IPL ’ਚ ਨਾ ਵਿਕਣ ਕਾਰਨ ਇਸ ਇੰਗਲਿਸ਼ ਖਿਡਾਰੀ ਨੇ ਕੱਢੀ ਭੜਾਸ, PSL ਨੂੰ ਦੱਸਿਆ ਸਰਵਸ੍ਰੇਸ਼ਠ ਲੀਗ

Tuesday, Mar 03, 2020 - 07:32 PM (IST)

ਸਪੋਰਟਸ ਡੈਸਕ : ਪਾਕਿਸਤਾਨ ਵਿਚ ਇਨ੍ਹੀ ਦਿਨੀ ਟੀ-20 ਲੀਗ ਪੀ. ਐੱਸ. ਐੱਲ. (ਪਾਕਿਸਤਾਨ ਸੁਪਰ ਲੀਗ) ਦਾ ਆਯੋਨ ਹੋ ਰਿਹਾ ਹੈ। ਇਹ ਪੀ. ਐੱਸ. ਐੱਲ. ਦਾ 5ਵਾਂ ਸੀਜ਼ਨ ਹੈ ਅਤੇ ਇਹ ਪਹਿਲੀ ਵਾਰ ਪਾਕਿਸਤਾਨ ਵਿਚ ਆਯੋਜਿਤ ਕਰਾਇਆ ਜਾ ਰਿਹਾ ਹੈ। ਇਸ ਲੀਗ ਨੂੰ ਲੈ ਕੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਅਤੇ ਪੀ. ਐੱਸ. ਐੱਲ. ਵਿਚ ਖੇਡ ਰਹੇ ਐਲੇਕਸ ਹੇਲਸ ਨੇ ਪਾਕਿਸਤਾਨ ਸੁਪਰ ਲੀਗ ਵਿਚ ਗੇਂਦਬਾਜ਼ਾਂ ਦੇ ਹਮਲੇ ਨੂੰ ਆਈ. ਪੀ. ਐੱਲ. ਤੋਂ ਬਿਹਤਰ ਦੱਸਿਆ। ਹੇਲਸ ਦੇ ਇਸ ਬਿਆਨ ਤੋਂ ਇਹ ਵੀ ਲੱਗ ਰਿਹਾ ਹੈ ਜਿਵੇਂ ਉਹ ਇਸ ਵਾਰ ਆਈ. ਪੀ. ਐੱਲ. ਵਿਚ ਨਾ ਵਿਕਣ ਕਾਰਨ ਭੜਾਸ ਕੱਢ ਰਹੇ ਹੋਣ। 

PunjabKesari

ਕਰਾਚੀ ਕਿੰਗਜ਼ ਵੱਲੋਂ ਖੇਡ ਰਹੇ ਹੇਲਸ ਨੇ ਕਿਹਾ ਕਿ ਪੀ. ਐੱਸ. ਐੱਲ. ਵਿਚ ਤੇਜ਼ ਗੇਂਦਬਾਜ਼ੀ ਹਮਲਾ ਆਈ. ਪੀ. ਐੱਲ. ਤੋਂ ਬਿਹਤਰ ਹੈ। ਉੱਥੇ ਹੀ ਆਈ. ਪੀ. ਐੱਲ. ਵਿਚ ਬਿਹਤਰ ਸਪਿਨ ਗੇਂਦਬਾਜ਼ੀ ਹੈ ਪਰ ਜਦੋਂ ਗੱਲ ਕਰੀਏ ਤੇਜ਼ ਗੇਂਦਬਾਜ਼ਾਂ ਦੀ ਤਾਂ ਪੀ. ਐੱਸ. ਐੱਲ. ਦੁਨੀਆਦੀ ਸਰਵਸ੍ਰੇਸ਼ਠ ਟੀ-20 ਲੀਗ ਹੈ। ਪੀ. ਐੱਸ. ਐੱਲ. ਵਿਚ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਸਭ ਤੋਂ ਮੁਸ਼ਕਿਲ ਹੈ। 

PunjabKesari

ਜ਼ਿਕਰਯੋਗ ਹੈ ਕਿ ਹੇਲਸ ਆਈ. ਪੀ. ਐੱਲ. ਵਿਚ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਵੱਲੋਂ ਖੇਡ ਚੁੱਕੇ ਹਨ ਪਰ ਉਸ ਨੂੰ ਸਿਰਫ ਕੁਝ ਹੀ ਮੈਚ ਖੇਡਣ ਦਾ ਮੌਕਾ ਮਿਲ ਸਕਿਆ। ਇਸ ਵਾਰ ਹੋਈ ਆਈ. ਪੀ. ਐੱਲ. ਨੀਲਾਮੀ ਵਿਚ ਹੇਲਸ ਨੂੰ ਕਿਸੇ ਵੀ ਫ੍ਰੈਂਚਾਈਜ਼ੀ ਨੇ ਖਰੀਦਣ ’ਚ ਦਿਲਚਸਪੀ ਨਹÄ ਦਿਖਾਈ, ਜਿਸ ਕਾਰਨ ਉਹ ਅਨਸੋਲਡ ਰਹਿ ਗਏ। 

IPL ਸਬੰਧੀ ਹੋਰ ਖਬਰਾਂ : IPL 2020 : ਧੋਨੀ ਦੀ ਦੀਵਾਨਗੀ, ਇਕ ਝਲਕ ਦੇਖਣ ਲਈ ਲੋਕਾਂ ਨੇ ਕੀਤਾ ਬੱਸ ਦਾ ਪਿੱਛਾ (Video)

IPL 2020 : ਧੋਨੀ ਨੂੰ ਦੇਖਦਿਆਂ ਹੀ ਰੈਨਾ ਨੇ ਲਗਾਇਆ ਗਲੇ, KISS ਕਰ ਕੇ ਕੀਤਾ ਸਵਾਗਤ (Video)


Related News