ਭਾਰਤ-ਦੱਖਣੀ ਅਫਰੀਕਾ ਦੇ ਪਹਿਲੇ ਮੈਚ 'ਚ ਅੰਪਾਇਰ ਇਰਾਸਮਸ ਪੂਰਾ ਕਰਨਗੇ ਵਨ ਡੇ ਮੈਚਾਂ ਦਾ ਸੈਂਕੜਾ

Tuesday, Jan 18, 2022 - 09:53 PM (IST)

ਭਾਰਤ-ਦੱਖਣੀ ਅਫਰੀਕਾ ਦੇ ਪਹਿਲੇ ਮੈਚ 'ਚ ਅੰਪਾਇਰ ਇਰਾਸਮਸ ਪੂਰਾ ਕਰਨਗੇ ਵਨ ਡੇ ਮੈਚਾਂ ਦਾ ਸੈਂਕੜਾ

ਪਾਰਲ- ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਬੁੱਧਵਾਰ ਨੂੰ ਇੱਥੇ ਹੋਣ ਵਾਲਾ ਪਹਿਲਾ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਮਾਰੀਆਸ ਇਰਾਸਮਸ ਦਾ ਅੰਪਾਇਰ ਦੇ ਰੂਪ ਵਿਚ 100ਵਾਂ ਵਨ ਡੇ ਹੋਵੇਗਾ ਤੇ ਉਹ ਇਹ ਉਪਲੱਬਧੀ ਹਾਸਲ ਕਰਨ ਵਾਲਾ ਤੀਜਾ ਦੱਖਣੀ ਅਫਰੀਕੀ ਅੰਪਾਇਰ ਬਣ ਜਾਵੇਗਾ। ਦੁਨੀਆ ਦੇ ਸਰਵਸ੍ਰੇਸ਼ਠ ਅੰਪਾਇਰਾਂ ਵਿਚੋਂ ਇਕ 57 ਸਾਲਾ ਇਰਾਸਮਸ ਬੋਲੈਂਡ ਪਾਰਕ ਵਿਚ ਮੈਦਾਨ 'ਤੇ ਉਤਰਦੇ ਹੀ ਰੂਡੀ ਕਰਟਜਨ ਤੇ ਡੇਵਿਡ ਓਰਚਾਰਡ ਦੇ ਕਲੱਬ ਵਿਚ ਸ਼ਾਮਲ ਹੋ ਜਾਣਗੇ।

ਇਹ ਖ਼ਬਰ ਪੜ੍ਹੋ- ਮੇਸੀ ਤੇ ਸਾਲਾਹ ਨੂੰ ਪਿੱਛੇ ਛੱਡ ਲੇਵਾਂਡੋਵਸਕੀ ਨੇ ਜਿੱਤਿਆ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ
ਕਰਟਜਨ ਨੇ 1992 ਤੋਂ ਲੈ ਕੇ 2010 ਤੱਕ 209 ਵਨ ਡੇ ਵਿਚ ਅੰਪਾਇਰਿੰਗ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ। ਉਸਦਾ ਇਹ ਰਿਕਾਰਡ ਹਾਲ ਵਿਚ ਪਾਕਿਸਤਾਨ ਦੇ ਅਲੀਮ ਡਾਰ (211 ਮੈਚ) ਨੇ ਤੋੜਿਆ। ਓਰਚਾਰਡ ਨੇ 1994 ਤੋਂ 2003 ਦੇ ਵਿਚ 107 ਵਨ ਡੇ ਵਿਚ ਅੰਪਾਇਰਿੰਗ ਕੀਤੀ ਸੀ। ਇਰਾਸਮਸ 2007 ਤੋਂ ਅੰਤਰਰਾਸ਼ਟਰੀ ਪੱਧਰ 'ਤੇ ਅੰਪਾਇਰੰਗ ਕਰ ਰਹੇ ਹਨ। ਉਹ ਹੁਣ ਤੱਕ 99 ਵਨ ਡੇ ਤੋਂ ਇਲਾਵਾ 70 ਟੈਸਟ, 35 ਟੀ-20 ਅੰਤਰਰਾਸ਼ਟਰੀ ਮੈਚ ਤੇ 18 ਮਹਿਲਾ ਟੀ-20 ਅੰਤਰਰਾਸ਼ਟਰੀ ਵਿਚ ਅੰਪਾਇਰਿੰਗ ਕਰ ਚੁੱਕੇ ਹਨ।

ਇਹ ਖ਼ਬਰ ਪੜ੍ਹੋ- ਪਾਕਿ ਗੇਂਦਬਾਜ਼ ਮੁਹੰਮਦ ਹਸਨੈਨ ਦਾ ਐਕਸ਼ਨ ਸ਼ੱਕੀ, ICC ਕਰੇਗਾ ਜਾਂਚ
ਕ੍ਰਿਕਟ ਦੱਖਣੀ ਅਫਰੀਕਾ ਦੇ ਅਨੁਸਾਰ ਇਰਾਸਮਸ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇੰਨੇ ਲੰਬੇ ਸਮੇਂ ਤੋਂ ਅੰਪਾਇਰਿੰਗ ਕਰ ਰਿਹਾ ਹਾਂ ਕਿ ਇਹ ਉਪਲੱਬਧੀ ਹਾਸਲ ਕਰ ਰਿਹਾ ਹਾਂ। ਅਜਿਹੇ ਮੁਸ਼ਕਿਲ ਹਾਲਾਤਾ ਵਿਚ ਲੰਬੇ ਸਮੇਂ ਤੱਕ ਬਣੇ ਰਹਿਣਾ ਆਸਾਨ ਨਹੀਂ ਹੈ ਕਿਉਂਕਿ ਅਸੀਂ ਹਰ ਸਮੇਂ ਜਾਂਚ ਦੇ ਦਾਇਰੇ ਵਿਚ ਰਹਿੰਦੇ ਹਾਂ, ਇਸ ਲਈ ਇਸ ਉਪਲੱਬਧੀ ਤੱਕ ਪਹੁੰਚਣ 'ਤੇ ਮਾਣ ਹੈ। ਇਰਾਸਮਸ 100 ਵਨ ਡੇ ਵਿਚ ਅੰਪਾਇਰਿੰਗ ਕਰਨ ਵਾਲੇ ਦੁਨੀਆ ਦੇ 18ਵੇਂ ਅੰਪਾਇਰਿੰਗ ਬਣਨਗੇ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News