ਯੂਰੋ 2020 : ਬੈਲਜੀਅਮ ਨੂੰ ਹਰਾ ਕੇ ਇਟਲੀ ਸੈਮੀਫ਼ਾਈਨਲ ’ਚ
Saturday, Jul 03, 2021 - 12:57 PM (IST)

ਮਿਊਨਿਖ— ਅਜੇਤੂ ਰੱਥ ’ਤੇ ਸਵਾਰ ਇਟਲੀ ਨੇ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਬੈਲਜੀਅਮ ਨੂੰ 2-1 ਨਾਲ ਹਰਾ ਕੇ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ। ਇਟਲੀ ਲਈ ਨਿਕੋਲਾ ਬਾਰੇਲਾ ਤੇ ਲੋਰੇਂਜੋ ਇੰਸਿਨੇ ਨੇ ਗੋਲ ਦਾਗ਼ੇ ਜਦਕਿ ਲਿਓਨਾਰਡੋ ਸਪਿਨਾਜੋਲਾ ਨੇ ਦੂਜੇ ਹਾਫ਼ ’ਚ ਬੈਲਜੀਅਮ ਦਾ ਇਕ ਸ਼ਰਤੀਆ ਗੋਲ ਬਚਾਇਆ।
ਹੁਣ ਇਟਲੀ ਦੀ ਅਜੇਤੂ ਮੁਹਿੰਮ 32 ਮੈਚਾਂ ਦੀ ਹੋ ਗਈ ਹੈ। ਬੈਲਜੀਅਮ ਲਈ ਇਕਮਾਤਰ ਗੋਲ ਹਾਫ਼ਟਾਈਮ ਤੋਂ ਪਹਿਲਾਂ ਰੋਮੇਲੂ ਲੁਕਾਕੂ ਨੇ ਕੀਤਾ। ਦੂਜੇ ਹਾਫ਼ ’ਚ ਬੈਲਜੀਅਮ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਇਟਲੀ ਦੇ ਡਿਫ਼ੈਂਡਰ ਚੱਟਾਨ ਦੀ ਤਰ੍ਹਾਂ ਅਡਿੱਗ ਰਹੇ। ਇਟਲੀ ਦਾ ਸਾਹਮਣਾ ਹੁਣ ਮੰਗਲਵਾਰ ਨੂੰ ਬੇਮਬਲੇ ਸਟੇਡੀਅਮ ’ਚ ਸਪੇਨ ਨਾਲ ਹੋਵੇਗਾ। ਸਪੇਨ ਨੇ ਪੈਨਲਟੀ ਸ਼ੂਟਆਊਟ ’ਚ ਸਵਿਟਜ਼ਰਲੈਂਡ ਨੂੰ ਹਰਾਇਆ।