IND v ENG ਟੈਸਟ ਸੀਰੀਜ਼ 'ਚ ਦਰਸ਼ਕਾਂ ਨਾਲ ਭਰਿਆ ਹੋਵੇਗਾ ਸਟੇਡੀਅਮ, ਸਰਕਾਰ ਨੇ ਹਟਾਈਆਂ ਪਾਬੰਦੀਆਂ
Tuesday, Jul 06, 2021 - 08:29 PM (IST)
ਨਵੀਂ ਦਿੱਲੀ- ਭਾਰਤ ਤੇ ਇੰਗਲੈਂਡ ਦੇ ਵਿਚਾਲੇ 4 ਅਗਸਤ ਤੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋਵੇਗੀ। ਇਸ ਸੀਰੀਜ਼ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਟ-19 ਸਬੰਧਤ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਇਸ ਸੀਰੀਜ਼ ਦੇ ਦੌਰਾਨ ਸਟੇਡੀਅਮ ਦੇ ਪੂਰੀ ਤਰ੍ਹਾਂ ਨਾਲ ਭਰੇ ਹੋਣ ਦੀ ਉਮੀਦ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਹਵਾਈ ਫੌਜ ਸਰਹੱਦ ’ਤੇ ਤਾਇਨਾਤੀ ਲਈ ਖਰੀਦੇਗੀ 10 ਐਂਟੀ-ਡ੍ਰੋਨ ਸਿਸਟਮ
ਭਾਰਤ ਤੇ ਨਿਊਜ਼ੀਲੈਂਢ ਨੇ ਪਿਛਲੇ ਮਹੀਨੇ ਸਾਊਥੰਪਟਨ ਵਿਚ ਸੀਮਿਤ ਭੀੜ ਦੇ ਸਾਹਮਣੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਿਆ ਸੀ, ਜਿਸ ਵਿਚ 4000 ਲੋਕਾਂ ਨੂੰ ਸਟੇਡੀਅਮ ਵਿਚ ਮੈਚ ਦੇਖਣ ਦੀ ਆਗਿਆ ਦਿੱਤੀ ਗਈ ਸੀ। ਮੀਂਹ ਨਾਲ ਪ੍ਰਭਾਵਿਤ ਟੈਸਟ ਮੈਚ ਵਿਚ 6 ਦਿਨ 'ਚ ਭਾਰਤ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਖਿਡਾਰੀ ਫਿਲਹਾਲ ਬ੍ਰੇਕ 'ਤੇ ਹਨ ਅਤੇ 14 ਜੁਲਾਈ ਨੂੰ ਫਿਰ ਤੋਂ ਇਕੱਠੇ ਹੋਣਗੇ।
ਭਾਰਤ ਨਾਟਿੰਘਮ ਵਿਚ ਇੰਗਲੈਂਡ ਵਿਰੁੱਧ ਆਪਣੇ ਪਹਿਲੇ ਟੈਸਟ ਤੋਂ ਪਹਿਲਾਂ ' ਚੋਣਵੀਂ ਕਾਊਂਟੀ ਇਲੈਵਨ' ਦੇ ਵਿਰੁੱਧ ਅਭਿਆਸ ਮੈਚ ਖੇਡਣ ਦੇ ਲਈ ਤਿਆਰ ਹੈ। ਤਿੰਨ ਦਿਨਾਂ ਮੈਚ ਨੂੰ ਫਸਟ ਕਲਾਸ ਦਾ ਦਰਜਾ ਦਿੱਤਾ ਜਾਵੇਗਾ। ਇਹ ਮੈਚ 20-22 ਜੁਲਾਈ ਦੇ ਵਿਚ ਹੋਵੇਗਾ। ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਨਾਟਿੰਘਮ (4-8 ਅਗਸਤ) 'ਚ ਪਹਿਲੇ ਟੈਸਟ ਮੈਚ ਨਾਲ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਲਾਰਡਸ (12-16 ਅਗਸਤ), ਲੀਡਸ (25-29 ਅਗਸਤ), ਓਵਲ (2-6 ਸਤੰਬਰ) ਅਤੇ ਮਾਨਚੈਸਟਰ (ਸਤੰਬਰ 10-14) ਵਿਚ ਆਖਰੀ ਮੈਚ ਖੇਡਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।