ਇੰਗਲੈਂਡ ਨੂੰ ਚਾਹੀਦੈ ਭਾਰਤੀ ਕੋਚ... ਪੋਸਟਰ ਦਿਖਣ ''ਤੇ ਰਵੀ ਸ਼ਾਸਤਰੀ ਨੇ ਦਿੱਤਾ ਮਜ਼ੇਦਾਰ ਜਵਾਬ

Thursday, Nov 09, 2023 - 10:30 AM (IST)

ਇੰਗਲੈਂਡ ਨੂੰ ਚਾਹੀਦੈ ਭਾਰਤੀ ਕੋਚ... ਪੋਸਟਰ ਦਿਖਣ ''ਤੇ ਰਵੀ ਸ਼ਾਸਤਰੀ ਨੇ ਦਿੱਤਾ ਮਜ਼ੇਦਾਰ ਜਵਾਬ

ਸਪੋਰਟਸ ਡੈਸਕ : ਆਈਸੀਸੀ ਕ੍ਰਿਕਟ ਵਰਲਡ ਕੱਪ 2023 ਦੌਰਾਨ ਜਦੋਂ ਪੁਣੇ ਦੇ ਮੈਦਾਨ 'ਤੇ ਇੰਗਲੈਂਡ ਦੀ ਟੀਮ ਨੀਦਰਲੈਂਡ ਨਾਲ ਭਿੜ ਰਹੀ ਸੀ ਤਾਂ ਦਰਸ਼ਕ ਗੈਲਰੀ 'ਚ ਇਕ ਵਿਅਕਤੀ ਵੱਲੋਂ ਲਾਇਆ ਗਿਆ ਪੋਸਟਰ ਚਰਚਾ 'ਚ ਆ ਗਿਆ। ਕਿਉਂਕਿ ਇੰਗਲੈਂਡ ਡਿਫੈਂਡਿੰਗ ਚੈਂਪੀਅਨ ਹੈ ਅਤੇ ਇਸ ਵਿਸ਼ਵ ਕੱਪ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਅਜਿਹੇ 'ਚ ਉਕਤ ਪੋਸਟਰ 'ਤੇ ਇੰਗਲੈਂਡ ਕ੍ਰਿਕਟ ਬੋਰਡ ਨੂੰ ਭਾਰਤੀ ਕੋਚ ਦੀ ਨਿਯੁਕਤੀ ਦੀ ਅਪੀਲ ਕੀਤੀ ਗਈ ਸੀ। ਜਦੋਂ ਇਹ ਪੋਸਟਰ ਆਨ ਏਅਰ ਹੋਇਆ ਤਾਂ ਕੁਮੈਂਟੇਟਰ ਵੀ ਇਸ ਬਾਰੇ ਬੋਲਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਉਦੋਂ ਰਵੀ ਸ਼ਾਸਤਰੀ ਇਓਨ ਮੋਰਗਨ ਨਾਲ ਕੁਮੈਂਟਰੀ ਬਾਕਸ 'ਚ ਬੈਠੇ ਸਨ।

ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਮੋਰਗਨ ਨੇ ਉਕਤ ਪੋਸਟਰ ਦੇਖਣ ਤੋਂ ਬਾਅਦ ਹਾਮੀ ਭਰੀ ਅਤੇ ਆਪਣੇ ਸਾਥੀ ਟਿੱਪਣੀਕਾਰ ਤੋਂ ਵੀ ਇਸ 'ਤੇ ਆਪਣੀ ਰਾਏ ਮੰਗੀ। ਇਸ ਤੋਂ ਇਲਾਵਾ ਮੋਰਗਨ ਨੇ ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਕਿ ਕੀ ਰਵੀ ਸ਼ਾਸਤਰੀ ਭਾਰਤੀ ਹੋਣ ਦੇ ਨਾਤੇ ਇੰਗਲੈਂਡ ਕ੍ਰਿਕਟ ਟੀਮ ਦਾ ਕੋਚ ਬਣਨਾ ਚਾਹੁਣਗੇ। ਇਸ 'ਤੇ ਸ਼ਾਸਤਰੀ ਨੇ ਕਿਹਾ ਕਿ ਸਾਨੂੰ ਬੁਲਾਓ। ਸਾਨੂੰ ਸਭ ਨੂੰ ਬੁਲਾਓ। ਅਸੀਂ ਹਿੰਦੀ ਸਿਖਾਵਾਂਗੇ। ਮੇਰਾ ਮਤਲਬ ਹੈ ਕਿ ਤੁਹਾਡਾ ਸੁਆਗਤ ਹੈ। ਮੈਂ ਟੀਮ ਨੂੰ ਹਿੰਦੀ ਸਿਖਾਵਾਂਗਾ ਅਤੇ ਖੂਬਸੂਰਤ ਕ੍ਰਿਕਟ ਵੀ। ਕੋਈ ਸਮੱਸਿਆ ਨਹੀ।

ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਤੁਹਾਨੂੰ ਦੱਸ ਦੇਈਏ ਕਿ ਪੁਣੇ ਦੇ ਮੈਦਾਨ 'ਤੇ ਆਹਮੋ-ਸਾਹਮਣੇ ਹੋਣ ਵਾਲੀਆਂ ਦੋਵੇਂ ਟੀਮਾਂ (ਇੰਗਲੈਂਡ ਅਤੇ ਨੀਦਰਲੈਂਡ) ਖਿਤਾਬ ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕੱਪ 'ਚ ਚੋਟੀ ਦੇ ਸੱਤ ਸਥਾਨਾਂ 'ਤੇ ਰਹਿਣ ਵਾਲੀਆਂ ਟੀਮਾਂ ਪਾਕਿਸਤਾਨ ਨੂੰ ਛੱਡ ਕੇ ਚੈਂਪੀਅਨਸ ਟਰਾਫੀ ਲਈ ਕੁਆਲੀਫਾਈ ਕਰੇਗਾ। ਡਿਫੈਂਡਿੰਗ ਚੈਂਪੀਅਨ ਟੀਮ ਇਸ ਮੈਚ ਤੋਂ ਪਹਿਲਾਂ 10ਵੇਂ ਸਥਾਨ 'ਤੇ ਸੀ ਪਰ ਵੱਡੀ ਜਿੱਤ ਤੋਂ ਬਾਅਦ ਇੰਗਲੈਂਡ ਨੇ 7ਵੇਂ ਸਥਾਨ 'ਤੇ ਪਹੁੰਚ ਕੇ ਚੈਂਪੀਅਨਸ ਟਰਾਫੀ ਲਈ ਆਪਣਾ ਦਾਅਵਾ ਮਜ਼ਬੂਤ ​​ਕਰ ਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News