ਸਾਊਥ ਅਫਰੀਕਾ ਦੇ ਦੌਰੇ ਲਈ ਹੋਇਆ ਇੰਗਲੈਂਡ ਟੀਮ ਦਾ ਐਲਾਨ, ਐਂਡਰਸਨ ਦੀ ਹੋਈ ਵਾਪਸੀ

07/01/2017 7:41:11 PM

ਲੰਡਨ— ਸਾਊਥ ਅਫਰੀਕਾ ਖਿਲਾਫ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਟੈਸਟ ਮੈਚ ਲਈ ਇੰਗਲੈਂਡ ਨੇ ਆਪਣੀ 12 ਮੈਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੇ ਤੇਜ਼ ਗੇਂਦਬਾਜ਼ ਜੇਮਸ ਐਡਰਸਨ ਦੀ ਵਾਪਸੀ ਹੋਈ ਹੈ। ਇਹ ਸੱਟ ਦੇ ਕਾਰਨ ਕਾਫੀ ਦਿਨ ਤੋਂ ਬਾਹਰ ਚੱਲ ਰਿਹਾ ਸੀ। ਇਸ ਦੇ ਨਾਲ ਹੀ ਗੈਰੀ ਬੈਲੇਂਸ. ਲਿਆਮ ਡਾਸਨ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ ਹਨ। ਇਹ ਸੀਰੀਜ਼ ਜੋਏ ਰੂਟ ਦੀ ਕਪਤਾਨ ਦੇ ਤੌਰ 'ਤੇ ਪਹਿਲੀ ਸੀਰੀਜ਼ ਅਤੇ ਲਾਡਰਸ 'ਤੇ ਖੇਡੇ ਜਾਣ ਵਾਲੇ ਮੈਚ ਪਹਿਲਾ ਮੈਚ ਹੋਵੇਗਾ। ਦਸੰਬਰ 'ਚ ਭਾਰਤ ਦੌਰੇ ਤੋਂ ਬਾਅਦ ਐਲਿਸਟਰ ਕੁਕ ਨੇ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਰੂਟ ਦੇ ਮੋਢੇ 'ਤੇ ਟੈਸਟ ਟੀਮ ਦੀ ਜਿੰਮੇਦਾਰੀ ਸੌਪੀ ਗਈ ਅਤੇ ਬੇਨ ਸਟੋਕਸ ਨੂੰ ਉਪ-ਕਪਤਾਨ ਬਣਾਇਆ ਗਿਆ।
ਰਿਪੋਰਟ ਦੇ ਮੁਤਾਬਕ ਭਾਰਤ ਖਿਲਾਫ ਸਲਾਮੀ ਬੱਲੇਬਾਜ਼ ਤੌਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਲਾਮੀ ਬੱਲੇਬਾਜ਼ ਹਾਸ਼ਿਦ ਹਸੀਦ ਨੂੰ ਚੋਣ ਅਧਿਕਾਰੀਆਂ ਨੇ ਨਜ਼ਰ ਅੰਦਾਜ਼ ਕੀਤਾ ਹੈ। ਉਹ ਕਾਊਟੀ ਚੈਂਪੀਅਨਸ਼ਿਪ 'ਚ ਦੌੜਾਂ ਦੀ ਕਿੱਲਤ ਤੋਂ ਖੁੰਝ ਰਿਹਾ ਹੈ।
ਹਮੀਦ ਦੇ ਨਾ ਰਹਿਣ ਦਾ ਮਤਲਬ ਹੈ ਕਿ ਭਾਰਤ ਦੌਰੇ 'ਤੇ ਹਮੀਦ ਦੇ ਜ਼ਖਮੀ ਹੋਣ ਤੋਂ ਬਾਅਦ ਉਸ ਦਾ ਸਥਾਨ ਲੈਣ ਵਾਲੇ ਇਕ ਹੋਰ ਨੌਜਵਾਨ ਬੱਲੇਬਾਜ਼ ਕੇਟਾਨ ਜੇਨਿੰਗਸ ਇਕ ਵਾਰ ਕੁਕ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ।
ਇਸ ਇਸ ਤਰ੍ਹਾਂ ਹੈ— ਜੋਅ ਰੂਟ (ਕਪਤਾਨ), ਐਲਿਸਟਨ ਕੁਕ, ਕੇਟਾਨ ਜੇਨਿੰਗਸ, ਗੈਰੀ ਬੈਂਲੇਸ, ਜਾਨੀ ਬੈਇਰਸਟੋ, ਬੇਨ ਸਟੋਕਸ, ਮੋਇਨ ਅਲੀ, ਲਿਆਮ ਡਾਸਨ, ਟੋਬੀ ਰੋਲੈਂਡ-ਜੋਂਸ, ਸਟੁਅਰਟ, ਮਾਰਕ ਵੁੱਡ, ਜੇਮਸ ਐਡਰਸਨ।

 


Related News