ENG v IND : ਟੀਮ ਇੰਡੀਆ ਦੀਆਂ ਨਜ਼ਰਾਂ ਦੂਜੇ ਟੀ20 ਇੰਟਰਨੈਸ਼ਨਲ ਮੈਚ ''ਚ ਜਿੱਤ ਦਰਜ ਕਰਨ ''ਤੇ
Saturday, Jul 09, 2022 - 11:50 AM (IST)

ਨਵੀਂ ਦਿੱਲੀ- ਭਾਰਤ ਤੇ ਇੰਗਲੈਂਡ ਦਰਮਿਆਨ ਤਿੰਨ ਟੀ20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਸ਼ਾਮ 7 ਵਜੇ ਬਰਮਿੰਘਮ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਰੈਗੂਲਰ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਸਾਊਥੈਂਪਟਨ ਵਿਚ ਖੇਡੇ ਗਏ ਪਹਿਲੇ ਟੀ-20 ਮੈਚ ਵਿਚ ਇੰਗਲੈਂਡ ਨੂੰ 50 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ। ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਦੂਜੇ ਟੀ20 'ਚ ਵੀ ਜਿੱਤ ਦਰਜ ਕਰਨ 'ਤੇ ਹੋਣਗੀਆਂ।
ਇਹ ਵੀ ਪੜ੍ਹੋ : T20 ਵਿਸ਼ਵ ਕੱਪ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਦਾ ਦੌਰਾ ਕਰੇਗੀ ਭਾਰਤੀ ਟੀਮ
ਭਾਰਤ ਨੇ ਪਹਿਲੇ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 198 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਭਾਰਤ ਵੱਲੋਂ ਹਰਫ਼ਨਮੌਲਾ ਹਾਰਦਿਕ ਪੰਡਯਾ ਨੇ 33 ਗੇਂਦਾਂ 'ਤੇ 51 ਦੌੜਾਂ ਦਾ ਸਕੋਰ ਬਣਾਇਆ ਸੀ। ਉਥੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲਿਸ਼ ਟੀਮ ਪੂਰੇ 20 ਓਵਰ ਵੀ ਨਹੀਂ ਖੇਡ ਸਕੀ ਤੇ ਉਸ ਦੀ ਪਾਰੀ 19.3 ਓਵਰਾਂ ਵਿਚ 148 ਦੌੜਾਂ 'ਤੇ ਸਿਮਟ ਗਈ।
ਭਾਰਤੀ ਟੀਮ ਨੇ ਭਾਵੇਂ ਹੀ ਪਹਿਲੇ ਮੈਚ ਵਿਚ ਮੇਜ਼ਬਾਨ ਟੀਮ ਨੂੰ ਹਰਾਇਆ ਪਰ ਉਸ ਨੂੰ ਅਗਲੇ ਮੈਚ ਵਿਚ ਆਪਣੀ ਖੇਡ ਵਿਚ ਸੁਧਾਰ ਕਰਨ ਦੀ ਲੋੜ ਹੈ। ਭਾਰਤ ਨੇ ਪਾਵਰਪਲੇ ਵਿਚ 66 ਦੌੜਾਂ ਬਣਾਈਆਂ ਤੇ ਵਿਕਟਾਂ ਡਿੱਗਣ ਦੇ ਬਾਵਜੂਦ ਵੀ ਤੇਜ਼ੀ ਨਾਲ ਦੌੜਾਂ ਬਣਦੀਆਂ ਰਹੀਆਂ ਪਰ ਟੀਮ ਨੂੰ ਫਿਨਿਸ਼ਿੰਗ 'ਤੇ ਕੰਮ ਕਰਨ ਦੀ ਲੋੜ ਹੈ। ਦੂਜੇ ਪਾਸੇ ਟੀਮ ਨੂੰ ਸਾਂਝੇਦਾਰੀ ਬਣਾਉਣ 'ਤੇ ਵੀ ਧਿਆਨ ਦੇਣਾ ਪਵੇਗਾ। ਪਹਿਲੇ ਮੈਚ ਵਿਚ ਟੀਮ ਨੇ ਮਜ਼ਬੂਤ ਸਕੋਰ ਬਣਾਇਆ।
ਸੰਭਾਵਿਤ ਟੀਮਾਂ :-
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਇਸ਼ਾਨ ਕਿਸ਼ਨ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਆਵੇਸ਼ ਖ਼ਾਨ, ਹਰਸ਼ਲ ਪਟੇਲ ਤੇ ਉਮਰਾਨ ਮਲਿਕ।
ਇੰਗਲੈਂਡ : ਜੋਸ ਬਟਲਰ (ਕਪਤਾਨ), ਮੋਇਨ ਅਲੀ, ਹੈਰੀ ਬਰੂਕ, ਸੈਮ ਕੁਰਨ, ਰਿਚਰਡ ਗਲੀਸਨ, ਕ੍ਰਿਸ ਜਾਰਡਨ, ਲਿਆਮ ਲਿਵਿੰਗਸਟੋਨ, ਡੇਵਿਡ ਮਲਾਨ, ਟਾਈਮਲ ਮਿਲਜ਼, ਮੈਥਿਊ ਪਾਰਕੀਂਸਨ, ਜੇਸਨ ਰਾਏ, ਫਿਲ ਸਾਲਟ, ਰੀਸ ਟਾਪਲੀ ਤੇ ਡੇਵਿਡ ਵਿਲੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।