ਸੈਮੀਫਾਈਨਲ ਐਜਬੈਸਟਨ ਵਿਚ ਖੇਡਣ ਨਾਲ ਖੁਸ਼ ਹਨ ਇੰਗਲੈਂਡ ਦੇ ਕਪਤਾਨ ਮਾਰਗਨ
Thursday, Jul 04, 2019 - 01:55 PM (IST)

ਚੇਸਟਰ ਲੀ ਸਟ੍ਰੀਟ : ਇੰਗਲੈਂਡ ਦੇ ਕਪਤਾਨ ਮਾਰਗਨ ਨੇ ਕਿਹਾ ਕਿ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣਾ ਕਾਫੀ ਚੰਗਾ ਅਹਿਸਾਸ ਹੈ ਅਤੇ ਮੇਜ਼ਬਾਨ ਟੀਮ ਐਜਬੈਸਟਨ ਵਿਚ ਹੋਣ ਵਾਲੇ ਆਖਰੀ ਚਾਰ ਮੁਕਾਬਲੇ ਵਿਚ ਖੇਡਣ ਲਈ ਉਤਸ਼ਾਹਤ ਹੈ। ਮਾਰਗਨ ਦੀ ਟੀਮ ਨੇ ਬੁੱਧਵਾਰ ਨੂੰ ਨਿਊਜ਼ੀਲਾਂਡ 'ਤੇ 119 ਦੌੜਾਂ ਦੀ ਸ਼ਾਨਦਾਰ ਜਿੱਤ ਨਾਲ 1992 ਤੋਂ ਬਾਅਦ ਪਹਿਲੀ ਵਾਰ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਹੈ। ਇਸ ਜਿੱਤ ਦਾ ਮਤਲਬ ਹੈ ਕਿ 10 ਟੀਮਾਂ ੇਦ ਰਾਊਂਡ ਰਾਬਿਨ ਮੁਕਾਬਲੇ ਤੋਂ ਬਾਅਦ ਇੰਗਲੈਂਡ ਦਾ ਚੀਜਾ ਸਥਾਨ ਪੱਕਾ ਹੋ ਗਿਆ ਹੈ ਜਿਸ ਨਾਲ ਉਹ 11 ਜੁਲਾਈ ਨੂੰ ਹੋਣ ਵਾਲੇ ਦੂਜੇ ਸੈਮੀਫਾਈਨਿਲ ਵਿਚ ਐਜਬੈਸਟਨ ਵਿਚ ਖੇਡੇਗੀ ਜਿੱਥੇ ਉਸਦਾ ਪਿਛਲੇ 10 ਮੈਚਾਂ ਦਾ ਰਿਕਾਰਡ ਬਿਹਤਰੀਨ ਰਿਹਾ ਹੈ।
ਮਾਰਗਨ ਨੇ ਮੈਚ ਜਿੱਤਣ ਤੋਂ ਬਾਅਦ ਕਿਹਾ, ''ਅਸੀਂ ਐਜਬੈਸਟਨ ਵਿਚ ਖੇਡਣਾ ਪਸੰਦ ਕਰਾਂਗੇ। ਜੇਕਰ ਸਾਡੇ ਕੋਲ ਬਦਲ ਹੁੰਦੇ ਤਾਂ ਅਸੀਂ ਗਰੁਪ ਚਰਣਦੇ ਮੈਚ ਕਿਨ੍ਹਾਂ ਮੈਦਾਨਾਂ 'ਤੇ ਖੇਡਿਏ ਤਾਂ ਅਸੀਂ ਐਜਬੈਸਟਨ, ਦਿ ਓਵਲ ਅਤੇ ਟ੍ਰੈਂਟ ਬ੍ਰਿਜ 3 ਸਟੇਡੀਅਮਾਂ ਵਿਚ ਆਪਣੇ 9 ਮੁਕਾਬਲੇ ਖੇਡਣਾ ਚਾਹੁੰਦੇ। ਇਹ ਚੰਗਾ ਹੈ ਕਿ ਅਸੀਂ ਇਨ੍ਹਾਂ 3 ਮੈਦਾਨਾਂ 'ਤੇ ਆਖਰੀ 4 ਮੈਚ ਖੇਡਾਂਗੇ।''