ਇੰਗਲੈਂਡ ਭਾਵੇਂ ਵਿਸ਼ਵ ਕੱਪ ਜਿੱਤੇ ਜਾਂ ਏਸ਼ੇਜ਼, ਕਰਾਰ ਅੱਗੇ ਨਹੀਂ ਵਧਾਉਣਾ ਚਾਹੁੰਦੈ ਬੇਲਿਸ

07/13/2019 2:20:22 AM

ਲੰਡਨ- ਇੰਗਲੈਂਡ ਦੇ ਮੁੱਖ ਕੋਚ ਟ੍ਰੇਵਰ ਬੇਲਿਸ ਨੇ ਕਿਹਾ ਕਿ ਉਸਦੀ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਕੋਈ ਇੱਛਾ ਨਹੀਂ ਹੈ ਭਾਵੇਂ ਹੀ ਟੀਮ ਵਿਸ਼ਵ ਕੱਪ ਜਿੱਤ ਲਵੇ ਜਾਂ ਫਿਰ ਏਸ਼ੇਜ਼ ਲੜੀ। ਆਸਟਰੇਲੀਆ ਦਾ 56 ਸਾਲਾ ਦਾ ਬੇਲਿਸ ਸਤੰਬਰ ਵਿਚ ਖਤਮ ਹੋਣ ਵਾਲੇ ਕਰਾਰ ਤੋਂ ਬਾਅਦ ਅਹੁਦੇ ਤੋਂ ਹਟ ਜਾਵੇਗਾ। ਬੇਲਿਸ ਨੇ ਕਿਹਾ, ''ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਚਾਰ ਜਾਂ ਪੰਜ ਸਾਲ ਕਾਫੀ ਲੰਬਾ ਸਮਾਂ ਹੁੰਦਾ ਹੈ, ਭਾਵੇਂ  ਹੀ ਤੁਸੀਂ ਚੰਗਾ ਕਰ ਰਹੇ ਹੋ ਜਾਂ ਨਹੀਂ।'' ਉਸ ਨੇ ਕਿਹਾ, ''ਹੁਣ ਲੜਕਿਆਂ ਲਈ ਨਵੇਂ ਕੋਚ ਦਾ ਸਮਾਂ ਹੈ, ਉਮੀਦ ਕਰਦਾ ਹਾਂ ਕਿ ਉਹ ਉਨ੍ਹਾਂ ਨੂੰ ਹੋਰ ਚੰਗੇ ਪੱਧਰ 'ਤੇ ਲੈ ਜਾਵੇਗਾ।'' ਬੇਲਿਸ ਹਾਲਾਂਕਿ ਜਾਣਦੇ ਹਨ ਕਿ ਉਸਦੀ ਟੀਮ ਨੂੰ ਆਸਟਰੇਲੀਆ 'ਤੇ ਸੈਮੀਫਾਈਨਲ 'ਚ 8 ਵਿਕਟਾਂ ਦੀ ਜਿੱਤ ਦੇ ਪ੍ਰਦਰਸ਼ਨ ਨੂੰ ਐਤਵਾਰ ਨੂੰ ਲਾਰਡਸ 'ਤੇ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਫਾਈਨਲ 'ਚ ਜਾਰੀ ਰੱਖਣਾ ਹੋਵੇਗਾ। ਉਨ੍ਹਾਂ ਨੇ ਕਿਹਾ ਚਾਰ ਸਾਲ ਪਹਿਲਾਂ ਪਿਛਲੇ ਵਿਸ਼ਵ ਕੱਪ ਇੰਗਲੈਂਡ ਦੇ ਲਈ ਵਧੀਆ ਨਹੀਂ ਰਿਹਾ ਸੀ। ਵਿਸ਼ਵ ਕੱਪ ਤੋਂ ਬਾਅਦ ਅਸੀਂ ਯੋਜਨਾ ਬਣਾਈ ਕਿ 2019 'ਚ ਜਿੱਤ ਹਾਸਲ ਕਰੇਗਾ ਤੇ ਇਹ ਦੇਖ ਕੇ ਵਧੀਆ ਲੱਗਦਾ ਹੈ ਕਿ ਸਾਡੇ ਕੋਲ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਹੈ।


Gurdeep Singh

Content Editor

Related News