ਯੂਰਪੀਅਨ ਸੰਘ ਨੂੰ ਬੀਜਿੰਗ ਸਰਦਰੁੱਤ ਓਲੰਪਿਕ ਖੇਡਾਂ ਦੇ ਰਾਜਸੀ ਬਾਈਕਾਟ ਦੀ ਅਪੀਲ

01/09/2022 3:39:11 PM

ਸਪੋਰਟਸ ਡੈਸਕ– ਬੀਜਿੰਗ 2022 ਸਰਦਰੁੱਤ ਓਲੰਪਿਕ ਖੇਡਾਂ ਤੋਂ ਇਕ ਮਹੀਨੇ ਪਹਿਲਾਂ ਹੀ ਯੂਰਪ ਦੇ ਸਾਰੇ ਨਾਗਰਿਕ ਤੇ ਸਮਾਜਿਕ ਗਰੁੱਪ ਯੂਰਪੀਅਨ ਸੰਘ ਨੂੰ ਇਨ੍ਹਾਂ ਖੇਡਾਂ ਦਾ ਬਾਈਕਾਟ ਕਰਨ ਦੀ ਅਪੀਲ ਕਰਦੇ ਹੋਏ ਸੜਕਾਂ ’ਤੇ ਉਤਰ ਆਏ ਹਨ। ਬਰਸਲਸ ਵਿਚ ਈ. ਯੂ. ਟੂਡੇ ਦੇ ਅਧਿਕਾਰੀ ਗੈਰੀ ਕਾਰਟਰਾਈਟ ਦੀ ਪ੍ਰਧਾਨਗੀ ਵਿਚ ਇਸ ਮਾਮਲੇ ’ਤੇ ਇਕ ਉੱਚ ਪੱਧਰੀ ਬਹਿਸ ਹੋਈ। ਚੀਨੀ ਸ਼ਾਸਨ ਦੇ ਆਲੋਚਕ ਪੀਟਰ ਵੈਨ ਡੇਲਨ ਨੇ ਕਿਹਾ ਕਿ ਮੈਂ ਚੀਨ ਨੂੰ ਇਕ ਬੁਰਾ ਰਾਜ ਮੰਨਦਾ ਹਾਂ ਕਿਉਂਕਿ ਇਸਦਾ ਸ਼ਾਸਨ ਯੋਜਨਾਬੱਧ ਢੰਗ ਨਾਲ ਮਨੁੱਖਾਂ ਲਈ ਚੰਗਾ ਨਹੀਂ ਹੈ।

ਇਹ ਵੀ ਪੜ੍ਹੋ : ਮਲਿੱਕਾ ਹਾਂਡਾ ਦੇ ਸੰਘਰਸ਼ ਨੂੰ ਪਿਆ ਬੂਰ, ਡੈੱਫ ਸ਼ਤਰੰਜ ’ਚ ਨੌਕਰੀ ਹਾਸਲ ਕਰਨ ਵਾਲੀ ਬਣੇਗੀ ਪਹਿਲੀ ਖਿਡਾਰਨ

ਯੂਨਾਈਟਿਡ ਕਸ਼ਮੀਰੀ ਪੀਪਲਸ ਨੈਸ਼ਨਲ ਪਾਰਟੀ ਦੇ ਕਸ਼ਮੀਰੀ ਨੇਤਾ ਸਾਜਿਦ ਹੁਸੈਨ ਨੇ ਆਪਣੇ ਦੇਸ਼ ਵਿਚ ਚੀਨ ਦੀਆਂ ਗਤੀਵਿਧੀਆਂ ’ਤੇ ਬਹਿਸ ਕੀਤੀ। ਉਸ ਨੇ ਕਿਹਾ ਕਿ ਮੇਰੇ ਦੇਸ਼ ’ਤੇ ਚੀਨੀ ਫੌਜ ਦਾ ਕਬਜ਼ਾ ਹੈ। ਚੀਨ ਦੀ ਅਸਲੀ ਇੱਛਾ ਹੁਣ ਸਾਫ ਹੋ ਗਈ ਹੈ। ਪੀਪਲਸ ਲਿਬ੍ਰੇਸ਼ਨ ਆਰਮੀ (ਪੀ. ਐੱਲ. ਏ.) ਇਸ ਖੇਤਰ ਨੂੰ ਸੈਨਿਕ ਤੇ ਰਾਜਨੀਤਿਕ ਰੂਪ ਨਾਲ ਕੰਟਰੋਲ ਕਰਨ ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀ. ਓ. ਕੇ.) ਵਿਚ ਪੈਰ ਜਮਾਉਣ ਲਈ ਉਤਾਵਲਾ ਹੈ। ਲਗਭਗ 11,000 ਚੀਨੀ ਸੈਨਿਕਾਂ ਨੂੰ ਪੀ. ਓ. ਕੇ. ਵਿਚ ਤਾਇਨਾਤ ਕੀਤਾ ਗਿਆ ਹੈ।

ਮਨੁੱਖੀ ਅਧਿਕਾਰ ਵਰਕਰ ਮਾਨੇਲ ਮਸਲਮੀ ਨੇ ਕਿਹਾ ਕਿ ਬੈਲਜੀਅਮ ਕਿਸੇ ਵੀ ਸਰਕਾਰੀ ਅਧਿਕਾਰੀ ਨਾਲ ਬੀਜਿੰਗ 2022 ਵਿਚ ਬ੍ਰਿਟੇਨ, ਲੂਥਿਆਨੀਆ ਯੂ. ਐੱਸ. ਏ., ਆਸਟਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਦੇ ਨਾਲ ਸੰਧੀ ਨਹੀਂ ਕਰ ਰਿਹਾ ਹੈ। ਇਹ ਸਪੱਸ਼ਟ ਹੈ ਕਿ ਚੀਨ ਮਨੁੱਖੀ ਅਧਿਕਾਰਾਂ ਤੇ ਵਿਅਕਤੀਗਤ ਆਜ਼ਾਦੀ ਦੀ ਉਲੰਘਣਾ ਕਰਦਾ ਹੈ, ਜਿਸ ਵਿਚ ਬੋਲਣ ਦੀ ਆਜ਼ਾਦੀ ਤੇ ਧਾਰਮਿਕ ਆਜ਼ਾਦੀ ਤੇ ਜਾਤੀ ਤੇ ਧਾਰਮਿਕ ਘੱਟ ਗਿਣਤੀਆਂ ਜਿਵੇਂ ਕਿ ਉਈਗਰ ਤੇ ਤਿੱਬਤੀਆਂ ਨੂੰ ਤੰਗ ਕਰਕੇ ਜਾਂ ਵਿਚਾਰਾਂ ਦੀ ਆਜ਼ਾਦੀ ਆਦਿ ਸ਼ਾਮਲ ਹਨ। ਉੱਥੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੀ ਉਲੰਘਣਾ ਦਾ ਸਾਹਮਣਾ ਕਰਨਾ ਪੈਂਦਾ ਹੈ। 

ਇਹ ਵੀ ਪੜ੍ਹੋ : ਮਯੰਕ ਆਈ. ਸੀ. ਸੀ. ਦੇ ‘ਮੰਥ ਆਫ਼ ਦਿ ਪਲੇਅਰ’ ਐਵਾਰਡ ਲਈ ਨਾਮਜ਼ਦ

ਇੰਡਸਟ੍ਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਇਨਾ ਦੇ ਬਰਸਲਸ ਦਫਤਰਾਂ ਦੇ ਬਾਹਰ ਬੋਲਦੇ ਹੋਏ ਕੌਮਾਂਤਰੀ ਗਠਜੋੜ ਦੇ ਬੁਲਾਰੇ ਐਂਡੀ ਵਰਮਾਟ ਨੇ ਕਿਹਾ ਕਿ ਚੀਨ ਜਲਵਾਯੂ ਬਦਲਾਅ ਲਈ ਕੁਝ ਨਹੀਂ ਕਰ ਰਿਹਾ ਹੈ। ਪੈਰਿਸ ਜਲਵਾਯੂ ਸਮਝੌਤੇ ਤੇ ਗਲਾਸਗੋ ਤੋਂ ਬਾਅਦ ਵੀ ਅਸੀਂ ਦੇਖ ਰਹੇ ਹਾਂ ਕਿ ਚੀਨ ਅਜੇ ਵੀ ਕਾਰਬਨ ਨਿਕਾਸ ਵਿਚ ਵਾਧਾ ਕਰ ਰਿਹਾ ਹੈ। ਦੂਜੇ ਸ਼ਬਦਾਂ ਵਿਚ ਚੀਨ ਅੰਸ਼ਿਕ ਰੂਪ ਨਾਲ ਅਜੇ ਵੀ ਜਲਵਾਯੂ ਆਫ਼ਤ ਲਈ ਜ਼ਿੰਮੇਵਾਰ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News