ਦੁਬਈ ਮੈਰਾਥਨ ''ਚ ਇਥੋਪੀਆਈ ਐਥਲੀਟਾਂ ਦਾ ਰਿਹਾ ਦਬਦਬਾ

01/27/2018 10:23:56 AM

ਦੁਬਈ, (ਬਿਊਰੋ)— ਇਥੋਪੀਆ ਦੇ ਮੋਸੀਨੇਟ ਗ੍ਰੇਰੇਮੇਵ ਅਤੇ ਰੋਜਾ ਡ੍ਰੇਜੇ ਨੇ ਨਵੇਂ ਰਿਕਾਰਡ ਬਣਾਉਂਦੇ ਹੋਏ ਇੱਥੇ ਦੁਬਈ ਮੈਰਾਥਨ 'ਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਚੈਂਪੀਅਨ ਬਣਨ ਦਾ ਸ਼ੁੱਕਰਵਾਰ ਨੂੰ ਮਾਣ ਹਾਸਲ ਕਰ ਲਿਆ। 25 ਸਾਲਾਂ ਦੇ ਗ੍ਰੇਰੇਮੇਵ ਨੇ ਦੋ ਘੰਟੇ ਚਾਰ ਮਿੰਟ ਅਤੇ ਦੋ ਸਕਿੰਟ 'ਚ ਰੇਸ ਪੂਰੀ ਕਰ ਕੇ ਖਿਤਾਬ ਆਪਣੇ ਨਾਂ ਕੀਤਾ।

ਇਥੋਪੀਆਈ ਐਥਲੀਟ ਦਾ ਦੁਬਈ ਮੈਰਾਥਨ 'ਚ ਇਹ ਨਵਾਂ ਰਿਕਾਰਡ ਹੈ। ਉਨ੍ਹਾਂ ਸਾਬਕਾ ਚੈਂਪੀਅਨ ਤੋਲਾ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ ਪਿਛਲੇ ਸਾਲ ਦੋ ਘੰਟੇ 4 ਮਿੰਟ 11 ਸਕਿੰਟਾਂ 'ਚ ਰੇਸ ਪੂਰੀ ਕੀਤੀ ਸੀ। ਮਹਿਲਾਵਾਂ 'ਚ ਇਥੋਪੀਆ ਦੀ ਹੀ ਡ੍ਰੇਜੇ ਨੇ ਵੀ ਨਵਾਂ ਰਿਕਾਰਡ ਕਾਇਮ ਕੀਤਾ। ਉਨ੍ਹਾਂ ਨੇ ਦੋ ਘੰਟੇ 19 ਮਿੰਟ ਅਤੇ 17 ਸਕਿੰਟਾਂ 'ਚ ਰੇਸ ਨੂੰ ਪੂਰਾ ਕਰ ਕੇ ਖਿਤਾਬ ਜਿੱਤਿਆ।


Related News