ਇੰਗਲੈਂਡ ਦੇ ਬੱਲੇਬਾਜ਼ ਸਪਿਨ ਨੂੰ ਚੰਗੀ ਤਰ੍ਹਾਂ ਖੇਡ ਨਹੀਂ ਸਕਦੇ : ਮੋਂਟੀ ਪਨੇਸਰ

03/02/2021 2:33:26 AM

ਜਲੰਧਰ (ਸਚਿਨ)– ਸਾਬਕਾ ਸਪਿਨ ਗੇਂਦਬਾਜ਼ ਮੋਂਟੀ ਪਨੇਸਰ ਦਾ ਕਹਿਣਾ ਹੈ ਕਿ ਡੇ-ਨਾਈਟ ਟੈਸਟ ਵਿਚ ਇੰਗਲੈਂਡ ਦੀ ਹਾਰ ਦੀ ਵਜ੍ਹਾ ਸਪਿਨ ਗੇਂਦਬਾਜ਼ੀ ਨੂੰ ਚੰਗੀ ਤਰ੍ਹਾਂ ਨਾਲ ਨਾ ਖੇਡ ਸਕਣਾ ਵੀ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਵਿਚ ਮੋਂਟੀ ਪਨੇਸਰ ਨੇ ਮੰਨਿਆ ਕਿ ਇੰਗਲੈਂਡ ਦੀ ਟੀਮ ਸਪਿਨਰਾਂ ਵਿਰੁੱਧ ਚੰਗਾ ਨਹੀਂ ਖੇਡਦੀ। ਇਸੇ ਦਾ ਫਾਇਦਾ ਭਾਰਤ ਨੇ ਚੁੱਕਿਆ। ਹਾਲਾਂਕਿ ਦੱਖਣੀ ਅਫਰੀਕਾ ਦੀਆਂ ਤੇਜ਼ ਪਿੱਚਾਂ ’ਤੇ ਵੀ ਅਜਿਹੀਆਂ ਪਾਰੀਆਂ ਬਿਖਰਦੀਆਂ ਦੇਖੀਆਂ ਜਾਂਦੀਆਂ ਹਨ ਪਰ ਜੇਕਰ ਟੈਸਟ ਇਸ ਤਰ੍ਹਾਂ ਨਾਲ 2 ਦਿਨ ਵਿਚ ਹੀ ਖਤਮ ਹੋ ਜਾਵੇ ਤਾਂ ਉਸਦਾ ਫਾਇਦਾ ਨਹੀਂ ਹੈ। ਮੋਂਟੀ ਨੇ ਇਸ ਦੌਰਾਨ ਕਈ ਸਵਾਲਾਂ ਦੇ ਜਵਾਬ ਦਿੱਤੇ।

PunjabKesari

ਇਹ ਖ਼ਬਰ ਪੜ੍ਹੋ- ਫਿਡੇ ਸ਼ਤਰੰਜ ਰੈਂਕਿੰਗ : ਕਾਰਲਸਨ ਦੀ ਰੇਟਿੰਗ ਘਟੀ ਪਰ ਅਜੇ ਵੀ ਚੋਟੀ ’ਤੇ ਬਰਕਰਾਰ


