ਸੀਰੀਜ਼ ਜਿੱਤਣ ਦੇ ਬਾਅਦ ਮੋਰਗਨ ਨੇ ਸਵੀਕਾਰ ਕੀਤੀ ਆਪਣੀ ਗ਼ਲਤੀ, ICC ਨੇ ਲਾਇਆ ਜੁਰਮਾਨਾ
Monday, Feb 17, 2020 - 05:21 PM (IST)

ਸਪੋਰਟਸ ਡੈਸਕ— ਇੰਗਲੈਂਡ ਨੇ ਦੱਖਣੀ ਅਫਰੀਕਾ ਖਿਲਾਫ ਸੈਂਚੁਰੀਅਨ 'ਚ ਖੇਡੇ ਗਏ ਤੀਜੇ ਟੀ-20 ਮੈਚ ਨੂੰ 5 ਵਿਕਟਾਂ ਨਾਲ ਜਿੱਤ ਲਿਆ ਗਿਆ ਪਰ ਇਸ ਜਿੱਤ ਦੇ ਬਾਵਜੂਦ ਵੀ ਇੰਗਲੈਂਡ ਦੀ ਟੀਮ 'ਤੇ ਜੁਰਮਾਨਾ ਲਾਇਆ ਗਿਆ ਹੈ। ਇੰਗਲੈਂਡ 'ਤੇ ਜੁਰਮਾਨਾ ਮੈਚ 'ਚ ਹੌਲੀ ਓਵਰ ਰਫਤਾਰ ਕਾਰਨ ਲੱਗਾ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ) ਨੇ ਇੰਗਲੈਂਡ ਦੀ ਟੀਮ 'ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਾਇਆ ਹੈ।
ਆਈ. ਸੀ. ਸੀ. ਦੇ ਐਲੀਟ ਪੈਨਲ ਆਫ ਮੈਚ ਰੈਫਰੀ ਦੇ ਡੇਵਿਡ ਬੂਨ ਨੇ ਇਓਨ ਮੋਰਗਨ ਵੱਲੋਂ ਟੀਚੇ ਤੋਂ ਇਕ ਓਵਰ ਘੱਟ ਹੋਣ ਕਾਰਨ ਜੁਰਮਾਨਾ ਲਾਇਆ। ਕ੍ਰਿਕਟਰ ਅਤੇ ਕ੍ਰਿਕਟਰ ਸਪੋਰਟ ਪਰਸਨ ਲਈ ਆਈ. ਸੀ. ਸੀ. ਦੇ ਜ਼ਾਬਤੇ ਮੁਤਾਬਕ ਖਿਡਾਰੀਆਂ ਨੂੰ ਉਨ੍ਹਾਂ ਦੀ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਾਇਆ ਜਾਂਦਾ ਹੈ ਜੋ ਉਨ੍ਹਾਂ ਵੱਲੋਂ ਦਿੱਤੇ ਗਏ ਸਮੇਂ 'ਚ ਗੇਂਦਬਾਜ਼ੀ ਕਰਨ 'ਚ ਅਸਫਲ ਰਹਿੰਦਾ ਹੈ। ਇਸ ਅਪਰਾਧ ਲਈ ਇੰਗਲੈਂਡ ਦੀ ਟੀਮ ਦੇ ਕਪਤਾਨ ਇਓਨ ਮੋਰਗਨ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਇਸ ਅਪਰਾਧ ਨੂੰ ਮੋਰਗਨ ਨੇ ਸਵੀਕਾਰ ਕੀਤਾ ਹੈ। ਇਸ ਲਈ ਇਸ 'ਤੇ ਰਸਮੀ ਸੁਣਵਾਈ ਨਹੀਂ ਹੋਵੇਗੀ। ਇੰਗਲੈਂਡ ਨੇ ਦੱਖਣੀ ਅਫਰੀਕਾ ਦੇ ਖਿਲਾਫ ਟੀ-20 ਸੀਰੀਜ਼ ਦਾ ਆਖਰੀ ਮੈਚ ਪੰਜ ਵਿਕਟ ਨਾਲ ਜਿੱਤ ਕੇ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕੀਤਾ।