ਟੈਸਟ ਕ੍ਰਿਕਟ ''ਚ 1936 ਦਾ ਇਹ ਰਿਕਾਰਡ ਤੋੜ ਸਕਦੈ ਇੰਗਲੈਂਡ : ਓਲੀ ਪੋਪ

Wednesday, Jul 24, 2024 - 02:37 PM (IST)

ਟੈਸਟ ਕ੍ਰਿਕਟ ''ਚ 1936 ਦਾ ਇਹ ਰਿਕਾਰਡ ਤੋੜ ਸਕਦੈ ਇੰਗਲੈਂਡ : ਓਲੀ ਪੋਪ

ਲੰਡਨ—ਇੰਗਲੈਂਡ ਦੇ ਬੱਲੇਬਾਜ਼ ਓਲੀ ਪੋਪ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਟੈਸਟ ਕ੍ਰਿਕਟ 'ਚ ਇਕ ਦਿਨ 'ਚ 600 ਦੌੜਾਂ ਬਣਾ ਸਕਦੀ ਹੈ ਅਤੇ ਇਨ੍ਹਾਂ ਗੱਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਉਹ ਬੱਲੇਬਾਜ਼ੀ ਦੀ ਹਮਲਾਵਰ 'ਬੈਜ਼ਬਾਲ' ਸ਼ੈਲੀ ਤੋਂ ਪਿੱਛੇ ਹੱਟ ਰਹੇ ਹਨ। ਟੈਸਟ ਕ੍ਰਿਕਟ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਇੰਗਲੈਂਡ ਦੇ ਨਾਮ ਹੈ। ਉਨ੍ਹਾਂ ਨੇ 1936 'ਚ ਭਾਰਤ ਖਿਲਾਫ ਮੈਨਚੈਸਟਰ 'ਚ ਖੇਡੇ ਗਏ ਮੈਚ ਦੇ ਦੂਜੇ ਦਿਨ 6 ਵਿਕਟਾਂ 'ਤੇ 588 ਦੌੜਾਂ ਬਣਾਈਆਂ ਸਨ ਅਤੇ ਪੋਪ ਦਾ ਮੰਨਣਾ ਹੈ ਕਿ ਬੇਨ ਸਟੋਕਸ ਦੀ ਅਗਵਾਈ ਵਾਲੀ ਟੀਮ ਇਸ ਰਿਕਾਰਡ ਨੂੰ ਤੋੜ ਸਕਦੀ ਹੈ।
ਪੋਪ ਨੇ ਕਿਹਾ, 'ਕਈ ਵਾਰ ਅਸੀਂ ਇਕ ਦਿਨ 'ਚ 280 ਜਾਂ 300 ਦੌੜਾਂ ਬਣਾ ਸਕਦੇ ਹਾਂ ਕਿਉਂਕਿ ਅਸੀਂ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਇਹ ਵੀ ਸੰਭਵ ਹੈ ਕਿ ਭਵਿੱਖ ਵਿੱਚ ਅਜਿਹਾ ਦਿਨ ਆਵੇ ਜਦੋਂ ਅਸੀਂ 500 ਤੋਂ 600 ਦੌੜਾਂ ਬਣਾਵਾਂਗੇ ਅਤੇ ਇਹ ਇੱਕ ਚੰਗਾ ਰਿਕਾਰਡ ਹੋਵੇਗਾ। ਇੰਗਲੈਂਡ ਨੇ ਦਸੰਬਰ 2022 ਵਿੱਚ ਰਾਵਲਪਿੰਡੀ ਵਿੱਚ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ 506 ਦੌੜਾਂ ਬਣਾਈਆਂ ਸਨ। ਵੈਸਟਇੰਡੀਜ਼ ਖਿਲਾਫ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਸੀਰੀਜ਼ 'ਚ ਇੰਗਲੈਂਡ ਨੇ ਫਿਲਹਾਲ 2-0 ਦੀ ਅਜੇਤੂ ਬੜ੍ਹਤ ਹਾਸਲ ਕੀਤੀ ਹੈ।
ਉਸ ਨੇ ਪਹਿਲੇ ਟੈਸਟ ਮੈਚ 'ਚ ਪਾਰੀ ਦੇ ਫਰਕ ਨਾਲ ਅਤੇ ਦੂਜਾ ਮੈਚ 241 ਦੌੜਾਂ ਨਾਲ ਜਿੱਤਿਆ ਸੀ। ਪੋਪ ਨੇ 'ਬੈਜ਼ਬਾਲ' ਰਣਨੀਤੀ ਬਾਰੇ ਕਿਹਾ, 'ਟਰੈਂਟ ਬ੍ਰਿਜ 'ਤੇ ਪਹਿਲੇ ਦਿਨ ਮੈਨੂੰ ਪੁੱਛਿਆ ਗਿਆ ਕਿ ਕੀ ਤੁਹਾਨੂੰ ਇਸ ਤਰ੍ਹਾਂ ਖੇਡਣ ਲਈ ਕਿਹਾ ਗਿਆ ਹੈ। ਨਹੀਂ, ਸਾਨੂੰ ਇਹ ਨਹੀਂ ਦੱਸਿਆ ਗਿਆ ਹੈ। ਇਹ ਸਾਡੀ ਕੁਦਰਤੀ ਖੇਡ ਹੈ ਅਤੇ ਅਸੀਂ ਇਸ ਨੂੰ ਖੇਡਣ ਦੇ ਤਰੀਕੇ ਅਪਣਾਉਂਦੇ ਹਾਂ।


author

Aarti dhillon

Content Editor

Related News