ਇੰਗਲੈਂਡ ਦੇ ਤੇਜ਼ ਗੇਂਦਬਾਜ਼ ਦੀ 2 ਸਾਲਾ ਧੀ ਨੂੰ ਹਵਾਈ ਅੱਡੇ 'ਤੇ ਪਿਆ ਦੌਰਾ, ਸਾਂਝੀ ਕੀਤੀ ਭਾਵੁਕ ਪੋਸਟ

Friday, Dec 23, 2022 - 11:23 AM (IST)

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਦੀ 2 ਸਾਲਾ ਧੀ ਨੂੰ ਹਵਾਈ ਅੱਡੇ 'ਤੇ ਪਿਆ ਦੌਰਾ, ਸਾਂਝੀ ਕੀਤੀ ਭਾਵੁਕ ਪੋਸਟ

ਲੰਡਨ (ਏਜੰਸੀ)- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਟਿਮਲ ਮਿੱਲਜ਼ ਹਾਲ ਹੀ 'ਚ ਉਸ ਸਮੇਂ ਸੁਰਖੀਆਂ 'ਚ ਆਏ ਸਨ, ਜਦੋਂ ਉਨ੍ਹਾਂ ਨੇ ਅਚਾਨਕ ਬਿਗ ਬੈਸ਼ ਲੀਗ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ। ਮਿੱਲਜ਼ ਨੇ ਇਸ ਦਾ ਕਾਰਨ ਪਰਿਵਾਰਕ ਐਮਰਜੈਂਸੀ ਦੱਸਿਆ ਸੀ। ਹੁਣ ਮਿੱਲਜ਼ ਦੇ BBL ਨਾ ਖੇਡਣ ਦਾ ਕਾਰਨ ਸਾਹਮਣੇ ਆਇਆ ਹੈ। ਇਸ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੱਸਿਆ ਕਿ ਉਸ ਦੀ 2 ਸਾਲ ਦੀ ਧੀ ਨੂੰ ਅਚਾਨਕ ਅਧਰੰਗ ਹੋ ਗਿਆ ਸੀ। ਮਿੱਲਜ਼ ਨੇ ਖੁਲਾਸਾ ਕੀਤਾ ਕਿ ਉਸ ਦੀ ਧੀ ਦੀ ਸਿਹਤ ਉਦੋਂ ਵਿਗੜੀ, ਜਦੋਂ ਉਹ BBL ਖੇਡਣ ਲਈ ਇੰਗਲੈਂਡ ਤੋਂ ਆਸਟ੍ਰੇਲੀਆ ਲਈ ਉਡਾਣ ਭਰਨ ਹੀ ਵਾਲੇ ਸਨ।

ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਦੀ ਨਵੀਂ ਲਹਿਰ ਨੇ WHO ਦੀ ਵਧਾਈ ਚਿੰਤਾ, ਮੰਗੀ ਹੋਰ ਜਾਣਕਾਰੀ

PunjabKesari

ਟਿਮਲ ਮਿੱਲਜ਼ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦੱਸਿਆ ਕਿ ਉਸ ਦੀ 2 ਸਾਲ ਦੀ ਧੀ ਦੇ ਸਰੀਰ ਦੇ ਖੱਬੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਮਿੱਲਜ਼ ਨੇ ਦੱਸਿਆ, '11 ਡਰਾਉਣੇ ਦਿਨ ਤੋਂ ਬਾਅਦ ਕ੍ਰਿਸਮਸ ਲਈ ਘਰ ਪਰਤੇ ਹਾਂ। ਅਸੀਂ ਆਸਟ੍ਰੇਲੀਆ ਜਾਣ ਲਈ ਏਅਰਪੋਰਟ 'ਤੇ ਸੀ ਅਤੇ ਉਦੋਂ ਮੇਰੀ ਧੀ ਨੂੰ ਦੌਰਾ ਪਿਆ ਸੀ। ਉਸ ਦੇ ਸਰੀਰ ਦਾ ਖੱਬਾ ਹਿੱਸਾ ਕੰਮ ਨਹੀਂ ਕਰ ਰਿਹਾ ਸੀ। ਸਾਨੂੰ ਨਹੀਂ ਪਤਾ ਸੀ ਕਿ ਉਸ ਨੂੰ ਠੀਕ ਹੋਣ ਵਿਚ ਕਿੰਨਾ ਸਮਾਂ ਲੱਗੇਗਾ। ਜਿਸ ਤਰ੍ਹਾਂ ਦੇ ਹਾਲਾਤਾਂ ਵਿਚੋਂ ਉਹ ਲੰਘੀ ਉਸ ਨੇ ਆਪਣੀ ਰਿਕਵਰੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹੁਣ ਉਹ ਹਸਪਤਾਲ ਤੋਂ ਡਿਸਚਾਰਜ ਹੋ ਗਈ ਹੈ। ਮਿੱਲਜ਼ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦੀ ਧੀ ਨੂੰ ਕਾਫੀ ਦਵਾਈਆਂ ਲੈਣੀਆਂ ਪੈਣਗੀਆਂ ਅਤੇ ਪੂਰੀ ਤਰ੍ਹਾਂ ਠੀਕ ਹੋਣ 'ਚ ਸਮਾਂ ਲੱਗੇਗਾ ਪਰ ਅਸੀਂ ਇਸ ਸਮੇਂ ਜਿੱਥੇ ਹਾਂ ਉੱਥੇ ਹੋਣ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਮੁਸ਼ਕਲ ਸਮੇਂ ਵਿਚ ਸਾਡੇ ਤੱਕ ਪਹੁੰਚਣ ਵਾਲੇ ਹਰ ਵਿਅਕਤੀ ਦਾ ਧੰਨਵਾਦ।'

ਇਹ ਵੀ ਪੜ੍ਹੋ: OMG! ਬੱਚੇ ਦੇ ਢਿੱਡ 'ਚ ਹੋ ਰਿਹਾ ਸੀ ਦਰਦ, ਐਕਸਰੇ ਕਰਦਿਆਂ ਹੀ ਡਾਕਟਰਾਂ ਦੇ ਉੱਡੇ ਹੋਸ਼


author

cherry

Content Editor

Related News