00000...! ਹੀਰੋ ਤੋਂ ''ਜ਼ੀਰੋ'' ਬਣਿਆ ''ਯਾਰਕਰ ਕਿੰਗ'', ਵਿਕਟਾਂ ਲਈ ਤਰਸਿਆ ਦੁਨੀਆ ਦਾ ਨੰਬਰ-1 ਗੇਂਦਬਾਜ਼
Friday, Apr 17, 2026 - 02:49 PM (IST)
ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਜਿਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਜ਼ਬਰਦਸਤ ਗੇਂਦਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਆਈ.ਪੀ.ਐੱਲ. 2026 ਵਿੱਚ ਬੁਰੀ ਤਰ੍ਹਾਂ ਸੰਘਰਸ਼ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸੀਜ਼ਨ ਦੇ ਪੰਜ ਮੈਚ ਖੇਡਣ ਦੇ ਬਾਵਜੂਦ ਬੁਮਰਾਹ ਅਜੇ ਤੱਕ ਇੱਕ ਵੀ ਵਿਕਟ ਹਾਸਲ ਨਹੀਂ ਕਰ ਸਕੇ ਹਨ। ਇਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਲੰਬਾ 'ਵਿਕਟ ਰਹਿਤ' ਸਿਲਸਿਲਾ ਹੈ, ਜਿਸ ਨੇ ਮੁੰਬਈ ਇੰਡੀਅਨਜ਼ ਦੇ ਮੈਨੇਜਮੈਂਟ ਦੀ ਚਿੰਤਾ ਵਧਾ ਦਿੱਤੀ ਹੈ।
ਇਸ ਸੀਜ਼ਨ ਵਿੱਚ ਬੁਮਰਾਹ ਨੇ ਪੰਜਾਬ ਕਿੰਗਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਰਾਜਸਥਾਨ ਰਾਇਲਜ਼, ਦਿੱਲੀ ਕੈਪੀਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਗੇਂਦਬਾਜ਼ੀ ਕੀਤੀ ਹੈ। ਇਨ੍ਹਾਂ ਪੰਜ ਮੁਕਾਬਲਿਆਂ ਵਿੱਚ ਉਨ੍ਹਾਂ ਨੇ ਕੁੱਲ 164 ਦੌੜਾਂ ਦਿੱਤੀਆਂ ਹਨ ਤੇ ਉਨ੍ਹਾਂ ਦੀ ਇਕਾਨਮੀ ਰੇਟ 8.63 ਦੀ ਰਹੀ ਹੈ। ਬੁਮਰਾਹ ਵਰਗੇ ਸਟ੍ਰਾਈਕ ਗੇਂਦਬਾਜ਼ ਤੋਂ ਵਿਕਟਾਂ ਨਾ ਮਿਲਣਾ ਟੀਮ ਲਈ ਭਾਰੀ ਪੈ ਰਿਹਾ ਹੈ ਤੇ ਮੁੰਬਈ ਇੰਡੀਅਨਜ਼ ਲਗਾਤਾਰ ਚਾਰ ਹਾਰਾਂ ਨਾਲ ਅੰਕ ਸੂਚੀ ਵਿੱਚ ਨੌਵੇਂ ਸਥਾਨ 'ਤੇ ਖਿਸਕ ਗਈ ਹੈ।
ਫਲਾਪ ਹੋਣ ਦੇ ਮੁੱਖ ਕਾਰਨ
ਬੁਮਰਾਹ ਦੇ ਫਲਾਪ ਹੋਣ ਦੇ ਪਿੱਛੇ ਦੋ ਮੁੱਖ ਕਾਰਨ ਸਾਹਮਣੇ ਆਏ ਹਨ:
1.ਸਲੋਅਰ ਗੇਂਦਾਂ ਦੀ ਜ਼ਿਆਦਾ ਵਰਤੋਂ: ਇਸ ਸੀਜ਼ਨ ਵਿੱਚ ਬੁਮਰਾਹ ਆਪਣੀਆਂ ਲਗਭਗ 44% ਗੇਂਦਾਂ ਸਲੋਅਰ (ਹੌਲੀ) ਸੁੱਟ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਔਸਤ ਰਫ਼ਤਾਰ ਘਟ ਕੇ 130 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ ਹੈ। ਬੱਲੇਬਾਜ਼ ਇਨ੍ਹਾਂ ਗੇਂਦਾਂ ਲਈ ਪਹਿਲਾਂ ਹੀ ਤਿਆਰ ਰਹਿੰਦੇ ਹਨ ਅਤੇ ਆਸਾਨੀ ਨਾਲ ਖੇਡ ਰਹੇ ਹਨ।
2.ਬੱਲੇਬਾਜ਼ਾਂ ਦਾ ਬਦਲਿਆ ਅੰਦਾਜ਼: ਪਹਿਲਾਂ ਜਿੱਥੇ ਬੱਲੇਬਾਜ਼ ਬੁਮਰਾਹ ਦੇ ਨਾਮ ਤੋਂ ਖੌਫ਼ ਖਾਂਦੇ ਸਨ, ਹੁਣ ਉਹ ਬਿਨਾਂ ਕਿਸੇ ਡਰ ਦੇ ਉਨ੍ਹਾਂ ਵਿਰੁੱਧ ਹਮਲਾਵਰ ਸ਼ਾਟਸ ਖੇਡ ਰਹੇ ਹਨ। ਬੱਲੇਬਾਜ਼ਾਂ ਦੇ ਆਤਮ-ਵਿਸ਼ਵਾਸ ਵਿੱਚ ਹੋਏ ਇਸ ਵਾਧੇ ਨੇ ਬੁਮਰਾਹ ਦੀ ਵਿਕਟ ਲੈਣ ਦੀ ਸਮਰੱਥਾ 'ਤੇ ਅਸਰ ਪਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
