ਗਿੱਲ ਲਈ ਸਖਤ ਪ੍ਰੀਖਿਆ ਹੋਵੇਗਾ ਇੰਗਲੈਂਡ ਦਾ ਦੌਰਾ : ਸਬਾ ਕਰੀਮ

Monday, Jun 02, 2025 - 06:06 PM (IST)

ਗਿੱਲ ਲਈ ਸਖਤ ਪ੍ਰੀਖਿਆ ਹੋਵੇਗਾ ਇੰਗਲੈਂਡ ਦਾ ਦੌਰਾ : ਸਬਾ ਕਰੀਮ

ਨਵੀਂ ਦਿੱਲੀ– ਸਾਬਕਾ ਭਾਰਤੀ ਚੋਣਕਾਰ ਸਬਾ ਕਰੀਮ ਦਾ ਮੰਨਣਾ ਹੈ ਕਿ ਆਗਾਮੀ ਇੰਗਲੈਂਡ ਦੌਰਾ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ ਲਈ ਸਖਤ ਪ੍ਰੀਖਿਆ ਹੋਵੇਗਾ ਤੇ ਕਪਤਾਨ ਦੇ ਰੂਪ ਵਿਚ ਉਸਦੀ ਸਫਲਤਾ ਉਸਦੇ ਬੱਲੇਬਾਜ਼ੀ ਪ੍ਰਦਰਸ਼ਨ ’ਤੇ ਨਿਰਭਰ ਕਰੇਗੀ।

ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਵਿਨ ਵਰਗੇ ਧਾਕੜਾਂ ਦੇ ਸੰਨਿਆਸ ਲੈਣ ਤੋਂ ਬਾਅਦ ਗਿੱਲ ਨੂੰ ਕਪਤਾਨ ਨਿਯੁਕਤ ਕਰ ਕੇ ਭਾਰਤ ਨੇ ਟੈਸਟ ਕ੍ਰਿਕਟ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ।

ਕਰੀਮ ਨੇ ਕਿਹਾ, ‘‘ਇਹ ਉਸਦੇ ਲਈ ਇਕ ਪ੍ਰੀਖਿਆ ਹੈ। ਮੈਨੂੰ ਭਰੋਸਾ ਹੈ ਕਿ ਉਹ ਇਸਦੇ ਲਈ ਤਿਆਰ ਹੈ। ਉਸ ਨੂੰ ਬੱਲੇਬਾਜ਼ੀ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਜੇਕਰ ਉਹ ਅਜਿਹਾ ਕਰਨ ਵਿਚ ਸਫਲ ਰਹਿੰਦਾ ਹੈ ਤਾਂ ਇਸ ਨਾਲ ਉਸਦੀ ਕਪਤਾਨੀ ’ਤੇ ਵੀ ਹਾਂ-ਪੱਖੀ ਅਸਰ ਪਵੇਗਾ।’’

ਇਸ ਸਾਬਕਾ ਵਿਕਟਕੀਪਰ ਬੱਲੇਬਾਜ਼ ਨੂੰ ਪੂਰਾ ਭਰੋਸਾ ਹੈ ਕਿ ਭਾਰਤ ਦੀ ਨੌਜਵਾਨ ਟੀਮ ਇੰਗਲੈਂਡ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਅਨੁਕੂਲ ਨਤੀਜੇ ਹਾਸਲ ਕਰੇਗੀ। ਉਸ ਨੇ ਕਿਹਾ, ‘‘ਮੈਨੂੰ ਇਸ ਨੌਜਵਾਨ ਭਾਰਤੀ ਟੀਮ ਤੋਂ ਚੰਗੇ ਨਤੀਜਿਆਂ ਦੀ ਉਮੀਦ ਹੈ। ਮੈਚ ਅਸਲ ਵਿਚ ਮੁਕਾਬਲੇਬਾਜ਼ੀ ਵਾਲੇ ਹੋਣਗੇ ਤੇ ਮੈਨੂੰ ਲੱਗਦਾ ਹੈ ਕਿ ਭਾਰਤੀ ਖਿਡਾਰੀ ਇਸਦੇ ਲਈ ਤਿਆਰ ਹਨ।’’


author

Tarsem Singh

Content Editor

Related News