ਰੂਟ ਦੇ ਸੈਂਕੜੇ ਨਾਲ ਇੰਗਲੈਂਡ ਨੇ ਕੀਤੀ ਵਾਪਸੀ

Friday, Nov 16, 2018 - 11:15 PM (IST)

ਪੱਲੇਕੇਲ-ਕਪਤਾਨ ਜੋ ਰੂਟ (124) ਦੇ ਸ਼ਾਨਦਾਰ ਸੈਂਕੜੇ ਨਾਲ ਇੰਗਲੈਂਡ ਨੇ ਸ਼੍ਰੀਲੰਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਦੂਜੀ ਪਾਰੀ ਵਿਚ 9 ਵਿਕਟਾਂ 'ਤੇ 324 ਦੌੜਾਂ ਬਣਾ ਲਈਆਂ ਹਨ। 
ਇੰਗਲੈਂਡ ਕੋਲ ਹੁਣ 278 ਦੌੜਾਂ ਦੀ ਬੜ੍ਹਤ ਹੋ ਗਈ ਹੈ ਤੇ ਉਸਦੀ ਇਕ ਵਿਕਟ ਬਾਕੀ ਹੈ। 27 ਸਾਲਾ ਰੂਟ ਨੇ ਆਪਣੇ ਕਰੀਅਰ ਦਾ 15ਵਾਂ ਸੈਂਕੜਾ ਬਣਾਇਆ ਤੇ ਆਪਣੀ ਟੀਮ ਨੂੰ ਸੰਭਾਲਿਆ। ਰੂਟ ਨੇ 146 ਗੇਂਦਾਂ 'ਤੇ 124 ਦੌੜਾਂ ਵਿਚ 10 ਚੌਕੇ ਤੇ 2 ਛੱਕੇ ਲਾਏ।  ਰੋਰੀ ਬਰਨਸ ਨੇ 66 ਗੇਂਦਾਂ 'ਤੇ 7 ਚੌਕਿਆਂ ਦੇ ਨਾਲ 59 ਦੌੜਾਂ ਬਣਾਈਆਂ, ਜਦਕਿ ਸਟੰਪਸ ਦੇ ਸਮੇਂ ਵਿਕਟਕੀਪਰ ਬੇਨ ਫੋਕਸ 102 ਗੇਂਦਾਂ 'ਤੇ 3 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 51 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਇੰਗਲੈਂਡ ਨੇ ਪਹਿਲੀ ਪਾਰੀ ਵਿਚ 290 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਸ਼੍ਰੀਲੰਕਾ ਨੇ ਪਹਿਲੀ ਪਾਰੀ ਵਿਚ 336 ਦੌੜਾਂ ਬਣਾਈਆਂ ਸਨ।


Related News