ਇੰਗਲੈਂਡ 1000 ਟੈਸਟ ਖੇਡਣ ਵਾਲਾ ਬਣੇਗਾ ਪਹਿਲਾ ਦੇਸ਼

Wednesday, Jul 25, 2018 - 03:24 AM (IST)

ਇੰਗਲੈਂਡ 1000 ਟੈਸਟ ਖੇਡਣ ਵਾਲਾ ਬਣੇਗਾ ਪਹਿਲਾ ਦੇਸ਼

ਨਵੀਂ ਦਿੱਲੀ : ਇੰਗਲੈਂਡ ਦੀ ਟੀਮ ਭਾਰਤ ਵਿਰੁੱਧ 1 ਅਗਸਤ ਤੋਂ ਅਜਬੈਸਟਨ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਵਿਚ ਇਕ ਵਿਸ਼ੇਸ਼ ਰਿਕਾਰਡ ਹਾਸਲ ਕਰੇਗੀ। ਉਹ 1000 ਟੈਸਟ ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਜਾਵੇਗੀ। ਇੰਗਲੈਂਡ ਤੇ ਆਸਟੇਰਲੀਆ ਨੇ 1877 ਵਿਚ ਪਹਿਲਾ ਟੈਸਟ ਮੈਚ ਖੇਡਿਆ ਸੀ ਪਰ ਸਭ ਤੋਂ ਪਹਿਲਾਂ ਆਪਣਾ 1000ਵਾਂ ਟੈਸਟ ਮੈਚ ਖੇਡਣ ਦਾ ਮਾਣ ਇੰਗਲੈਂਡ ਦੀ ਟੀਮ ਨੂੰ ਮਿਲੇਗਾ। ਇੰਗਲੈਂਡ ਨੇ ਹੁਣ ਤਕ 999 ਟੈਸਟ ਮੈਚ ਖੇਡੇ ਹਨ ਤੇ ਭਾਰਤ ਵਿਰੁੱਧ ਪੰਜ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਇਸ ਲਿਹਾਜ਼ ਨਾਲ ਟੈਸਟ ਕ੍ਰਿਕਟ ਲਈ ਇਤਿਹਾਸਕ ਬਣ ਜਾਵੇਗਾ।
ਆਸਟਰੇਲੀਆ ਨੇ ਹੁਣ ਤਕ 812 ਟੈਸਟ ਮੈਚ ਖੇਡੇ ਹਨ ਤੇ ਉਹ ਇੰਗਲੈਂਡ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਆਸਟਰੇਲੀਆ ਨੇ ਹਾਲਾਂਕਿ ਰਿਕਾਰਡ 383 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ ਜਦਕਿ ਇੰਗਲੈਂਡ 357 ਮੈਚ ਜਿੱਤ ਕੇ ਦੂਜੇ ਸਥਾਨ 'ਤੇ ਹੈ। ਇੰਗਲੈਂਡ ਨੂੰ 297 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਉਸ ਨੇ 345 ਡਰਾਅ ਖੇਡੇ ਹਨ।


Related News