ਮੋਰਗਨ ਨੂੰ ਹੇਲਸ ਅਤੇ ਬਟਲਰ ਦੇ ਏਸ਼ੇਜ਼ ਟੀਮ 'ਚ ਚੁਣੇ ਜਾਣ ਦੀ ਉਮੀਦ
Saturday, Sep 23, 2017 - 08:45 PM (IST)

ਨਾਟਿੰਘਮ, (ਬਿਊਰੋ)— ਇੰਗਲੈਂਡ ਦੇ ਵਨਡੇ ਕਪਤਾਨ ਇਯੋਨ ਮੋਰਗਨ ਨੂੰ ਉਮੀਦ ਹੈ ਕਿ ਐਲੇਕਸ ਹੇਲਸ ਅਤੇ ਜੋਸ ਬਟਲਰ ਨੂੰ ਆਸਟਰੇਲੀਆ ਦੇ ਏਸ਼ੇਜ਼ ਦੌਰੇ ਦੇ ਲਈ ਟੀਮ 'ਚ ਜਗ੍ਹਾ ਮਿਲੇਗੀ।
ਸੀਮਿਤ ਓਵਰਾਂ ਦੇ ਸਲਾਮੀ ਬੱਲੇਬਾਜ਼ ਹੇਲਸ ਦਾ ਫਿਲਹਾਲ ਨਵੇਂ ਗਲੋਬਲ ਲੀਗ ਟੀ 20 ਟੂਰਨਾਮੈਂਟ ਦੇ ਲਈ ਦੱਖਣੀ ਅਫਰੀਕਾ ਜਾਣ ਦਾ ਪ੍ਰੋਗਰਾਮ ਹੈ ਜਦਕਿ ਵਿਕਟਕੀਪਰ ਬੱਲੇਬਾਜ਼ ਬਟਲਰ ਨੂੰ ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਹਿੱਸਾ ਲੈਣਾ ਹੈ। ਪਰ ਜੇਕਰ ਬੁੱਧਵਾਰ ਨੂੰ ਐਲਾਨੀ ਜਾਣ ਵਾਲੀ ਏਸ਼ੇਜ਼ ਟੀਮ 'ਚ ਇਨ੍ਹਾਂ ਨੂੰ ਜਗ੍ਹਾ ਮਿਲਦੀ ਹੈ ਤਾਂ ਇਨ੍ਹਾਂ ਦੋਹਾਂ ਨੂੰ ਆਪਣੇ ਪ੍ਰੋਗਰਾਮ 'ਚ ਬਦਲਾਅ ਕਰਨਾ ਹੋਵੇਗਾ। ਹੇਲਸ ਅਤੇ ਬਟਲਰ ਦੋਵੇਂ ਹੀ ਟੈਸਟ ਟੀਮ ਦਾ ਹਿੱਸਾ ਰਹਿ ਚੁੱਕੇ ਹਨ ਪਰ ਟੀਮ 'ਚ ਉਨ੍ਹਾਂ ਦੀ ਜਗ੍ਹਾ ਪੱਕੀ ਨਹੀਂ ਹੈ। ਮੋਰਗਨ ਨੇ ਕਿਹਾ, ''ਜੋਸ ਬੰਗਲਾਦੇਸ਼ ਜਾਵੇਗਾ ਅਤੇ ਐਲੇਕਸ ਦੱਖਣੀ ਅਫਰੀਕਾ 'ਚ ਸਟੇਲੇਬਾਸ਼ ਜਾਵੇਗਾ। ਇਹ ਉਨ੍ਹਾਂ ਦਾ ਵਿਕਲਪਕ ਪ੍ਰੋਗਰਾਮ ਹੈ। ਮੈਂ ਉਨ੍ਹਾਂ ਨੂੰ ਏਸ਼ੇਜ਼ ਸੀਰੀਜ਼ 'ਚ ਖੇਡਦੇ ਹੋਏ ਦੇਖਣਾ ਚਾਹੁੰਦਾ ਹਾਂ।