ਇੰਗਲੈਂਡ ਵੀ ਤੁਰਿਆ BCCI ਦੀ ਰਾਹ 'ਤੇ, The Hundred ਵਿੱਚ ਕਰਨ ਜਾ ਰਿਹੈ ਇਹ ਵੱਡਾ ਬਦਲਾਅ

Wednesday, Nov 22, 2023 - 05:09 PM (IST)

ਇੰਗਲੈਂਡ ਵੀ ਤੁਰਿਆ BCCI ਦੀ ਰਾਹ 'ਤੇ, The Hundred ਵਿੱਚ ਕਰਨ ਜਾ ਰਿਹੈ ਇਹ ਵੱਡਾ ਬਦਲਾਅ

ਲੰਡਨ : ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ. ਸੀ. ਬੀ.) ਭਾਰਤ ਅਤੇ ਅਮਰੀਕਾ ਦੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਆਪਣੀ ਕ੍ਰਿਕਟ ਲੀਗ 'ਦ ਹੰਡਰਡ' ਨੂੰ 10 ਟੀਮਾਂ ਦਾ ਟੂਰਨਾਮੈਂਟ ਬਣਾ ਸਕਦਾ ਹੈ। ਬ੍ਰਿਟੇਨ ਦੇ ਪ੍ਰਮੁੱਖ ਅਖਬਾਰ ਦ ਟੈਲੀਗ੍ਰਾਫ ਦੀ ਰਿਪੋਰਟ ਦੇ ਅਨੁਸਾਰ, ਈ. ਸੀ. ਬੀ. ਆਉਣ ਵਾਲੇ ਸਾਲਾਂ ਵਿੱਚ ਦਿ ਹੰਡ੍ਰਡ ਵਿੱਚ ਦੋ ਨਵੀਆਂ ਟੀਮਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਮੀਟਿੰਗਾਂ ਦਾ ਦੌਰ ਜਾਰੀ ਰੱਖੇਗਾ।

ਇਹ ਵੀ ਪੜ੍ਹੋ : ICC ਦਾ ਨਵਾਂ ਨਿਯਮ, ਹੁਣ ਗੇਂਦਬਾਜ਼ਾਂ ਲਈ ਵੀ ਸ਼ੁਰੂ ਹੋਇਆ ਟਾਈਮ-ਆਊਟ, ਲੱਗੇਗੀ ਪੈਨਲਟੀ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਸਮਝਿਆ ਜਾਂਦਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਖਰੀਦਦਾਰ ਮੌਜੂਦਾ ਅੱਠ ਟੀਮਾਂ ਵਿੱਚ ਦਿਲਚਸਪੀ ਦਿਖਾ ਰਹੇ ਹਨ। ਦੋ ਸਾਲ ਪਹਿਲਾਂ ਸ਼ੁਰੂ ਹੋਈ ਇਹ ਲੀਗ ਵਿਦੇਸ਼ਾਂ 'ਚ ਆਪਣੇ ਆਪ ਨੂੰ ਸਥਾਪਿਤ ਨਹੀਂ ਕਰ ਸਕੀ ਹੈ ਅਤੇ ਰਿਪੋਰਟਾਂ ਮੁਤਾਬਕ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਫ੍ਰੈਂਚਾਈਜ਼ੀਆਂ ਯੌਰਕਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦੀ ਹਿੱਸੇਦਾਰੀ ਹਾਸਲ ਕਰਨ 'ਚ ਦਿਲਚਸਪੀ ਦਿਖਾ ਰਹੀਆਂ ਹਨ। ਰਿਪੋਰਟ ਦੇ ਅਨੁਸਾਰ, ਹੰਡਰਡ ਨੂੰ ਅਗਲੇ ਪੰਜ ਸਾਲਾਂ ਵਿੱਚ 10 ਟੀਮਾਂ ਦਾ ਟੂਰਨਾਮੈਂਟ ਬਣਾਉਣ ਲਈ ਵਧਾਇਆ ਜਾ ਸਕਦਾ ਹੈ। ਇਸ ਵਿੱਚ ਸ਼ਾਮਲ ਹੋਣ ਵਾਲੀਆਂ ਦੋ ਨਵੀਆਂ ਟੀਮਾਂ ਬ੍ਰਿਸਟਲ, ਟੋਟਨ ਜਾਂ ਡਰਹਮ ਦੀਆਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : ਭਾਰਤੀ ਟੀਮ ਦੀ ਹਾਰ ਮਗਰੋਂ ਪਤਨੀ ਹਸੀਨ ਜਹਾਂ ਨੇ ਉਡਾਇਆ ਮੁਹੰਮਦ ਸ਼ਮੀ ਦਾ ਮਜ਼ਾਕ, ਭੜਕ ਉੱਠੇ ਫੈਨਜ਼

ਕਪਤਾਨ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ਼ ਅਤੇ ਰਿਚਾ ਘੋਸ਼ ਸਮੇਤ ਚੋਟੀ ਦੀਆਂ ਭਾਰਤੀ ਮਹਿਲਾ ਕ੍ਰਿਕਟਰਾਂ ਨੇ ਇਸ ਸਾਲ ਹੰਡ੍ਰਡ ਵਿੱਚ ਹਿੱਸਾ ਲਿਆ ਪਰ ਭਾਰਤ ਦਾ ਕੋਈ ਵੀ ਪੁਰਸ਼ ਕ੍ਰਿਕਟਰ ਅਜੇ ਤੱਕ ਇਸ ਮੁਕਾਬਲੇ ਵਿੱਚ ਨਹੀਂ ਖੇਡਿਆ ਕਿਉਂਕਿ ਭਾਰਤੀ ਕ੍ਰਿਕਟ ਬੋਰਡ ਨੇ ਸਰਗਰਮ ਖਿਡਾਰੀਆਂ 'ਤੇ ਆਈ. ਪੀ. ਐੱਲ. ਨੂੰ ਛੱਡ ਕੇ ਬਾਕੀ ਲੀਗਾਂ 'ਚ ਖੇਡਣ 'ਤੇ ਰੋਕ ਲਗਾਈ ਹੋਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News