ਇੰਗਲਿਸ਼ ਪ੍ਰੀਮੀਅਰ ਲੀਗ : ਵਿਲਾ ਨੂੰ ਹਰਾ ਕੇ ਸਿਟੀ ਦੇ ਬਰਾਬਰ ਪਹੁੰਚਿਆ ਲਿਵਰਪੂਲ

Wednesday, May 11, 2022 - 08:55 PM (IST)

ਇੰਗਲਿਸ਼ ਪ੍ਰੀਮੀਅਰ ਲੀਗ : ਵਿਲਾ ਨੂੰ ਹਰਾ ਕੇ ਸਿਟੀ ਦੇ ਬਰਾਬਰ ਪਹੁੰਚਿਆ ਲਿਵਰਪੂਲ

ਬਰਮਿੰਘਮ- ਲਿਵਰਪੂਲ ਨੇ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਐਸਟੋਨ ਵਿਲਾ ਨੂੰ 2-1 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ ਵਿਚ ਖਿਤਾਬੀ ਦੌੜ ਨੂੰ ਰੋਮਾਂਚਕ ਬਣਾਏ ਰੱਖਿਆ ਹੈ। ਲਿਵਰਪੂਲ ਦੇ ਲਈ ਜੇਤੂ ਗੋਲ 65ਵੇਂ ਮਿੰਟ ਵਿਚ ਸਾਦੀਓ ਮਾਨੇ ਨੇ ਹੇਡਰ 'ਤੇ ਕੀਤਾ। ਹੁਣ ਇਸ ਜਿੱਤ ਤੋਂ ਬਾਅਦ ਜਰਗੇਨ ਕਲੋਪ ਦੀ ਟੀਮ ਅੰਕਾਂ ਦੇ ਮਾਮਲੇ ਵਿਚ ਮਾਨਚੈਸਟਰ ਸਿਟੀ ਦੀ ਬਰਾਬਰੀ 'ਤੇ ਹੈ।

ਇਹ ਖ਼ਬਰ ਪੜ੍ਹੋ- ਰਾਸ਼ਿਦ ਖਾਨ ਦੀ ਟੀ20 ਕ੍ਰਿਕਟ 'ਚ ਵੱਡੀ ਉਪਲੱਬਧੀ, ਅਜਿਹਾ ਕਰਨ ਵਾਲੇ ਸਿਰਫ ਦੂਜੇ ਸਪਿਨਰ
ਸਿਟੀ ਬਿਹਤਰ ਗੋਲ ਔਸਤ ਦੇ ਆਧਾਰ 'ਤੇ ਹੁਣ ਵੀ ਚੋਟੀ 'ਤੇ ਹੈ। ਪਿਛਲੀ ਚੈਂਪੀਅਨ ਟੀਮ ਨੂੰ ਅਗਲਾ ਮੈਚ ਬੁੱਧਵਾਰ ਨੂੰ ਵੋਲਵਰਹੈਮਪਟਨ ਨਾਲ ਖੇਡਣਾ ਹੈ, ਜਿਸ ਤੋਂ ਬਾਅਦ ਦੋਵੇਂ ਟੀਮਾਂ ਨੂੰ 2-2 ਮੈਚ ਹੋਰ ਖੇਡਣੇ ਹੋਣਗੇ। ਲਿਵਰਪੂਲ ਆਪਣਾ ਅਗਲਾ ਲੀਗ ਮੈਚ ਸਾਊਥੈਪਟਨ ਵਿਚ ਖੇਡੇਗੀ। ਇਸ ਤੋਂ ਪਹਿਲਾਂ ਸਿਟੀ ਨੂੰ ਵੋਲਵਜ਼ ਅਤੇ ਵੈਸਟ ਹੈਮ ਨਾਲ ਖੇਡਣਾ ਹੈ।

ਇਹ ਖ਼ਬਰ ਪੜ੍ਹੋ- 2023 'ਚ ਵਨ ਡੇ ਤੇ ਟੀ20 ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ ਦੱਖਣੀ ਅਫਰੀਕਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Gurdeep Singh

Content Editor

Related News