ENG v IND : ਦੂਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 423/8

Thursday, Aug 26, 2021 - 11:05 PM (IST)

ਲੀਡਸ- ਕਪਤਾਨ ਜੋ ਰੂਟ (121) ਦੇ ਸ਼ਾਨਦਾਰ ਤੇ ਰਿਕਾਰਡ ਸੈਂਕੜੇ ਨਾਲ ਇੰਗਲੈਂਡ ਨੇ ਭਾਰਤ ਦੇ ਵਿਰੁੱਧ ਤੀਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਹੀ ਦਿਨ ਵੀਰਵਾਰ ਨੂੰ ਆਪਣੀ ਪਹਿਲੀ ਪਾਰੀ 'ਚ 8 ਵਿਕਟਾਂ 'ਤੇ 423 ਦੌੜਾਂ ਬਣਾ ਕੇ 345 ਦੌੜਾਂ ਦੀ ਬੜ੍ਹਤ ਬਣਾ ਲਈ ਤੇ ਮੈਚ 'ਤੇ ਆਪਣਾ ਸ਼ਕੰਜਾ ਕੱਸ ਲਿਆ ਲਿਆ। ਰੂਟ ਨੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਗੇਂਦ 'ਤੇ ਮਿਡ-ਆਫ 'ਤੇ ਚੌਕਾ ਲਗਾ ਕੇ ਸੀਰੀਜ਼ 'ਚ ਲਗਾਤਾਰ ਤੀਜਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਭਾਰਤ ਦੇ ਵਿਰੁੱਧ 8 ਸੈਂਕੜੇ ਬਣਾਉਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਰੂਟ ਇੰਗਲੈਂਡ ਦੇ ਲਈ ਇਕ ਸਾਲ ਵਿਚ 6 ਸੈਂਕੜੇ ਲਗਾਉਣ ਵਾਲੇ ਇੰਗਲਿਸ਼ ਬੱਲੇਬਾਜ਼ ਬਣ ਗਏ ਹਨ। ਭਾਰਤ ਦੀ ਪਹਿਲੀ ਪਾਰੀ 78 ਦੌੜਾਂ ’ਤੇ ਆਲ ਆਊਟ ਹੋ ਗਈ। 

ਇਹ ਖ਼ਬਰ ਪੜ੍ਹੋ- ENG v IND : ਰੂਟ ਨੇ ਹਾਸਲ ਕੀਤੀ ਇਹ ਉਪਲੱਬਧੀ, ਤੋੜਿਆ ਇਸ ਖਿਡਾਰੀ ਦਾ ਰਿਕਾਰਡ

PunjabKesari
ਰੂਟ ਦਾ ਇੰਗਲੈਂਡ ਦੇ ਕਪਤਾਨ ਦੇ ਰੂਪ ਵਿਚ ਇਹ 12ਵਾਂ ਸੈਂਕੜਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਕਪਤਾਨ ਮਾਈਕਲ ਵਾਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇੰਗਲੈਂਡ ਨੇ ਆਪਣੀ ਬੜ੍ਹਤ 290 ਦੌੜਾਂ ਪਹੁੰਚਾਣ ਦੇ ਨਾਲ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤ ਦੇ ਵਿਰੁੱਧ ਸਭ ਤੋਂ ਜ਼ਿਆਦਾ ਬੜ੍ਹਤ ਬਣਾਉਣ ਦਾ ਰਿਕਾਰਡ ਕਾਇਮ ਕਰ ਦਿੱਤਾ। ਇੰਗਲੈਂਡ ਨੇ 2018 ਵਿਚ ਭਾਰਤ ਦੇ ਵਿਰੁੱਧ ਲਾਰਡਸ ਵਿਚ 289 ਦੌੜਾਂ ਦੀ ਬੜ੍ਹਤ ਬਣਾਉਣ ਦੇ ਆਪਣੇ ਰਿਕਾਰਡ ਨੂੰ ਬਹੁਤ ਪਿੱਛੇ ਛੱਡ ਦਿੱਤਾ। ਇੰਗਲੈਂਡ ਦੇ ਕਪਤਾਨ ਨੇ 165 ਗੇਂਦਾਂ 'ਤੇ 121 ਦੌੜਾਂ ਦੀ ਆਪਣੀ ਧਮਾਕੇਦਾਰ ਪਾਰੀ ਵਿਚ 14 ਚੌਕੇ ਲਗਾਏ। ਰੂਟ ਨੂੰ 6ਵੇਂ ਬੱਲੇਬਾਜ਼ ਦੇ ਰੂਪ ਵਿਚ ਜਸਪ੍ਰੀਤ ਬੁਮਰਾਹ ਨੇ ਬੋਲਡ ਕੀਤਾ। ਉਨ੍ਹਾਂ ਨੇ ਡੇਵਿਡ ਮਲਾਨ ਦੇ ਨਾਲ ਤੀਜੇ ਵਿਕਟ ਦੀ ਸਾਂਝੇਦਾਰੀ ਵਿਚ 139 ਦੌੜਾਂ ਬਣਾਈਆਂ। ਉਨ੍ਹਾਂ ਨੇ ਜਾਨੀ ਬੇਅਰਸਟੋ ਦੇ ਨਾਲ ਚੌਥੇ ਵਿਕਟ ਦੇ ਲਈ 52 ਦੌੜਾਂ ਦੀ ਸਾਂਝੇਦਾਰੀ ਕੀਤੀ। ਮਲਾਨ ਨੇ 128 ਗੇਂਦਾਂ ਵਿਚ 11 ਚੌਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ।

