ਇੰਗਲੈਂਡ ਲਾਇਨਜ਼ ਨੇ ਭਾਰਤ-ਏ ਨਾਲ ਡਰਾਅ ਕਰਵਾਇਆ ਮੈਚ
Sunday, Feb 10, 2019 - 09:19 PM (IST)

ਵਾਯਾਨਾਡ- ਇੰਗਲੈਂਡ ਲਾਇਨਜ਼ ਨੇ ਭਾਰਤ-ਏ ਤੋਂ ਪਹਿਲੀ ਪਾਰੀ ਵਿਚ 200 ਦੌੜਾਂ ਦੇ ਵੱਡੇ ਫਰਕ ਨਾਲ ਪਿਛੜਨ ਦੇ ਬਾਵਜੂਦ ਦੂਜੀ ਪਾਰੀ 'ਚ ਸ਼ਲਾਘਾਯੋਗ ਸੰਘਰਸ਼ ਕਰਦੇ ਹੋਏ ਪਹਿਲਾ ਗੈਰ ਅਧਿਕਾਰਤ ਟੈਸਟ ਦੇ ਚੌਥੇ ਤੇ ਆਖਰੀ ਦਿਨ ਐਤਵਾਰ ਨੂੰ ਡਰਾਅ ਕਰਵਾ ਦਿੱਤਾ।
ਇੰਗਲੈਂਡ ਲਾਇਨਜ਼ ਨੇ ਮੈਚ ਡਰਾਅ ਖਤਮ ਹੋਣ ਤੱਕ ਆਪਣੀ ਦੂਜੀ ਪਾਰੀ 'ਚ 5 ਵਿਕਟਾਂ 'ਤੇ 214 ਦੌੜਾਂ ਬਣਾਈਆਂ। ਭਾਰਤ-ਏ ਨੇ ਤੀਜੇ ਦਿਨ ਸ਼ਨੀਵਾਰ ਨੂੰ ਆਪਣੀ ਪਹਿਲੀ ਪਾਰੀ 6 ਵਿਕਟਾਂ 'ਤੇ 540 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ ਸੀ। ਭਾਰਤ-ਏ ਨੂੰ ਇਸ ਤਰ੍ਹਾਂ ਪਹਿਲੀ ਪਾਰੀ 'ਚ 200 ਦੌੜਾਂ ਦੀ ਵੱਡੀ ਬੜ੍ਹਤ ਮਿਲੀ ਸੀ। ਇੰਗਲੈਂਡ ਲਾਇਨਜ਼ ਨੇ ਆਪਣੀ ਪਹਿਲੀ ਪਾਰੀ 'ਚ 340 ਦੌੜਾਂ ਬਣਾਈਆਂ ਸਨ। ਇੰਗਲੈਂਡ ਲਾਇਨਜ਼ ਨੇ ਆਖਰੀ ਦਿਨ ਬਿਨਾਂ ਕੋਈ ਵਿਕਟ ਗੁਆਏ 20 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਮੈਚ ਡਰਾਅ ਖਤਮ ਹੋਣ ਤੱਕ 82 ਓਵਰਾਂ 'ਚ 5 ਵਿਕਟਾਂ 'ਤੇ 214 ਦੌੜਾਂ ਬਣਾਈਆਂ।