ਕ੍ਰਿਸ ਗੇਲ ਦਾ ਇਕ ਹੋਰ ਵਰਲਡ ਰਿਕਾਰਡ ਖਤਰੇ ''ਚ, ਇਹ ਬੱਲੇਬਾਜ਼ ਬਣਾ ਸਕਦਾ ਹੈ ਇਤਿਹਾਸ

06/20/2019 2:20:04 PM

ਸਪੋਰਟਸ ਡੈਸਕ — ਆਈ.ਸੀ.ਸੀ. ਵਰਲਡ ਕੱਪ 'ਚ ਬੱਲੇਬਾਜ਼ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਹੁਣ ਯੂਨੀਵਰ ਬਾਸ ਕ੍ਰਿਸ ਗੇਲ ਦਾ ਇਕ ਹੋਰ ਵਰਲਡ ਰਿਕਾਰਡ ਖਤਰੇ 'ਚ ਪੈਂਦੇ ਹੋਇਆ ਦਿਖਾਈ ਦੇ ਰਿਹਾ ਹੈ। ਹੁਣ ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਦਾ ਇਕ ਵਰਲਡ ਕੱਪ ਸੀਜ਼ਨ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਵਰਲਡ ਰਿਕਾਰਡ ਇਸ ਸੀਜ਼ਨ 'ਚ ਟੁੱਟ ਸਕਦਾ ਹੈ।PunjabKesari
ਇਸ ਵਰਲਡ ਰਿਕਾਰਡ ਨੂੰ ਇੰਗਲੈਂਡ ਦੇ ਕਪਤਾਨ ਇਯੋਨ ਮਾਰਗਨ ਹੀ ਤੋੜਾਂ ਸਕਦੇ ਹਨ। ਉਹ ਹੁਣ ਤਕ ਵਰਲਡ ਕੱਪ ਦੇ ਇਸ ਸੀਜ਼ਨ 'ਚ 22 ਛੱਕੇ ਲਗਾ ਚੁੱਕੇ ਹਨ। ਜਦ ਕਿ ਕ੍ਰਿਸ ਗੇਲ ਨੇ 2015 ਦੇ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ 26 ਛੱਕੇ ਲਗਾਏ ਸਨ। ਇਹ ਵਰਲਡ ਕੱਪ ਦੇ ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਵਰਲਡ ਰਿਕਾਰਡ ਹੈ।PunjabKesari
ਮਾਰਗਨ ਨੇ ਇਸ ਵਰਲਡ ਕੱਪ 'ਚ ਅਫਗਾਨਿਸਤਾਨ ਖਿਲਾਫ ਖੇਡੇ ਗਏ ਮੁਕਾਬਲੇ 'ਚ 17 ਛੱਕੇ ਲਾ ਕੇ ਵਰਲਡ ਰਿਕਾਰਡ ਬਣਾਇਆ ਸੀ। ਉਨ੍ਹਾਂ ਨੇ ਇਕ ਮੈਚ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਕ੍ਰਿਸ ਗੇਲ ਤੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ ਹੈ।PunjabKesari


Related News