ਫੁੱਟਬਾਲਰ ਤੋਂ ਬਾਅਦ ਹੁਣ ਮਿਊਜ਼ਿਕ ਪ੍ਰੋਡਿਊਸਰ ਬਣਿਆ ਓਸੈਨ ਬੋਲਟ

Saturday, Aug 31, 2019 - 03:36 AM (IST)

ਫੁੱਟਬਾਲਰ ਤੋਂ ਬਾਅਦ ਹੁਣ ਮਿਊਜ਼ਿਕ ਪ੍ਰੋਡਿਊਸਰ ਬਣਿਆ ਓਸੈਨ ਬੋਲਟ

ਨਵੀਂ ਦਿੱਲੀ - 100 ਮੀਟਰ ਦੌੜ ਦਾ ਬੇਤਾਜ ਬਾਦਸ਼ਾਹ ਰਿਹਾ ਓਸੈਨ ਬੋਲਟ ਹੁਣ ਪ੍ਰੋਡਿਊਸਰ ਬਣ ਗਿਆ ਹੈ। ਬੋਲਟ ਨੇ ਬੀਤੇ ਦਿਨÄ ਓਲੰਪੀਆ ਰੋਜ਼ ਨਾਮੀ ਬੈਂਡ ਨਾਲ ਇਸ ਵਿਚ ਐਂਟਰੀ ਕੀਤੀ ਹੈ। ਇਸ ਗੀਤ ਵਿਚ ਡੈਕਸਟਾ ਡੈਪਸ, ਮੰੁਗਾ ਹਾਨਰੇਬਲ, ਰਿਕਾਰਡੋ ‘ਬੀਬੀ’ ਗਾਰਡਨਰ, ਕ੍ਰਿਸਟੋਫਰ ਮਾਰਟਿਨ ਤੇ ਡਿੰਗ ਡੋਂਗ ਨੂੰ ਮੌਕਾ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਰਿਲੀਜ਼ ਦੇ ਕੁਝ ਘੰਟਿਆਂ ਬਾਅਦ ਹੀ ਇਹ ਗੀਤ ਵਾਇਰਲ ਹੋ ਗਿਆ। ਇਸਦੀ ਪੂਰੀ ਸ਼ੂਟਿੰਗ ਕਿੰਗਸਟਨ ਵਿਚ ਹੋਈ ਹੈ। ਇਸਦਾ ਮਿਊਜ਼ਿਕ ਨਾਈਟ ਕਲੱਬਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। 
ਬੈਂਡ ਦੇ ਮੈਂਬਰ ਮੰੁਗਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਬੋਲਟ ਨੂੰ ਸਿਰਫ ਰਨਰ ਦੇ ਤੌਰ ’ਤੇ ਜਾਣਦੇ ਹਨ ਪਰ ਇਸ ਨਵੇਂ ਐਡਵੈਂਚਰ ਵਿਚ ਲੋਕ ਉਸਦੇ ਨਵੇਂ ਪੱਖ ਨੂੰ ਵੀ ਦੇਖਣਗੇ। ਬੋਲਟ ਨੇ ਗੀਤ ਦੀ ਪ੍ਰਮੋਸ਼ਨ ਲਈ ਜਮਾਇਕਾ ਦੀ ਆਲ੍ਹਾ ਦਰਜਾ ਡਾਂਸਰ ਨੂੰ ਮੌਕਾ ਦਿੱਤਾ ਹੈ। ਇਕ ਵੀਡੀਓ ਵਿਚ ਬੋਲਟ ਖੁਦ ਵੀ ਡਾਂਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। 


ਜ਼ਿਕਰੋਯਗ ਹੈ ਰੇਸਿੰਗ ਤੋਂ ਸੰਨਿਆਸ ਲੈਣ ਤੋਂ ਬਾਅਦ ਬੋਲਟ ਨੇ ਕੁਝ ਸਮੇਂ ਲਈ ਪ੍ਰੋਫੈਸ਼ਨਲ ਫੁੱਟਬਾਲਰ ਬਣਨ ਦਾ ਰਸਤਾ ਵੀ ਫੜ ਲਿਆ ਸੀ। ਇਸ ਦੇ ਤਹਿਤ ਉਹ ਕੁਝ ਪ੍ਰਮੁੱਖ ਲੀਗਾਂ ਵਿਚ ਪ੍ਰੋਫੈਸ਼ਨਲ ਫੁੱਟਬਾਲ ਕਲੱਬਾਂ ਵਲੋਂ ਖੇਡਿਆ ਵੀ ਸੀ। ਹਾਲਾਂਕਿ ਟ੍ਰੈਕ ’ਤੇ ਲਾਈ ਗਈ ਉਸਦੀ ਦੌੜ ਫੁੱਟਬਾਲ ਵਿਚ ਉਸ ਨੂੰ ਸਫਲ ਨਹੀਂ ਬਣਾ ਸਕੀ। ਲਿਹਾਜ਼ਾ ਇਕ ਸਾਲ ਦੇ ਅੰਦਰ ਹੀ ਉਸ ਨੇ ਆਪਣਾ ਇਰਾਦਾ ਬਦਲ ਦਿੱਤਾ ਸੀ। 


author

Gurdeep Singh

Content Editor

Related News