ENG v PAK : ਬੇਨ ਸਟੋਕਸ ਨੇ ਤੋੜਿਆ ਧੋਨੀ ਦਾ ਇਹ ਖਾਸ ਰਿਕਾਰਡ
Friday, Jul 09, 2021 - 08:29 PM (IST)
ਡਾਰਡਿਫ- ਪਾਕਿਸਤਾਨ ਵਿਰੁੱਧ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਵਿਚ ਇੰਗਲੈਂਡ ਵਲੋਂ ਬੇਨ ਸਟੋਕਸ ਦੀ ਅਗਵਾਈ ਵਾਲੀ ਟੀਮ ਨੇ 9 ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਦੇ ਨਾਲ ਸਟੋਕਸ ਨੇ ਕਪਤਾਨ ਦੇ ਤੌਰ 'ਤੇ ਸਭ ਤੋਂ ਤਜਰਬੇਕਾਰ ਟੀਮ ਦੀ ਅਗਵਾਈ ਕਰਨ ਦੇ ਮਾਮਲੇ ਵਿਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਕਪਤਾਨ ਅਤੇ ਬਾਕੀ ਖਿਡਾਰੀਆਂ ਦੇ ਵਿਚਾਲੇ ਸਟੋਕਸ ਦਾ ਅਨੁਭਵ ਧੋਨੀ ਤੋਂ ਥੋੜ੍ਹਾ ਜ਼ਿਆਦਾ ਹੋ ਗਿਆ ਹੈ।
ਇਹ ਖਬਰ ਪੜ੍ਹੋ- ਵਿਜੀਲੈਂਸ ਵੱਲੋਂ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਤੇ 1 ਹੋਰ ਕਰਮਚਾਰੀ ਰਿਸ਼ਵਤ ਲੈਂਦੇ ਕਾਬੂ
ਸ਼੍ਰੀਲੰਕਾ ਵਿਰੁੱਧ ਵਨ ਡੇ ਸੀਰੀਜ਼ ਤੋਂ ਬਾਅਦ ਇੰਗਲੈਂਡ ਕ੍ਰਿਕਟ ਟੀਮ ਦੇ 3 ਖਿਡਾਰੀਆਂ ਤੇ 4 ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇੰਗਲੈਂਡ ਨੂੰ ਨਵੀਂ ਟੀਮ ਦਾ ਐਲਾਨ ਕਰਨਾ ਪਿਆ ਸੀ ਅਤੇ ਇਸ ਦੌਰਾਨ ਸਟੋਕਸ ਨੂੰ ਕਪਤਾਨੀ ਦੇ ਲਈ ਵਾਪਸ ਬੁਲਾਇਆ ਗਿਆ ਸੀ। ਉਨ੍ਹਾਂ ਨਾ ਸਿਰਫ ਬੋਰਡ ਦੀ ਬੇਨਤੀ 'ਤੇ ਵਾਪਸੀ ਕੀਤੀ ਬਲਕਿ ਇਸ ਦੇ ਨਾਲ ਕਪਤਾਨੀ ਵੀ ਸੰਭਾਲੀ।
ਸਟੋਕਸ ਨੇ ਕੁੱਲ 98 ਵਨ ਡੇ ਮੈਚ ਖੇਡੇ ਹਨ, ਜਦਕਿ ਬਾਕੀ ਇੰਗਲੈਂਡ ਟੀਮ ਨੇ ਮਿਲਾ ਕੇ ਕੁੱਲ 26 ਮੈਚ ਖੇਡੇ ਹਨ। ਇਸ ਤਰ੍ਹਾ ਨਾਲ ਸਟੋਕਸ ਅਤੇ ਬਾਕੀ ਇੰਗਲਿੰਸ਼ ਟੀਮ ਦੇ ਅਨੁਭਵ ਦਾ ਅਨੁਪਾਤ 3.769 ਸੀ। ਜੇਕਰ ਸਾਲ 2016 ਵਿਚ ਜ਼ਿੰਬਾਬਵੇ ਦੇ ਵਿਰੁੱਧ ਭਾਰਤ ਦੂਜੇ ਦਰਜੇ ਦੀ ਟੀਮ ਦੇ ਨਾਲ ਮੈਦਾਨ 'ਚ ਉਤਾਰਿਆ ਸੀ ਅਤੇ ਇਸ ਦੌਰਾਨ ਮਹਿੰਦਰ ਸਿੰਘ ਧੋਨੀ ਹੀ ਕਪਤਾਨ ਸਨ। ਧੋਨੀ ਉਸ ਸਮੇਂ 275 ਵਨ ਡੇ ਮੈਚ ਖੇਡ ਚੁੱਕੇ ਸਨ, ਜਦਕਿ ਬਾਕੀ ਟੀਮ ਨੇ ਮਿਲ ਕੇ ਕੁੱਲ 73 ਵਨ ਡੇ ਮੈਚ ਖੇਡੇ ਸਨ। ਧੋਨੀ ਅਤੇ ਬਾਕੀ ਟੀਮ ਦੇ ਅਨੁਭਵ ਦਾ ਅਨੁਪਾਤ 3.767 ਸੀ।
ਇੰਗਲੈਂਡ ਬਨਾਮ ਪਾਕਿਸਤਾਨ ਮੈਚ
ਤੇਜ਼ ਗੇਂਦਬਾਜ਼ ਸਾਕਿਬ ਮੁਹੰਮਦ (42 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਸਲਾਮੀ ਬੱਲੇਬਾਜ਼ ਡੇਵਿਡ ਮਲਾਨ (ਅਜੇਤੂ 68) ਤੇ ਜੈਕ ਕ੍ਰਾਉਲੀ (ਅਜੇਤੂ 58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਪਾਕਿਸਤਾਨ ਨੂੰ ਪਹਿਲੇ ਵਨ ਡੇ 'ਚ ਵੀਰਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।