ਟੀ-20 ਮੈਚ ''ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 27 ਦੌੜਾਂ ਨਾਲ ਹਰਾਇਆ

Wednesday, Mar 20, 2024 - 12:03 PM (IST)

ਟੀ-20 ਮੈਚ ''ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 27 ਦੌੜਾਂ ਨਾਲ ਹਰਾਇਆ

ਡੁਨੇਡਿਨ- ਕਪਤਾਨ ਹੀਦਰ ਨਾਈਟ ਦੀ 63 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਉਸ ਤੋਂ ਬਾਅਦ ਚੰਗੀ ਗੇਂਦਬਾਜ਼ੀ ਦੇ ਦਮ 'ਤੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੇ ਟੀ-20 ਮੈਚ 'ਚ ਨਿਊਜ਼ੀਲੈਂਡ ਨੂੰ 27 ਦੌੜਾਂ ਨਾਲ ਜੋ ਹਰਾ ਕੇ 3 ਮੈਚਾਂ ਦੀ ਲੜੀ 'ਚ 1-0 ਦੀ ਬੜਤ ਬਣਾ ਲਈ ਹੈ। 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਪਹਿਲੇ ਹੀ ਓਵਰ 'ਚ ਈਜੀ ਗੇਜ ਦੀ ਵਿਕਟ ਗੁਆ ਦਿੱਤੀ। ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। 

ਇਸ ਤੋਂ ਬਾਅਦ ਕਪਤਾਨ ਸੁਜੀ ਬੇਟਸ ਅਤੇ ਜਾਰਜੀਆ ਪਲਿਮਰ ਦੀ ਜੋੜੀ ਨੇ ਦੂਜੀ ਵਿਕਟ ਲਈ 59 ਦੌੜਾਂ ਜੋੜੀਆਂ। ਜਾਰਜੀਆ ਨੇ 21 ਅਤੇ ਮੈਡੀ ਗ੍ਰੀਨ ਨੇ 8 ਦੌੜਾਂ ਬਣਾਈਆਂ। ਬੇਟਸ ਨੇ 51 ਗੇਂਦਾਂ 'ਤੇ 65 ਦੌੜਾਂ ਬਣਾਈਆਂ। ਬਰੁੱਕ ਹੈਲੀਡੇ  27 ਅਤੇ ਜੋਸ ਕੇਰ 8 ਦੌੜਾਂ ਬਣਾ ਕੇ ਅਜੇਤੂ ਰਹੀਆਂ। ਨਿਊਜ਼ੀਲੈਂਡ ਟੀਮ ਇੰਗਲੈਂਡ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਖੁੱਲ੍ਹ ਕੇ ਨਹੀਂ ਖੇਡ ਸਕੀ ਅਤੇ ਤੈਅ 20 ਓਵਰਾਂ 'ਚ 5 ਵਿਕਟਾਂ 'ਤੇ 135 ਦੌੜਾਂ ਹੀ ਬਣਾ ਸਕੀ ਅਤੇ ਮੁਕਾਬਲਾ 27 ਦੌੜਾਂ ਨਾਲ ਹਾਰ ਗਈ। ਇੰਗਲੈਂਡ ਵਲੋਂ ਲਾਰੇਨ ਬੇਲ ਨੇ 2 ਵਿਕਟਾਂ ਲਈਆਂ ਜਦਕਿ ਸਾਰਾ ਗਲੇਨ ਨੇ ਇਕ ਵਿਕਟ ਲਈ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਉਤਰੀਆਂ ਇੰਗਲੈਂਡ ਦੀਆਂ ਓਪਨਰ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 27 ਦੌੜਾਂ ਜੋੜੀਆਂ। 5ਵੇਂ ਓਵਰ 'ਚ ਟੈਮੀ ਬਿਊਮੋਟ 15 ਦੌੜਾਂ ਬਣਾ ਕੇ ਪਹਿਲੀ ਵਿਕਟ ਦੇ ਤੌਰ 'ਤੇ ਆਊਟ ਹੋਈ। 8ਵੇਂ ਓਵਰ 'ਚ ਸੋਫੀਆ ਡੰਕਲੇ 32 ਦੌੜਾਂ ਬਣਾਕੇ ਆਊਟ ਹੋਈ ।ਇਸ ਤੋਂ ਬਾਅਦ ਹੀਦਰ ਨਾਈਟ ਨੇਮੈਯਾ ਬੁਸ਼ਿਅਰ ਨਾਲ ਮਿਲ ਕੇ ਤੀਜੀ ਵਿਕਟ ਲਈ 91 ਦੌੜਾਂ ਜੋੜੀਆਂ ਅਤੇ ਸਕੋਰ ਨੂੰ 152 ਦੌੜਾਂ 'ਤੇ ਪਹੁੰਚਾਇਆ। ਇੰਗਲੈਂਡ ਨੇ ਤੇਅ 20 ਓਵਰਾਂ 'ਚ 4 ਵਿਕਟਾਂ 'ਤੇ 160 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਨਿਊਜ਼ੀਲੈਂਡ ਵਲੋਂ ਜੇਸ ਕੇਰ ਅਤੇ ਫੋਨ ਜੋਨਾਸ ਨੇ 1-1 ਵਿਕਟ ਲਈ।


author

Tarsem Singh

Content Editor

Related News