ਸਵਾਲ : ਡੇ-ਨਾਈਟ ਟੈਸਟ ਵਿਚ ਉਠੀ ਕੰਟਰੋਵਰਸੀ ’ਤੇ ਕੀ ਕਹੋਗੇ?
ਜਵਾਬ : ਦੇਖੋ, ਵਿਕਟ ਤਾਂ ਘੁੰਮ ਰਹੀ ਸੀ ਤੇ ਗੇਂਦ ਵੀ ਗੁਲਾਬੀ ਸੀ। ਭਾਰਤ ਦੀ ਸਟ੍ਰੈਂਥ ਸਪਿਨਿੰਗ ਟ੍ਰੈਕਸ ਹੈ ਤੇ ਇੰਗਲੈਂਡ ਦੀ ਟੀਮ ਸਪਿਨ ਵਿਰੁੱਧ ਚੰਗਾ ਨਹੀਂ ਖੇਡ ਪਾਉਂਦੀ। ਜਦੋਂ ਗੇਂਦ ਜ਼ਿਆਦਾ ਘੁੰਮਦੀ ਹੈ ਤਾਂ ਫਿਰ ਦਿੱਕਤ ਹੁੰਦੀ ਹੈ। ਵੈਸੇ ਵੀ ਭਾਰਤ ਕੋਲ ਅਸ਼ਵਿਨ ਤੇ ਅਕਸ਼ਰ ਪਟੇਲ ਸਨ ਜਦਕਿ ਇੰਗਲੈਂਡ ਕੋਲ ਘੱਟ ਤਜਰਬੇਕਾਰ ਗੇਂਦਬਾਜ਼ ਹਨ। ਇਸ ਕਾਰਣ ਇੰਗਲੈਂਡ ਚੰਗਾ ਨਹੀਂ ਕਰ ਪਾਇਆ।
ਸਵਾਲ : ਗੁਲਾਬੀ ਗੇਂਦ ਕੀ ਲਾਲ ਗੇਂਦ ਤੋਂ ਵੱਧ ਘੁੰਮਦੀ ਹੈ?
ਜਵਾਬ : ਦੇਖੋ, ਗੁਲਾਬੀ ਗੇਂਦ ਨਾਲ ਖੇਡ ਪੂਰੀ ਤਰ੍ਹਾਂ ਵੱਖਰੀ ਹੋ ਜਾਂਦੀ ਹੈ। ਇਹ ਗੇਂਦ ਜ਼ਿਆਦਾ ਘੁੰਮਦੀ ਹੈ। ਇਸ ਨਾਲ ਬੱਲੇਬਾਜ਼ ਨੂੰ ਖੇਡਣਾ ਮੁਸ਼ਕਿਲ ਹੋ ਜਾਂਦਾ ਹੈ। ਲਾਲ ਗੇਂਦ ਹਵਾ ਵਿਚ ਇੰਨੀ ਤੇਜ਼ ਨਹੀਂ ਘੁੰਮਦੀ।
ਸਵਾਲ : ਤੁਸੀਂ ਕਿਹਾ ਸੀ ਕਿ ਕੋਹਲੀ ਨੂੰ ਕਪਤਾਨੀ ਛੱਡਣੀ ਚਾਹੀਦੀ ਹੈ, ਅਜਿਹਾ ਕਿਉਂ?
ਜਵਾਬ : ਆਉਣ ਵਾਲਾ ਟੀ-20 ਵਿਸ਼ਵ ਕੱਪ ਭਾਰਤ ਵਿਚ ਹੈ। ਕੋਹਲੀ ਜਦੋਂ ਤਕ ਆਈ. ਸੀ. ਸੀ. ਦੀ ਟਰਾਫੀ ਨਹੀਂ ਜਿੱਤਦਾ ਤਦ ਤਕ ਸਵਾਲ ਉਠਦੇ ਰਹਿਣਗੇ। ਮੈਨੂੰ ਲੱਗਦਾ ਹੈ ਕਿ ਕੋਹਲੀ ਚੰਗਾ ਕਰ ਸਕਦਾ ਹੈ ਪਰ ਨਹੀਂ ਭੁੱਲਣਾ ਚਾਹੀਦਾ ਕਿ ਰੋਹਿਤ ਦੇ ਤਜਰਬੇ ਦਾ ਫਾਇਦਾ ਵੀ ਲੈਣਾ ਚਾਹੀਦਾ ਹੈ। ਕੋਹਲੀ ਨੂੰ ਖੁਦ ਹੀ ਛੋਟੇ ਫਾਰਮੈੱਟ ਦੀ ਕਪਾਤਨੀ ਤੋਂ ਹਟ ਜਾਣਾ ਚਾਹੀਦਾ ਹੈ।

ਇਹ ਖ਼ਬਰ ਪੜ੍ਹੋ- ਅਮਰੀਕੀ ਰਿਪੋਰਟ 'ਚ ਦਾਅਵਾ - ਚੀਨੀ ਸਾਈਬਰ ਹਮਲੇ ਨਾਲ ਮੁੰਬਈ 'ਚ ਠੱਪ ਹੋਈ ਸੀ 'ਬਿਜਲੀ ਦੀ ਸਪਲਾਈ'

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News