ਇੰਗਲਿਸ਼ ਪ੍ਰੀਮੀਅਰ ਲੀਗ 4 ਅਪ੍ਰੈਲ ਤਕ ਮੁਲਤਵੀ

Saturday, Mar 14, 2020 - 11:07 AM (IST)

ਇੰਗਲਿਸ਼ ਪ੍ਰੀਮੀਅਰ ਲੀਗ 4 ਅਪ੍ਰੈਲ ਤਕ ਮੁਲਤਵੀ

ਸਪੋਰਟਸ ਡੈਸਕ — ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਸ਼ੁੱਕਰਵਾਰ ਨੂੰ ਆਪਣੇ ਸਾਰੇ ਮੈਚ 4 ਅਪ੍ਰੈਲ ਤਕ ਮੁਲਤਵੀ ਕਰ ਦਿੱਤੇ। ਪ੍ਰੀਮੀਅਰ ਲੀਗ ਦੇ ਬਿਆਨ ਅਨੁਸਾਰ, ‘‘ਅੱਜ ਸ਼ੇਅਰਧਾਰਕਾਂ ਦੀ ਮੀਟਿੰਗ ਤੋਂ  ਬਾਅਦ ਸਰਬਸੰਮਤੀ ਨਾਲ ਪ੍ਰੀਮੀਅਰ ਲੀਗ ਨੂੰ 4 ਅਪ੍ਰੈਲ  ਨੂੰ ਵਾਪਸੀ ਕਰਨ ਦੇ ਇਰਾਦੇ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ।

PunjabKesariਇਸਦੀ ਵਾਪਸੀ ਹਾਲਾਂਕਿ ਡਾਕਟਰੀ ਸਲਾਹ ਤੇ ਉਸ ਸਮੇਂ ਦੀ ਸਥਿਤੀ ’ਤੇ ਨਿਰਭਰ ਕਰੇਗੀ।’’ ਫੁੱਟਬਾਲ ਟੂਰਨਾਮੈਂਟ ਨਾਲ ਜੁੜੇ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ, ਜਿਨ੍ਹਾਂ ਵਿਚ ਆਰਸਨਲ ਕੋਚ ਮਿਕਲ ਆਰਟੇਟਾ ਅਤੇ ਚੇਲਸੀ ਵਿੰਗਰ ਕਾਲਮ ਹਡਸਨ ਓਡੋਈ ਸ਼ਾਮਲ ਹਨ।


Related News