ਇੰਗਲੈਂਡ ਦੀ ਮਹਿਲਾ ਟੀਮ ਨੇ ਪਹਿਲੇ ਵਨ ਡੇ ''ਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
Monday, Jun 28, 2021 - 12:29 AM (IST)
ਬ੍ਰਿਸਟਲ- ਸਲਾਮੀ ਬੱਲੇਬਾਜ਼ ਟੈਮੀ ਬਯਮੋਂਟ ਅਤੇ ਆਲਰਾਊਂਡਰ ਨਤਾਲੀ ਸਾਈਵਰ ਦੇ ਵਿਚਾਲੇ ਅਟੁੱਟ ਸਾਂਝੇਦਾਰੀ ਦੀ ਮਦਦ ਨਾਲ ਇੰਗਲੈਂਡ ਨੇ ਪਹਿਲੇ ਮਹਿਲਾ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਐਤਵਾਰ ਨੂੰ ਇੱਥੇ ਭਾਰਤ ਨੂੰ 91 ਗੇਂਦਾਂ ਰਹਿੰਦੇ ਹੋਏ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਨੇ ਹੌਲੀ ਸ਼ੁਰੂਆਤ ਕੀਤੀ।
ਇਹ ਖ਼ਬਰ ਪੜ੍ਹੋ- WI v RSA : ਵਿੰਡੀਜ਼ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ
ਭਾਰਤ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਮਿਤਾਲੀ ਰਾਜ ਦੀਆਂ 108 ਗੇਂਦਾਂ 'ਚ ਬਣਾਈਆਂ ਗਈਆਂ 72 ਦੌੜਾਂ ਦੇ ਬਾਵਜੂਦ 50 ਓਵਰਾਂ ਵਿਚ 8 ਵਿਕਟਾਂ 'ਤੇ 201 ਦੌੜਾਂ ਤੱਕ ਪਹੁੰਚਾਇਆ। ਇੰਗਲੈਂਡ ਦੇ ਸਾਹਮਣੇ ਵੱਡਾ ਟੀਚਾ ਨਹੀਂ ਸੀ ਅਤੇ ਉਸ ਨੇ 34.5 ਓਵਰਾਂ ਵਿਚ 2 ਵਿਕਟਾਂ 'ਤੇ 202 ਦੌੜਾਂ ਬਣਾ ਕੇ ਮੈਚ ਨੂੰ ਇਕਪਾਸੜ ਬਣਾ ਦਿੱਤਾ। ਬਯੂਮੋਂਟ (87 ਗੇਂਦਾਂ 'ਤੇ 87 ਦੌੜਾਂ) ਅਤੇ ਸਾਈਵਰ (74 ਗੇਂਦਾਂ 'ਚ 74 ਦੌੜਾਂ) ਇੰਗਲੈਂਡ ਦੀ ਇਸ ਆਸਾਨ ਜਿੱਤ ਦੀਆਂ ਹੀਰੋ ਰਹੀਆਂ ਹਨ। ਇਨ੍ਹਾਂ ਨੇ ਤੀਜੇ ਵਿਕਟ ਦੇ ਲਈ 119 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਬਯੂਮੋਂਟ ਨੇ ਆਪਣੀ ਪਾਰੀ 'ਚ 12 ਚੌਕੇ ਅਤੇ ਇਕ ਛੱਕਾ ਲਗਾਇਆ ਜਦਕਿ ਸਾਈਵਰ ਨੇ 10 ਚੌਕੇ ਅਤੇ ਇਕ ਛੱਕਾ ਲਗਾਇਆ।
ਇਹ ਖ਼ਬਰ ਪੜ੍ਹੋ- ਡਰੋਨ ਹਮਲੇ ਤੋਂ ਬਾਅਦ ਜੰਮੂ ਦੇ ਭੀੜ ਵਾਲੇ ਇਲਾਕੇ 'ਚੋਂ ਮਿਲਿਆ IED, ਪੁਲਸ ਨੇ ਵਧਾਈ ਸੁਰੱਖਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।