ENG v IND : ਰੂਟ ਨੇ ਹਾਸਲ ਕੀਤੀ ਇਹ ਉਪਲੱਬਧੀ, ਤੋੜਿਆ ਇਸ ਖਿਡਾਰੀ ਦਾ ਰਿਕਾਰਡ

08/26/2021 8:29:07 PM

ਲੀਡਸ- ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਲੀਡਸ ਟੈਸਟ ਮੈਚ ਵਿਚ ਇਕ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਰੂਟ ਹੁਣ ਭਾਰਤ ਦੇ ਵਿਰੁੱਧ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਚੌਥੇ ਬੱਲੇਬਾਜ਼ ਬਣ ਗਏ ਹਨ। ਰੂਟ ਨੇ ਲੀਡਸ ਟੈਸਟ ਵਿਚ ਪਾਕਿਸਤਾਨ ਦੇ ਦਿੱਗਜ ਜਾਵੇਦ ਮਿਆਂਦਾਦ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਭਾਰਤ ਦੇ ਵਿਰੁੱਧ ਟੈਸਟ ਕ੍ਰਿਕਟ ਵਿਚ ਜਾਵੇਦ ਨੇ 39 ਪਾਰੀਆਂ ਵਿਚ ਬੱਲੇਬਾਜ਼ੀ ਕੀਤੀ ਹੈ ਤੇ ਇਸ ਦੌਰਾਨ ਉਨ੍ਹਾਂ ਨੇ 228 ਦੌੜਾਂ ਬਣਾਈਆਂ ਹਨ। ਭਾਰਤ ਦੇ ਵਿਰੁੱਧ ਟੈਸਟ ਵਿਚ ਜਾਵੇਦ ਦੇ ਨਾਂ 5 ਸੈਂਕੜੇ ਦਰਜ ਹਨ। ਇਸ ਦੌਰਾਨ ਹੁਣ ਰੂਟ ਨੇ ਭਾਰਤ ਦੇ ਵਿਰੁੱਧ ਟੈਸਟ ਕ੍ਰਿਕਟ ਵਿਚ 41 ਪਾਰੀਆਂ 'ਚ ਕੁੱਲ 2230 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਭਾਰਤ ਦੇ ਵਿਰੁੱਧ ਟੈਸਟ 'ਚ ਰੂਟ ਨੇ ਹੁਣ ਤੱਕ ਇਹ ਖ਼ਬਰ ਲਿਖੇ ਜਾਣ ਤੱਖ 7 ਸੈਂਕੜੇ ਲਗਾਏ ਹਨ।

ਇਹ ਖ਼ਬਰ ਪੜ੍ਹੋ- ENG v IND : ਇੰਗਲੈਂਡ ਨੇ ਭਾਰਤ 'ਤੇ ਬਣਾਈ 207 ਦੌੜਾਂ ਦੀ ਬੜ੍ਹਤ, ਸਕੋਰ 285/2

PunjabKesari
ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਭਾਰਤ ਦੇ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਸਟਰੇਲੀਆ ਦੇ ਰਿਕੀ ਪੋਂਟਿੰਗ ਦੇ ਨਾਮ ਹੈ। ਪੋਂਟਿੰਗ ਨੇ ਭਾਰਤ ਦੇ ਵਿਰੁੱਧ ਟੈਸਟ ਵਿਚ 151 ਪਾਰੀਆਂ 'ਚ ਬੱਲੇਬਾਜ਼ੀ ਕੀਤੀ ਹੈ ਅਤੇ ਇਸ ਦੌਰਾਨ 2555 ਦੌੜਾਂ ਬਣਾਈਆਂ ਹਨ। ਆਸਟਰੇਲੀਆਈ ਪੋਂਟਿੰਗ ਨੇ ਭਾਰਤ ਦੇ ਵਿਰੁੱਧ ਟੈਸਟ ਵਿਚ ਕੁੱਲ 8 ਸੈਂਕੜੇ ਲਗਾਏ ਹਨ। ਦੂਜੇ ਨੰਬਰ 'ਤੇ ਇੰਗਲੈਂਡ ਦੇ ਸਾਬਕਾ ਕਪਤਾਨ ਕੁਕ ਹੈ, ਕੁਕ ਨੇ ਭਾਰਤ ਦੇ ਵਿਰੁੱਧ 54 ਪਾਰੀਆਂ ਵਿਚ ਬੱਲੇਬਾਜ਼ੀ ਕੀਤੀ ਹੈ ਤੇ ਇਸ ਦੌਰਾਨ 2431 ਦੌੜਾਂ ਬਣਾਈਆਂ ਹਨ, ਜਿਸ ਵਿਚ 7 ਸੈਂਕੜੇ ਦਰਜ ਹਨ। ਵੈਸਟਇੰਡੀਜ਼ ਦੇ ਕਲਾਈਵ ਲਾਇਡ ਨੇ ਭਾਰਤ ਦੇ ਵਿਰੁੱਧ ਟੈਸਟ ਵਿਚ ਕੁੱਲ 44 ਪਾਰੀਆਂ ਖੇਡੀਆਂ ਹਨ ਅਤੇ ਕੁੱਲ 2344 ਦੌੜਾਂ ਬਣਾਈਆਂ ਹਨ। ਲਾਇਡ ਨੇ ਭਾਰਤ ਦੇ ਵਿਰੁੱਧ ਟੈਸਟ ਵਿਚ ਆਪਣੇ ਕਰੀਅਰ 'ਚ 7 ਸੈਂਕੜੇ ਲਗਾਏ ਸਨ। ਇਸ ਸਾਲ ਰੂਟ ਟੈਸਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਰੂਟ ਇਸ ਸਮੇਂ ਸ਼ਾਨਦਾਰ ਲੈਅ 'ਚ ਹਨ। ਟੈਸਟ ਕਰੀਅਰ ਵਿਚ ਰੂਟ ਨੇ ਹੁਣ ਤੱਕ 22 ਸੈਂਕੜੇ ਲਗਾਏ ਹਨ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News