ਇੰਗਲੈਂਡ ਦੇ ਜੇਤੂ ਰੱਥ ਨੂੰ ਰੋਕਣ ਲਈ ਸ਼੍ਰੀਲੰਕਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ
Monday, Nov 01, 2021 - 02:45 AM (IST)
![ਇੰਗਲੈਂਡ ਦੇ ਜੇਤੂ ਰੱਥ ਨੂੰ ਰੋਕਣ ਲਈ ਸ਼੍ਰੀਲੰਕਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ](https://static.jagbani.com/multimedia/2021_11image_02_44_521505264ddddw.jpg)
ਸ਼ਾਰਜਾਹ- ਜ਼ਬਰਦਸਤ ਫਾਰਮ ਵਿਚ ਚੱਲ ਰਹੇ ਇੰਗਲੈਂਡ ਦੇ ਜੇਤੂ ਰੱਥ ਨੂੰ ਰੋਕਣ ਲਈ ਸ਼੍ਰੀਲੰਕਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਦੋਵਾਂ ਟੀਮਾਂ ਵਿਚਾਲੇ ਸੋਮਵਾਰ ਨੂੰ ਟੀ-20 ਵਿਸ਼ਵ ਕੱਪ ਵਿਚ ਗਰੁੱਪ-1 ਦਾ ਮੁਕਾਬਲਾ ਹੋਵੇਗਾ। ਇੰਗਲੈਂਡ ਆਪਣੇ ਪਹਿਲੇ ਤਿੰਨ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਆਪਣਾ ਸਥਾਨ ਲਗਭਗ ਪੱਕਾ ਕਰ ਚੁੱਕਿਆ ਹੈ। ਦੂਜੇ ਪਾਸੇ ਸ਼੍ਰੀਲੰਕਾ ਲਈ ਇਹ ਮੈਚ ਜਿੱਤਣ ਹਰ ਹਾਲ ਵਿਚ ਜ਼ਰੂਰੀ ਹੈ, ਨਹੀਂ ਤਾਂ ਉਸਦੀਆਂ ਉਮੀਦਾਂ ਖਤਮ ਹੋਣ ਜਾਣਗੀਆਂ। ਇੰਗਲੈਂਡ ਨੇ ਸ਼ਨੀਵਾਰ ਨੂੰ ਜਿਸ ਤਰ੍ਹਾਂ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ, ਉਸ ਨੂੰ ਦੇਖਦੇ ਹੋਏ ਸ਼੍ਰੀਲੰਕਾ ਲਈ ਅੱਜ ਦਾ ਮੈਚ ਇਕ ਬਹੁਤ ਵੱਡੀ ਚੁਣੌਤੀ ਹੋਵੇਗੀ। ਆਪਣੇ ਪਹਿਲੇ ਤਿੰਨ ਮੈਚਾਂ ਵਿਚ ਤਿੰਨ ਜਿੱਤਾਂ ਦੇ ਨਾਲ ਇੰਗਲੈਂਡ ਸ਼ਾਨਦਾਰ ਫਾਰਮ ਵਿਚ ਚੱਲ ਰਿਹਾ ਹੈ ਪਰ ਉਹ ਅਜੇ ਵੀ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਸਕਦਾ ਹੈ। ਜੇਕਰ ਉਹ ਆਪਣੇ ਆਖਰੀ ਦੋਵੇਂ ਮੈਚ ਹਾਰ ਜਾਂਦਾ ਹੈ ਤੇ 6 ਅੰਕਾਂ 'ਤੇ ਇਸ ਗੇੜ ਨੂੰ ਖਤਮ ਕਰਦਾ ਹੈ ਤਾਂ ਆਸਟਰੇਲੀਆ ਤੇ ਦੱਖਣੀ ਅਫਰੀਕਾ ਦੇ ਨਾਲ ਬਰਾਬਰੀ 'ਤੇ ਰਹਿੰਦਾ ਹੈ ਤਾਂ ਆਪਣੀ ਚੰਗੇ ਨੈੱਟ ਰਨ ਰੇਟ ਦੇ ਆਧਾਰ 'ਤੇ ਉਹ ਟਾਪ-4 ਵਿਚ ਪਹੁੰਚ ਜਾਵੇਗਾ।
ਇਹ ਖ਼ਬਰ ਪੜ੍ਹੋ- ਸ਼ਹਿਜ਼ਾਦ ਨੇ ਟੀ20 'ਚ 2000 ਦੌੜਾਂ ਕੀਤੀਆਂ ਪੂਰੀਆਂ, 19 ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ
ਸ਼੍ਰੀਲੰਕਾ ਨੂੰ ਆਪਣੇ ਆਖਰੀ ਦੋ ਮੈਚ ਜਿੱਤਣੇ ਪੈਣਗੇ ਤੇ ਫਿਰ ਉਮੀਦ ਕਰਨੀ ਪਵੇਗੀ ਕਿ ਹੋਰਨਾਂ ਮੈਚਾਂ ਦੇ ਨਤੀਜੇ ਉਸਦੇ ਪੱਖ ਵਿਚ ਜਾਣ। ਉਸਦੀ ਸਭ ਤੋਂ ਚੰਗੀ ਸਥਿਤੀ ਇਹ ਹੋਵੇਗੀ ਕਿ ਜੇਕਰ ਆਸਟਰੇਲੀਆ ਤੇ ਦੱਖਣੀ ਅਫਰੀਕਾ ਆਪਣੇ ਦੋਵੇਂ ਬਾਕੀ ਮੈਚ ਹਾਰ ਜਾਂਦੇ ਹਨ। ਉਸ ਸਥਿਤੀ ਵਿਚ ਇੰਗਲੈਂਡ (8 ਅੰਕ) ਤੇ ਸ਼੍ਰੀਲੰਕਾ (6) ਕੁਆਲੀਫਾਈ ਕਰਨ ਤੇ ਹੋਰ ਸਾਰੀਆਂ ਟੀਮਾਂ 4 ਅੰਕਾਂ 'ਤੇ ਟਿਕੀਂ ਹੋਈਆਂ ਰਹਿ ਜਾਣਗੀਆਂ। ਜੇਕਰ ਇੰਗਲੈਂਡ 10 ਅੰਕ 'ਤੇ ਖਤਮ ਕਰਦਾ ਹੈ ਤਾਂ 5 ਟੀਮਾਂ ਦੇ 4-4 ਅੰਕ ਹੋਣ ਦੀ ਸੰਭਾਵਨਾ ਹੈ ਪਰ ਇਹ ਇਕ ਅਜਿਹੀ ਲੜਾਈ ਹੈ, ਜਿਸ ਵਿਚ ਸ਼੍ਰੀਲੰਕਾ ਸ਼ਾਮਲ ਨਹੀਂ ਹੋਣਾ ਚਾਹੇਗਾ।
ਇਹ ਖ਼ਬਰ ਪੜ੍ਹੋ- T20 WC, AFG vs NAM : ਅਫਗਾਨਿਸਤਾਨ ਨੇ ਨਾਮੀਬੀਆ ਨੂੰ 62 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।