ENGW v INDW : ਸ਼ੇਫਾਲੀ ਤੇ ਮੰਧਾਨਾ ਦੇ ਅਰਧ ਸੈਂਕੜੇ, ਭਾਰਤ ਦਾ ਸਕੋਰ 187/5
Friday, Jun 18, 2021 - 12:41 AM (IST)
ਬ੍ਰਿਸਟਲ- ਭਾਰਤੀ ਮਹਿਲਾ ਟੀਮ ਨੇ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ (96) ਅਤੇ ਸਮ੍ਰਿਤੀ ਮੰਧਾਨਾ (78) ਦੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਵੀਰਵਾਰ ਨੂੰ ਇੱਥੇ ਇਕਲੌਤੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਇੰਗਲੈਂਡ ਦੇ ਵਿਰੁੱਧ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਤੀਜੇ ਸੈਸ਼ਨ ਦੇ ਆਖਰ ਵਿਚ ਪੰਜ ਵਿਕਟਾਂ ਗੁਆ ਕੇ ਪਹਿਲੀ ਪਾਰੀ 'ਚ 187 ਦੌੜਾਂ ਬਣਾਈਆਂ। ਸ਼ੇਫਾਲੀ ਅਤੇ ਮੰਧਾਨਾ ਨੇ 48.5 ਓਵਰਾਂ ਵਿਚ ਪਹਿਲੇ ਵਿਕਟ ਦੇ ਲਈ 167 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰ ਭਾਰਤ ਨੂੰ ਬਿਹਤਰੀਨ ਸ਼ੁਰੂਆਤ ਕਰਵਾਈ ਪਰ ਸ਼ੇਫਾਲੀ ਦੇ ਆਊਟ ਹੋਣ ਤੋਂ ਬਾਅਦ ਵਿਕਟ ਡਿੱਗਣ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਟੀਮ ਨੇ ਸਿਰਫ 16 ਦੌੜਾਂ ਦੇ ਅੰਦਰ ਪੰਜ ਵਿਕਟਾਂ ਗੁਆ ਦਿੱਤੀਆਂ। ਸ਼ੇਫਾਲੀ ਅਤੇ ਮੰਧਾਨਾ ਦੇ ਆਊਟ ਹੋਣ ਤੋਂ ਬਾਅਦ ਸ਼ਿਖਾ ਪਾਂਡੇ, ਕਪਤਾਨ ਮਿਤਾਲੀ ਰਾਜ ਅਤੇ ਪੂਨਮ ਰਾਊਤ ਜਲਦ ਆਊਟ ਹੋ ਗਈਆਂ।
ਇਹ ਖ਼ਬਰ ਵੀ ਪੜ੍ਹੋ- WTC Final : ਇਤਿਹਾਸਕ ਟੈਸਟ 'ਚ ਬਣ ਸਕਦੇ ਹਨ ਇਹ 10 ਵੱਡੇ ਰਿਕਾਰਡ
ਟੀਮ ਨੂੰ 167 ਦੌੜਾਂ 'ਤੇ ਸ਼ੇਫਾਲੀ ਦੇ ਰੂਪ ਵਿਚ ਪਹਿਲਾ ਝਟਕਾ ਲੱਗਿਆ, ਜਿਸ ਤੋਂ ਬਾਅਦ 183 ਦੌੜਾਂ 'ਤੇ 5 ਵਿਕਟਾਂ ਡਿੱਗ ਗਈਆਂ ਸਨ। ਦਿਨ ਦਾ ਖੇਡ ਖਤਮ ਹੋਣ ਤੱਕ ਹਰਮਨਪ੍ਰੀਤ ਕੌਰ ਚਾਰ ਦੌੜਾਂ ਬਣਾ ਕੇ ਖੇਡ ਰਹੀ ਸੀ ਜਦਕਿ ਦੂਜੇ ਪਾਸੇ ਦੀਪਤੀ ਸ਼ਰਮਾ ਨੇ ਖਾਤਾ ਵੀ ਨਹੀਂ ਖੋਲਿਆ ਸੀ। ਸ਼ੇਫਾਲੀ ਸੈਂਕੜੇ ਤੋਂ ਸਿਰਫ ਚਾਰ ਦੌੜਾਂ ਤੋਂ ਖੁੰਝ ਗਈ। ਉਸ ਨੇ 96 ਦੌੜਾਂ ਦੀ ਪਾਰੀ ਦੇ ਦੌਰਾਨ 13 ਚੌਕੇ ਅਤੇ 2 ਛੱਕੇ ਲਗਾਏ। ਇੰਗਲੈਂਡ ਨੇ ਇਸ ਤੋਂ ਪਹਿਲਾਂ 9 ਵਿਕਟਾਂ 'ਤੇ 396 ਦੌੜਾਂ 'ਤੇ ਪਹਿਲੀ ਪਾਰੀ ਐਲਾਨ ਕੀਤੀ ਜੋ ਭਾਰਤ ਵਿਰੁੱਧ ਟੈਸਟ ਕ੍ਰਿਕਟ ਵਿਚ ਕਿਸੇ ਵੀ ਟੀਮ ਵਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ। ਇਸ ਦੌਰਾਨ ਭਾਰਤੀ ਟੀਮ ਪਹਿਲੀ ਪਾਰੀ 209 ਦੌੜਾਂ ਨਾਲ ਪਿਛੜ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ- IND v ENG ਮਹਿਲਾ ਟੈਸਟ : ਰਾਣਾ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਡੈਬਿਊ ਪ੍ਰਦਰਸ਼ਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।