ਇੰਗਲਿਸ਼ ਪ੍ਰੀਮੀਅਰ ਲੀਗ : ਲਿਵਰਪੂਲ ਨੇ ਨੌਂ ਗੋਲ ਕੀਤੇ, ਹੈਲੈਂਡ ਨੇ ਸਿਟੀ ਲਈ ਕੀਤੀ ਹੈਟ੍ਰਿਕ

Monday, Aug 29, 2022 - 04:48 PM (IST)

ਸਪੋਰਟਸ ਡੈਸਕ— ਦੋ ਡਰਾਅ ਅਤੇ ਇਕ ਹਾਰ ਨਾਲ ਸੈਸ਼ਨ ਦੀ ਸ਼ੁਰੂਆਤ ਕਰਨ ਵਾਲੀ ਲਿਵਰਪੂਲ ਨੇ ਸ਼ਨੀਵਾਰ ਨੂੰ ਇੰਗਲਿਸ਼ ਪ੍ਰੀਮੀਅਰ ਲੀਗ (ਈ.ਪੀ.ਐੱਲ.) ਫੁੱਟਬਾਲ ਟੂਰਨਾਮੈਂਟ 'ਚ ਬੋਰਨੇਮਾਊਥ ਨੂੰ 9-0 ਨਾਲ ਹਰਾ ਕੇ ਜ਼ੋਰਦਾਰ ਵਾਪਸੀ ਕੀਤੀ। ਲਿਵਰਪੂਲ ਨੇ ਇਸ ਦੇ ਨਾਲ ਹੀ EPL ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦੀ ਬਰਾਬਰੀ ਵੀ ਕੀਤੀ। ਐਨਫੀਲਡ ਸਟੇਡੀਅਮ ਵਿੱਚ ਲਿਵਰਪੂਲ ਲਈ ਰੌਬਰਟੋ ਫਰਮਿਨੋ ਨੇ ਦੋ ਗੋਲ ਕੀਤੇ ਅਤੇ ਤਿੰਨ ਗੋਲ ਕਰਨ ਵਿੱਚ ਮਦਦ ਕੀਤੀ।

ਡਿਫੈਂਡਿੰਗ ਚੈਂਪੀਅਨ ਮੈਨਚੈਸਟਰ ਸਿਟੀ ਨੇ ਲਗਾਤਾਰ ਦੂਜੇ ਮੈਚ ਵਿੱਚ ਦੋ ਗੋਲਾਂ ਨਾਲ ਪਿੱਛੇ ਰਹਿ ਕੇ ਕ੍ਰਿਸਟਲ ਪੈਲੇਸ ਨੂੰ ਘਰੇਲੂ ਮੈਦਾਨ ਵਿੱਚ 4-2 ਨਾਲ ਹਰਾਇਆ। ਐਰਲਿੰਗ ਹੈਲੇਂਡ ਨੇ ਦੂਜੇ ਹਾਫ ਵਿੱਚ ਹੈਟ੍ਰਿਕ ਲਗਾ ਕੇ ਟੀਮ ਦੀ ਜਿੱਤ ਯਕੀਨੀ ਬਣਾਈ। ਅਰਸੇਨਲ ਨੇ ਆਪਣੀ ਜਿੱਤ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਪਿਛੜਨ ਦੇ ਬਾਅਦ ਫੁਲਹੈਮ ਨੂੰ 2-1 ਨਾਲ ਹਰਾਉਣ ਲਈ ਵਾਪਸੀ ਕੀਤੀ।

ਮੈਨਚੈਸਟਰ ਯੂਨਾਈਟਿਡ ਅਤੇ ਚੇਲਸੀ ਵੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ। ਯੂਨਾਈਟਿਡ ਨੇ ਫਰਵਰੀ ਤੋਂ ਬਾਅਦ ਪਹਿਲੀ ਵਾਰ ਲੀਗ ਵਿੱਚ ਬੈਕ-ਟੂ-ਬੈਕ ਮੈਚ ਜਿੱਤੇ ਕਿਉਂਕਿ ਉਸਨੇ ਬਰੂਨੋ ਫਰਨਾਂਡੇਜ਼ ਦੇ ਗੋਲ ਦੀ ਬਦੌਲਤ ਸਾਊਥੈਂਪਟਨ ਨੂੰ 1-0 ਨਾਲ ਹਰਾਇਆ। ਰਹੀਮ ਸਟਰਲਿੰਗ ਦੇ ਦੋ ਗੋਲਾਂ ਦੀ ਬਦੌਲਤ ਚੇਲਸੀ ਨੇ ਲੈਸਟਰ ਨੂੰ 2-1 ਨਾਲ ਹਰਾਇਆ ਜਦਕਿ ਬ੍ਰਾਈਟਨ ਨੇ ਲੀਡਜ਼ ਨੂੰ 1-0 ਨਾਲ ਹਰਾਇਆ। ਬ੍ਰੈਂਟਫੋਰਡ ਨੇ ਐਵਰਟਨ ਨਾਲ 1-1 ਨਾਲ ਡਰਾਅ ਖੇਡਿਆ।


Tarsem Singh

Content Editor

Related News