ਈਸ਼ਵਰਨ ਨੇ ਬੰਗਾਲ ਤੇ ਗਰਗ ਨੇ ਯੂਪੀ ਲਈ ਲਾਇਆ ਸੈਂਕੜਾ

Tuesday, Oct 15, 2024 - 01:35 PM (IST)

ਈਸ਼ਵਰਨ ਨੇ ਬੰਗਾਲ ਤੇ ਗਰਗ ਨੇ ਯੂਪੀ ਲਈ ਲਾਇਆ ਸੈਂਕੜਾ

ਲਖਨਊ, (ਭਾਸ਼ਾ)–ਤਜਰਬੇਕਾਰ ਸਲਾਮੀ ਬੱਲੇਬਾਜ਼ ਅਭਿਮਨਿਊ ਈਸ਼ਵਰਨ ਨੇ ਅਜੇਤੂ 127 ਦੌੜਾਂ ਦੀ ਪਾਰੀ ਖੇਡ ਕੇ ਰਣਜੀ ਟਰਾਫੀ ਗਰੁੱਪ-ਸੀ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਇੱਥੇ ਬੰਗਾਲ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ ਪਰ ਪ੍ਰਿਯਮ ਗਰਗ ਦੇ ਅਜੇਤੂ ਸੈਂਕੜੇ ਨਾਲ ਉੱਤਰ ਪ੍ਰਦੇਸ਼ (ਯੂ. ਪੀ.) ਇਸ ਮੁਕਾਬਲੇ ਨੂੰ ਡਰਾਅ ਕਰਵਾਉਣ ਵਿਚ ਸਫਲ ਰਿਹਾ। ਪਹਿਲੀ ਪਾਰੀ ਵਿਚ ਬੜ੍ਹਤ ਦੇ ਆਧਾਰ ’ਤੇ ਇਸ ਮੈਚ ਤੋਂ ਬੰਗਾਲ ਨੂੰ 3 ਜਦਕਿ ਯੂ. ਪੀ. ਨੂੰ 1 ਅੰਕ ਮਿਲਿਆ।

ਬੰਗਾਲ ਨੇ ਦਿਨ ਦੀ ਸ਼ੁਰੂਆਤ ਬਿਨਾਂ ਕਿਸੇ ਨੁਕਸਾਨ ਦੇ 141 ਦੌੜਾਂ ਤੋਂ ਅੱਗੇ ਕਰਦੇ ਹੋਏ 3 ਵਿਕਟਾਂ ’ਤੇ 254 ਦੌੜਾਂ ’ਤੇ ਆਪਣੀ ਦੂਜੀ ਪਾਰੀ ਐਲਾਨ ਕਰ ਦਿੱਤੀ। ਈਸ਼ਵਰਨ ਨੇ 172 ਗੇਂਦਾਂ ਵਿਚ ਅਜੇਤੂ 127 ਦੌੜਾਂ ਬਣਾਈਆਂ। ਪਹਿਲੀ ਸ਼੍ਰੇਣੀ ਵਿਚ ਇਹ ਉਸਦਾ ਲਗਾਤਾਰ ਚੌਥਾ ਸੈਂਕੜਾ ਹੈ। ਯੂ. ਪੀ. ਨੂੰ ਜਿੱਤ ਲਈ 274 ਦੌੜਾਂ ਦਾ ਟੀਚਾ ਮਿਲਿਆ ਪਰ ਖਰਾਬ ਰੌਸ਼ਨੀ ਕਾਰਨ ਖੇਡ ਰੋਕੇ ਜਾਣ ਤੱਕ ਟੀਮ 51 ਓਵਰਾਂ ਵਿਚ 162 ਦੌੜਾਂ ਹੀ ਬਣਾ ਸਕੀ। ਪ੍ਰਿਯਮ ਗਰਗ ਨੇ 156 ਗੇਂਦਾਂ ਦੀ ਅਜੇਤੂ ਪਾਰੀ ਵਿਚ 105 ਦੌੜਾਂ ਬਣਾਈਆਂ।


author

Tarsem Singh

Content Editor

Related News