ਆਇਰਲੈਂਡ ਵਿਰੁੱਧ ਇੰਗਲੈਂਡ ਨੇ ਕੀਤਾ ਵਨ ਡੇ ਟੀਮ ਦਾ ਐਲਾਨ

Monday, Jul 27, 2020 - 07:44 PM (IST)

ਆਇਰਲੈਂਡ ਵਿਰੁੱਧ ਇੰਗਲੈਂਡ ਨੇ ਕੀਤਾ ਵਨ ਡੇ ਟੀਮ ਦਾ ਐਲਾਨ

ਸਾਊਥੰਪਟਨ– ਇੰਗਲੈਂਡ ਨੇ ਆਇਰਲੈਂਡ ਵਿਰੁੱਧ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ ਡੇ ਕੌਮਾਂਤਰੀ ਸੀਰੀਜ਼ ਲਈ ਸੋਮਵਾਰ ਨੂੰ 14 ਮੈਂਬਰੀ ਟੀਮ ਐਲਾਨ ਕਰ ਦਿੱਤਾ ਹੈ, ਜਿਸ ਵਿਚ ਤੇਜ਼ ਗੇਂਦਬਾਜ਼ ਰੀਸ ਟਾਪਲੇ ਨੇ 4 ਸਾਲ ਬਾਅਦ ਰਾਸ਼ਟਰੀ ਟੀਮ ਵਿਚ ਵਾਪਸੀ ਕੀਤੀ ਹੈ। ਇਯੋਨ ਮੋਰਗਨ ਟੀਮ ਦਾ ਕਪਤਾਨ ਜਦਕਿ ਮੋਇਨ ਅਲੀ ਉਪ ਕਪਤਾਨ ਹੋਵੇਗਾ। 3 ਰਿਜ਼ਰਵ ਖਿਡਾਰੀਆਂ ਦਾ ਵੀ ਐਲਾਨ ਕੀਤਾ ਗਿਆ। 26 ਸਾਲਾ ਟਾਪਲੇ ਨੇ 10 ਵਨ ਡੇ ਕੌਮਾਂਤਰੀ ਮੈਚਾਂ ਵਿਚ 16 ਵਿਕਟਾਂ ਹਾਸਲ ਕੀਤੀਆਂ ਹਨ ਪਰ ਉਹ ਪਿਛਲੀ ਵਾਰ ਇੰਗਲੈਂਡ ਵਲੋਂ 2016 ਟੀ-20 ਵਿਸ਼ਵ ਕੱਪ ਵਿਚ ਖੇਡਿਆ ਸੀ। ਉਹ ਆਪਣੀ ਪਿੱਠ ਦੀ ਸੱਟ ਤੋਂ ਪ੍ਰੇਸ਼ਾਨ ਰਿਹਾ, ਜਿਸ ਦੇ ਕਾਰਣ 2018 ਵਿਚ ਉਸ ਨੂੰ ਆਪ੍ਰੇਸ਼ਨ ਕਰਵਾਉਣਾ ਪਿਆ ਸੀ। ਉਹ ਪਿਛਲੇ ਸਾਲ ਬਲਾਸਟ ਪ੍ਰਤੀਯੋਗਿਤਾ 'ਚ ਸਸੇਕਸ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ।  ਸੈਮ ਬਿਲਿੰਗਸ, ਲਿਯਾਮ ਤੇ ਡੇਵਿਡ ਵਿਲੀ ਨੇ ਵੀ ਸੀਰੀਜ਼ ਦੇ ਲਈ ਇੰਗਲੈਂਡ ਟੀਮ 'ਚ ਵਾਪਸੀ ਕੀਤੀ ਹੈ ਤੇ ਜੋ ਖਾਲੀ ਸਟੇਡੀਅਮ 'ਚ ਜੈਵਿਕ ਰੂਪ ਨਾਲ ਸੁਰੱਖਿਆ ਮਾਹੌਲ 'ਚ ਖੇਡੀ ਜਾਵੇਗੀ।

PunjabKesari
ਟੀਮ ਇਸ ਤਰ੍ਹਾਂ ਹੈ - ਇਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜਾਨੀ ਬੇਅਰਸਟੋ, ਟਾਮ ਬੇਨਟਨ, ਸੈਮ ਬਿਲਿੰਗਸ, ਟਾਮ ਕਿਊਰੇਨ, ਲਿਆਮ ਡਾਸਨ, ਜੋ ਡੈਨਲੀ, ਸਾਕਿਬ ਮਹਿਮੂਦ, ਆਦਿਲ ਰਾਸ਼ਿਦ, ਜੈਸਨ ਰਾਏ, ਰੀਸ ਟਾਪਲੇ, ਜੇਮਸ ਵਿੰਸੀ ਤੇ ਡੇਵਿਡ ਵਿਲੀ। 
ਰਿਜ਼ਰਵ -ਰਿਚਰਡ ਗਲੀਸਨ, ਲੁਈਸ ਗ੍ਰੇਗਰੀ ਤੇ ਲਿਯਾਮ ਲਿਵਿੰਗਸਟੋਨ।


author

Gurdeep Singh

Content Editor

Related News