ਇੰਗਲੈਂਡ ਦੀ ਰਾਜਧਾਨੀ ’ਚ ਆਈ.ਪੀ.ਐਲ. ਮੈਚ ਕਰਾਉਣਾ ਚਾਹੁੰਦੇ ਹਨ ਲੰਡਨ ਦੇ ਮੇਅਰ

04/09/2021 7:04:24 PM

ਲੰਡਨ : ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਵਿਚ ਇਕ ਫਿਰ ਤੋਂ ਲੰਡਨ ਦੇ ਮੇਅਰ ਅਹੁਦੇ ਲਈ ਉਮੀਦਵਾਰੀ ਪੇਸ਼ ਕਰਨ ਦੀ ਤਿਆਰੀ ਕਰ ਰਹੇ ਸਾਦਿਕ ਖਾਨ ਨੇ ਵਾਅਦਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਅਸਰ ਦੇ ਘੱਟ ਹੋਣ ਦੇ ਬਾਅਦ ਉਹ ਇੰਗਲੈਂਡ ਦੀ ਇਸ ਰਾਜਧਾਨੀ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਮੈਚਾਂ ਦੇ ਆਯੋਜਨ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਗੇ।

ਐਨ.ਐਫ.ਐਲ. (ਨੈਸ਼ਨਲ ਫੁਟਬਾਲ ਲੀਗ) ਮੇਜਰ ਲੀਗ ਬੇਸਬਾਲ (ਐਮ.ਐਲ.ਬੀ) ਦੇ ਮੈਚਾਂ ਦੀ ਸਫ਼ਲ ਮੇਜਬਾਨੀ ਦੇ ਬਾਅਦ ਖਾਨ ਨੇ ਉਮੀਦ ਜਤਾਈ ਕਿ ਉਹ ਲੰਡਨ ਵਿਚ ਆਈ.ਪੀ.ਐਲ. ਦੇ ਮੈਚਾਂ ਨੂੰ ਕਰਾ ਸਕਣਗੇ। ਉਨ੍ਹਾਂ ਕਿਹਾ, ‘ਮਹਾਮਾਰੀ ਦੇ ਬਾਅਦ ਇਕ ਬਿਹਤਰ ਲੰਡਨ ਬਣਾਉਣ ਦੀ ਮੇਰੀ ਯੋਜਨਾ ਦਾ ਇਕ ਹਿੱਸਾ ਹੈ।’ ਉਨ੍ਹਾਂ ਕਿਹਾ, ‘ਮੈਨੂੰ ਪਤਾ ਹੈ ਕਿ ਲੰਡਨ ਦੇ ਲੋਕ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਰਿਸ਼ਭ ਪੰਤ ਵਰਗੇ ਖਿਡਾਰੀਆਂ ਨੂੰ ਇੱਥੋਂ ਦੇ 2 ਸ਼ਾਨਦਾਰ ਕ੍ਰਿਕਟ ਮੈਦਾਨਾਂ ਲਾਰਡਸ ਅਤੇ ਓਵਲ ਵਿਚ ਦੇਖਣਾ ਚਾਹੁੰਦੇ ਹਨ। ਆਈ.ਪੀ.ਐਲ. ਦੀ ਮੇਜਬਾਨੀ ਲਈ ਲੰਡਨ ਸਭ ਤੋਂ ਸਹੀ ਜਗ੍ਹਾ ਹੈ।’ 

ਉਨ੍ਹਾਂ ਕਿਹਾ, ‘ਮੈਂ ਕਦੇ ਸਾਡੇ ਸ਼ਹਿਰ ਵਿਚ ਨਿਵੇਸ਼ ਲਈ ਗੱਲਾਂ ਕਰਨਾ ਬੰਦ ਨਹੀਂ ਕਰਾਂਗਾ ਅਤੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਲੰਡਨ ਲਿਆ ਕੇ ਨਾ ਸਿਰਫ਼ ਹਰ ਦੇਸ਼ ਦੇ ਸਮਰਥਕਾਂ ਦੀ ਗਾਰੰਟੀ ਦੇਵੇਗਾ, ਸਗੋਂ ਇਸ ਨਾਲ ਸੈਰ-ਸਪਾਟੇ ਨੂੰ ਬੜ੍ਹਾਵਾ ਮਿਲੇਗਾ। ਇਸ ਨਾਲ ਮਾਲੀਆ ਵੀ ਆਵੇਗਾ, ਜੋ ਸਾਨੂੰ ਆਪਣੇ ਪੈਰਾਂ ’ਤੇ ਫਿਰ ਤੋਂ ਖੜ੍ਹਾ ਹੋਣ ਵਿਚ ਮਦਦ ਕਰੇਗਾ।’ ਆਈ.ਪੀ.ਐਲ. 2009 ਵਿਚ ਦੱਖਣੀ ਅਫਰੀਕਾ ਵਿਚ ਆਯੋਜਿਤ ਹੋਇਆ ਸੀ, ਜਦੋਂ ਕਿ 2014 ਵਿਚ ਕੁੱਝ ਮੈਚ ਅਤੇ ਪੂਰੇ 2020 ਸੀਜ਼ਨ ਨੂੰ ਯੂ.ਏ.ਈ. ਵਿਚ ਆਯੋਜਿਤ ਕੀਤਾ ਗਿਆ ਸੀ।
 


cherry

Content Editor

Related News