ਇੰਗਲੈਂਡ ਨੂੰ ਆਰਚਰ ਦਾ ਸਮਰਥਨ ਕਰਨ ਦੀ ਲੋੜ : ਸਟੋਕਸ

07/19/2020 12:08:43 AM

ਮਾਨਚੈਸਟਰ– ਇੰਗਲੈਂਡ ਦੇ ਆਲਰਾਊਂਡਰ ਖਿਡਾਰੀ ਬੇਨ ਸਟੋਕਸ ਨੇ ਕਿਹਾ ਕਿ ਟੀਮ ਦੇ ਸਾਥੀ ਖਿਡਾਰੀਆਂ ਨੂੰ ਜੈਵ ਸੁਰੱਖਿਅਤ ਮਾਹੌਲ ਦੀ ਉਲੰਘਣਾ ਕਰਨ ਦੇ ਕਾਰਣ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਮੈਚ ਵਿਚੋਂ ਬਾਹਰ ਹੋਏ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਦਾ ਪੂਰਾ ਸਮਰਥਨ ਕਰਨਾ ਚਾਹੀਦਾ ਹੈ। ਇਸ 25 ਸਾਲਾ ਗੇਂਦਬਾਜ਼ ਨੇ ਪਹਿਲੇ ਟੈਸਟ ਮੈਚ ਤੋਂ ਬਾਅਦ ਬ੍ਰਾਈਟਨ ਵਿਚ ਆਪਣੇ ਘਰ ਜਾ ਕੇ ਜੈਵ ਸੁਰੱਖਿਅਤ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ, ਜਿਸ ਦੇ ਕਾਰਣ ਉਸ ਨੂੰ ਦੂਜੇ ਟੈਸਟ ਮੈਚ ਵਿਚੋਂ ਬਾਹਰ ਕਰ ਦਿੱਤਾ ਗਿਆ ।

PunjabKesari
ਸਟੋਕਸ ਦੀ 176 ਦੌੜਾਂ ਦੀ ਪਾਰੀ ਦੇ ਦਮ 'ਤੇ ਇੰਗਲੈਂਡ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਵਿਚ ਸ਼ੁੱਕਰਵਾਰ ਨੂੰ 9 ਵਿਕਟਾਂ 'ਤੇ 469 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕੀਤੀ ਸੀ। ਉਸ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ ਕਿ ਇਹ ਟੀਮ ਦਾ ਕਰਤੱਵ ਹੈ ਕਿ ਆਰਚਰ ਇਸ ਮੁਸ਼ਕਿਲ ਸਮੇਂ ਵਿਚ ਖੁਦ ਨੂੰ ਇਕੱਲਾ ਮਹਿਸੂਸ ਨਾ ਕਰੇ। ਸਟੋਕਸ ਨੇ ਕਿਹਾ,''ਅਜੇ ਉਹ ਚਰਚਾ ਵਿਚ ਬਣਿਆ ਹੋਇਆ ਹੈ ਤੇ ਉਹ ਖੁਦ ਮੰਨਦਾ ਹੈ ਕਿ ਜੋ ਵੀ ਹੋਇਆ, ਉਸਦਾ ਜ਼ਿੰਮੇਵਾਰ ਉਹ ਖੁਦ ਹੈ।'' ਉਸ ਨੇ ਕਿਹਾ,''ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਉਹ ਇਕੱਲਾਪਨ ਮਹਿਸੂਸ ਨਾ ਕਰੇ। ਟੀਮ ਦੇ ਤੌਰ 'ਤੇ ਅਸੀਂ ਉਸਦੇ ਨਾਲ ਸਭ ਤੋਂ ਬੁਰਾ ਇਹ ਕਰਾਂਗੇ ਕਿ ਪੰਜ ਦਿਨਾਂ ਲਈ ਉਸ ਨੂੰ ਇਕੱਲਾ ਛੱਡ ਦਿਓ।''

PunjabKesari
ਨਿਯਮਤ ਕਪਤਾਨ ਜੋ ਰੂਟ ਦੀ ਗੈਰ-ਮੌਜੂਦਗੀ ਵਿਚ ਪਹਿਲੇ ਟੈਸਟ ਵਿਚ ਟੀਮ ਦੀ ਅਗਵਾਈ ਕਰਨ ਵਾਲੇ ਸਟੋਕਸ ਨੇ ਕਿਹਾ,''ਜਦੋਂ ਸਭ ਕੁਝ ਚੰਗਾ ਚੱਲ ਰਿਹਾ ਹੁੰਦਾ ਹੈ ਤਾਂ ਸਭ ਸਮਰਥਨ ਕਰਦੇ ਹਨ ਪਰ ਇਹ ਜ਼ਿਆਦਾ ਮਾਇਨੇ ਨਹੀਂ ਰੱਖਦਾ ਹੈ ਕਿ ਮੁਸ਼ਕਿਲ ਸਮੇਂ ਵਿਚ ਜਦੋਂ ਕਿਸੇ ਦੀ ਲੋੜ ਹੋਵੇ ਤਾਂ ਤੁਸੀਂ ਕਿਹੋ ਜਿਹਾ ਵਰਤਾਓ ਕਰਦੇ ਹੋ।''


Gurdeep Singh

Content Editor

Related News