਚਾ ਕਰ ਰਹੇ ਹਨ।

PunjabKesari
ਸਾਨੀਆ ਮਿਰਜ਼ਾ ਅਤੇ ਸ਼ਾਹਿਦ ਕਪੂਰ ਦਾ ਰਿਸ਼ਤਾ
ਤੁਹਾਨੂੰ ਦੱਸ ਦੇਈਏ ਕਿ ਇਕ ਸਮੇਂ ਸਾਨੀਆ ਮਿਰਜ਼ਾ ਦਾ ਨਾਂ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨਾਲ ਜੁੜਿਆ ਹੋਇਆ ਸੀ। ਇਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਹਾਲਾਂਕਿ ਕੌਫੀ ਵਿਦ ਕਰਨ 'ਚ ਪਹੁੰਚੀ ਸਾਨੀਆ ਮਿਰਜ਼ਾ ਨੇ ਕੈਮਰੇ ਦੇ ਸਾਹਮਣੇ ਇਸ ਨੂੰ ਅਫਵਾਹ ਕਰਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਸ਼ਾਹਿਦ ਨਾਲ ਕਦੇ ਵੀ ਰਿਲੇਸ਼ਨਸ਼ਿਪ 'ਚ ਨਹੀਂ ਰਹੀ।

ਇਹ ਵੀ ਪੜ੍ਹੋ-ਸ਼ਾਹਰੁਖ ਖਾਨ ਨੂੰ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫਤਾਰ
ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਨੀਆ ਮਿਰਜ਼ਾ ਅਤੇ ਸ਼ਾਹਿਦ ਕਪੂਰ ਇੱਕ ਗੰਭੀਰ ਰਿਸ਼ਤੇ ਵਿੱਚ ਸਨ। ਪਰ ਸ਼ਾਹਿਦ ਕਪੂਰ ਦੇ ਮਾੜੇ ਵਿਵਹਾਰ ਕਾਰਨ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ। ਕਿਹਾ ਜਾਂਦਾ ਹੈ ਕਿ ਸਾਨੀਆ ਨੇ ਖੁਦ ਹੀ ਸ਼ਾਹਿਦ ਕਪੂਰ ਨਾਲ ਆਪਣਾ ਰਿਸ਼ਤਾ ਇਸ ਲਈ ਖਤਮ ਕਰ ਲਿਆ ਸੀ ਕਿਉਂਕਿ ਉਹ ਅਭਿਨੇਤਾ ਦੇ ਪਜ਼ੇਸਿਵ ਸੁਭਾਅ ਤੋਂ ਤੰਗ ਆ ਗਈ ਸੀ।

PunjabKesari
'ਸ਼ਾਹਿਦ ਕਪੂਰ ਦਾ ਕਤਲ ਕਰਨਾ ਚਾਹੁੰਦੀ ਹਾਂ'
ਉਥੇ ਹੀ ਕੌਫੀ ਵਿਦ ਕਰਨ ਦੇ ਰੈਪਿਡ ਫਾਇਰ ਰਾਊਂਡ ਦੌਰਾਨ ਇਕ ਸਵਾਲ ਦੇ ਜਵਾਬ 'ਚ ਸਾਨੀਆ ਮਿਰਜ਼ਾ ਨੇ ਸ਼ਾਹਿਦ ਕਪੂਰ ਦਾ ਨਾਂ ਲਿਆ ਸੀ। ਉਨ੍ਹਾਂ ਨੇ ਕਰਨ ਜੌਹਰ ਨੂੰ ਕਿਹਾ ਸੀ ਕਿ ਉਹ ਰਣਵੀਰ ਸਿੰਘ ਨਾਲ ਹੂਕਅਪ ਕਰਨਾ ਚਾਹੇਗੀ ਅਤੇ ਰਣਬੀਰ ਕਪੂਰ ਨਾਲ ਵਿਆਹ ਕਰਨਾ ਚਾਹੇਗੀ। ਪਰ ਉਹ ਸ਼ਾਹਿਦ ਕਪੂਰ ਦਾ ਕਤਲ ਕਰਨਾ ਚਾਹੁੰਦੀ ਹੈ। ਅਜਿਹੇ 'ਚ ਸ਼ਾਹਿਦ ਦਾ ਨਾਂ ਸੁਣਦੇ ਹੀ ਸਾਨੀਆ ਦੇ ਚਿਹਰੇ 'ਤੇ ਗੁੱਸਾ ਸਾਫ ਦਿਖਾਈ ਦੇ ਰਿਹਾ ਸੀ।

ਇਹ ਵੀ ਪੜ੍ਹੋ-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ

PunjabKesari
2010 ਵਿੱਚ ਹੋਇਆ ਸੀ ਸਾਨੀਆ ਮਿਰਜ਼ਾ ਦਾ ਵਿਆਹ
ਦੱਸ ਦੇਈਏ ਕਿ ਸਾਨੀਆ ਮਿਰਜ਼ਾ ਨੇ ਸਾਲ 2010 ਵਿੱਚ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ ਸੀ। ਫਿਲਹਾਲ ਸਾਨੀਆ ਪੁੱਤਰ ਇਜ਼ਹਾਨ ਮਲਿਕ ਦੀ ਮਾਂ ਹੈ। ਸਾਨੀਆ ਮਿਰਜ਼ਾ ਨੇ ਸਾਲ 2009 'ਚ ਆਪਣੇ ਬਚਪਨ ਦੇ ਦੋਸਤ ਸ਼ੋਹਰਾਬ ਮਿਰਜ਼ਾ ਨਾਲ ਮੰਗਣੀ ਕੀਤੀ ਸੀ ਪਰ 6 ਮਹੀਨਿਆਂ 'ਚ ਹੀ ਉਨ੍ਹਾਂ ਦੀ ਮੰਗਣੀ ਟੁੱਟ ਗਈ ਸੀ।

ਇਹ ਵੀ ਪੜ੍ਹੋ- ਅਰਜੁਨ ਨਾਲ ਬ੍ਰੇਕਅਪ ਤੋਂ ਬਾਅਦ ਕੀ ਟੁੱਟ ਗਈ ਹੈ ਮਲਾਇਕਾ? ਟੀ-ਸ਼ਰਟ 'ਤੇ ਲਿਖੀ ਦਿਲ ਦੀ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News