PunjabKesari
ਇੰਗਲੈਂਡ ਨੇ ਕੱਲ ਦੇ ਬਿਨਾਂ ਕੋਈ ਵਿਕਟ ਗੁਆਏ 120 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਹਸੀਬ ਹਮੀਦ ਨੇ 60 ਦੌੜਾਂ ਅਤੇ ਰੋਰੀ ਨੇ 52 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। ਰੋਰੀ ਨੂੰ ਮੁਹੰਮਦ ਸ਼ਮੀ ਨੇ ਟੀਮ ਦੇ 135 ਦੌੜਾਂ ਦੇ ਸਕੋਰ 'ਤੇ ਬੋਲਡ ਕੀਤਾ ਜਦਕਿ ਜਡੇਜਾ ਨੇ ਹਮੀਦ ਨੂੰ ਬੋਲਡ ਕੀਤਾ। ਜਡੇਜਾ ਨੇ ਮੋਈਨ ਅਲੀ ਨੂੰ ਆਊਟ ਕੀਤਾ। ਭਾਰਤ ਵਲੋਂ ਸ਼ਮੀ ਨੇ 87 ਦੌੜਾਂ 'ਤੇ 3 ਵਿਕਟਾਂ, ਸਿਰਾਜ ਨੇ 86 ਦੌੜਾਂ 'ਤੇ 2 ਵਿਕਟਾਂ, ਜਡੇਜਾ ਨੇ 88 ਦੌੜਾਂ 'ਤੇ 2 ਵਿਕਟਾਂ ਅਤੇ ਬੁਮਰਾਹ ਨੇ 58 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।

PunjabKesari

ਇਹ ਖ਼ਬਰ ਪੜ੍ਹੋ- US OPEN 'ਚ ਦਰਸ਼ਕਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਨਹੀਂ, ਸਟੇਡੀਅਮ ਭਰੇ ਰਹਿਣ ਦੀ ਉਮੀਦ

PunjabKesari

ਪਲੇਇੰਗ ਇਲੈਵਨ:--

ਭਾਰਤ :- ਰੋਹਿਤ ਸ਼ਰਮਾ, ਕੇ. ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਇੰਗਲੈਂਡ :- ਰੋਰੀ ਬਰਨਸ, ਹਸੀਬ ਹਮੀਦ, ਡੇਵਿਡ ਮਲਾਨ, ਜੋ ਰੂਟ (ਕਪਤਾਨ), ਜਾਨੀ ਬੇਅਰਸਟਾਅ, ਜੋਸ ਬਟਲਰ (ਵਿਕਟਕੀਪਰ), ਮੋਈਨ ਅਲੀ, ਸੈਮ ਕੁਰੇਨ, ਓਲੀ ਰੋਬਿਨਸਨ, ਸਾਕਿਬ ਮਹਿਮੂਦ/ਕ੍ਰੇਗ ਓਵਰਟਨ, ਜੇਮਸ ਐਂਡਰਸਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News