ਯੂਰੋ ਕੱਪ 2020 : ਫਰਾਂਸ ਤੇ ਪੁਰਤਗਾਲ ਨੇ ਖੇਡਿਆ ਡਰਾਅ
Friday, Jun 25, 2021 - 02:30 AM (IST)
ਬੁਡਾਪੇਸਟ- ਫਰਾਂਸ ਵਿਰੁੱਧ 2-2 ਨਾਲ ਡਰਾਅ ਰਹੇ ਮੈਚ ਵਿਚ ਦੋਵੇਂ ਗੋਲ ਕਰਕੇ ਕ੍ਰਿਸਿਆਨੋ ਰੋਨਾਲਡੋ ਨੇ ਸਭ ਤੋਂ ਵੱਧ ਕੌਮਾਂਤਰੀ ਗੋਲਾਂ ਦੇ ਈਰਾਨ ਦੇ ਸਾਬਕਾ ਸਟ੍ਰਾਈਕਰ ਅਲੀ ਦੇਈ ਦੀ ਬਰਾਬਰੀ ਕਰ ਲਈ। ਇਸ ਡਰਾਅ ਨਾਲ ਹੀ ਪੁਰਤਗਾਲ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਆਖਰੀ-16 ਵਿਚ ਪਹੁੰਚ ਗਿਆ। ਰੋਨਾਲਡੋ ਦੇ ਹੁਣ ਅਲੀ ਦੇ ਬਰਾਰ 109 ਕੌਮਾਂਤਰੀ ਗੋਲ ਹੋ ਗਏ ਹਨ। ਉਸ ਨੇ ਦੋਵੇਂ ਗੋਲ ਪੈਨਲਟੀ 'ਤੇ ਕੀਤੇ। ਯੂਰੋ ਚੈਂਪੀਅਨਸ਼ਿਪ ਵਿਚ ਹੁਣ ਉਸਦੇ ਕੁਲ 14 ਗੋਲ ਹੋ ਗਏ ਹਨ।
ਇਹ ਖ਼ਬਰ ਪੜ੍ਹੋ- ENG v SL : ਇੰਗਲੈਂਡ ਨੇ ਸ਼੍ਰੀਲੰਕਾ ਨੂੰ ਪਹਿਲੇ ਟੀ20 ਮੈਚ 'ਚ 8 ਵਿਕਟਾਂ ਨਾਲ ਹਰਾਇਆ
ਰੋਨਾਲਡੋ ਨੇ ਪੁਰਤਗਾਲ ਲਈ ਪਹਿਲਾ ਗੋਲ 17 ਸਾਲ ਪਹਿਲਾਂ ਯੂਰੋ 2004 ਵਿਚ ਕੀਤਾ ਸੀ ਜਦੋਂ ਉਸਦੀ ਟੀਮ ਗਰੁੱਪ ਗੇੜ ਵਿਚ ਯੂਨਾਨ ਹੱਥੋਂ 1-2 ਨਾਲ ਹਾਰ ਗਈ ਸੀ। ਫਰਾਂਸ ਦੇ ਦੋਵੇਂ ਗੋਲ ਕਰੀਮ ਬੇਂਜੇਮਾ ਨੇ ਕੀਤੇ, ਜਿਹੜੇ ਟੂਰਨਾਮੈਂਟ ਵਿਚ ਉਸਦੇ ਪਹਿਲੇ ਗੋਲ ਹਨ। ਉਹ ਯੂਰੋ 2008 ਤੇ 2012 ਵਿਚ ਗੋਲ ਨਹੀਂ ਕਰ ਸਕਿਆ ਸੀ। ਅਕਤੂਬਰ 2015 ਤੋਂ ਬਾਅਦ ਫਰਾਂਸ ਲਈ ਇਹ ਉਸਦਾ ਪਹਿਲਾ ਗੋਲ ਹੈ। ਪੁਰਤਗਾਲ ਗਰੁੱਪ ਵਿਚ ਤੀਜੇ ਸਥਾਨ 'ਤੇ ਰਿਹਾ ਜਦਕਿ ਜਰਮਨੀ ਦੂਜੇ ਅਤੇ ਫਰਾਂਸ ਪਹਿਲੇ ਸਥਾਨ 'ਤੇ ਰਿਹਾ। ਫਰਾਂਸ ਦਾ ਸਾਹਮਣਾ ਅਗਲੇ ਦੌਰ ਵਿਚ ਸਵਿਜ਼ਰਲੈਂਡ ਨਾਲ ਹੋਵੇਗਾ ਜਦਕਿ ਪੁਰਤਗਾਲ ਦੀ ਟੱਕਰ ਬੈਲਜੀਅਮ ਨਾਲ ਹੋਵੇਗੀ।
ਇਹ ਖ਼ਬਰ ਪੜ੍ਹੋ- ਚੌਥਾ ਓਲੰਪਿਕ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੇਗੀ ਸਾਨੀਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।