ਨਿਊਜ਼ੀਲੈਂਡ ਦੌਰੇ ਵਿਚਾਲੇ ਪਰਤੇਗਾ ਇੰਗਲੈਂਡ ਦਾ ਕੋਚ ਸਿਲਵਰਵੁੱਡ

Thursday, Nov 28, 2019 - 12:17 PM (IST)

ਨਿਊਜ਼ੀਲੈਂਡ ਦੌਰੇ ਵਿਚਾਲੇ ਪਰਤੇਗਾ ਇੰਗਲੈਂਡ ਦਾ ਕੋਚ ਸਿਲਵਰਵੁੱਡ

ਸਪੋਰਟਸ ਡੈਸਕ— ਇੰਗਲੈਂਡ ਦਾ ਕੋਚ ਕ੍ਰਿਸ ਸਿਲਵਰਵੁੱਡ ਪਰਿਵਾਰ ਵਿਚ ਸ਼ੋਕ ਹੋਣ ਕਾਰਣ ਨਿਊਜ਼ੀਲੈਂਡ ਦੌਰਾ ਵਿਚਾਲੇ ਛੱਡ ਕੇ ਵਤਨ ਪਰਤੇਗਾ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਕਿਹਾ ਕਿ ਸਿਲਵਰਵੁੱਡ ਸ਼ਨੀਵਾਰ ਰਵਾਨਾ ਹੋਵੇਗਾ, ਜਦਕਿ ਦੂਜਾ ਟੈਸਟ ਹੈਮਿਲਟਨ ਵਿਚ ਸ਼ੁੱਕਰਵਾਰ ਤੋਂ ਖੇਡਿਆ ਜਾ ਰਿਹਾ ਹੈ।PunjabKesari
ਅਧਿਕਾਰੀਆਂ ਨੇ ਕਿਹਾ ਕਿ ਸਹਾਇਕ ਕੋਚ ਗ੍ਰਾਹਮ ਥੋਰਪ ਅਤੇ ਪਾਲ ਕੋਲਿੰਗਵੁੱਡ ਟੀਮ ਦੀ ਜ਼ਿੰਮੇਵਾਰੀ ਸੰਭਾਲਣਗੇ। ਇੰਗਲੈਂਡ ਨੂੰ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੇ ਪਾਰੀ ਅਤੇ 65 ਦੌੜਾਂ ਨਾਲ ਹਰਾਇਆ ਸੀ। ਇੰਗਲੈਂਡ ਦੇ ਸਟਾਰ ਹਰਫਨਮੌਲਾ ਬੇਨ ਸਟੋਕਸ ਨੇ ਕੋਚ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਕਿਹਾ, ''ਪਰਿਵਾਰ ਸਭ ਤੋਂ ਪਹਿਲਾਂ ਆਉਂਦਾ ਹੈ। ਤੁਸੀਂ ਦੁਨੀਆ 'ਚ ਕਿਤੇ ਵੀ ਹੋਣ ਜਾਂ ਟੀਮ ਕਿਸੇ ਵੀ ਹਾਲਤ 'ਚ ਹੋਵੇ। ਉਨ੍ਹਾਂ ਨੇ ਮੇਰੇ ਤੋਂ ਸਲਾਹ ਮੰਗੀ ਅਤੇ ਮੈਂ ਕਿਹਾ ਕਿ ਤੁਹਾਨੂੰ ਘਰ ਜਾਣਾ ਚਾਹੀਦਾ ਹੈ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗਾ ਸਕਿਆ ਹੈ ਕਿ ਸਿਲਵਰਵੁੱਡ ਦੇ ਪਰਿਵਾਰ 'ਚ ਕਿਸ ਦਾ ਦਿਹਾਂਤ ਹੋਇਆ ਹੈ।PunjabKesari


Related News